ਨਵੀਂ ਦਿੱਲੀ, ਆਨਲਾਈਨ ਡੈਸਕ : UGC Guidelines for Exams 2020 : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਦੇਸ਼ ਭਰ ਦੇ ਯੂਨੀਵਰਸਿਟੀ ਤੇ ਕਾਲਜਾਂ ਤੇ ਹੋਰ ਉੱਚ ਸਿੱਖਿਆ ਸੰਸਥਾਵਾਂ 'ਚ ਸਮੈਸਟਰ ਜਾਂ ਸਾਲ ਦੀਆਂ ਪ੍ਰੀਖਿਆਵਾਂ ਕੋਵਿਡ-19 ਦੇ ਦੌਰ 'ਚ ਕਰਵਾਉਣ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਆਯੋਗ ਨੇ ਇਹ ਦਿਸ਼ਾ-ਨਿਰਦੇਸ਼ ਕੱਲ੍ਹ ਬੁੱਧਵਾਰ 8 ਜੁਲਾਈ 2020 ਨੂੰ ਜਾਰੀ ਕੀਤੇ। ਯੂਜੀਸੀ ਨੇ ਦੋ ਦਿਨ ਪਹਿਲਾਂ 6 ਜੁਲਾਈ ਨੂੰ ਜਾਰੀ ਯੂਨੀਵਰਸਿਟੀ ਪ੍ਰੀਖਿਆਵਾਂ ਨੂੰ 30 ਸਤੰਬਰ ਤਕ ਕਰਨ ਦੀ ਗਾਈਡਲਾਈਨ ਦੇ ਸੰਦਰਭ 'ਚ ਕੱਲ੍ਹ ਪ੍ਰੀਖਿਆਵਾਂ ਦੌਰਾਨ ਜ਼ਰੂਰੀ ਸਾਵਧਾਨੀਆਂ ਨੂੰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੇ ਨਿਰਦੇਸ਼ਾਂ ਤੇ ਕੇਂਦਰੀ ਸਿਹਤ ਮੰਤਰਾਲੇ ਦੇ ਕੋਵਿਡ-19 ਦੇ ਮੱਦੇ ਨਜ਼ਰ ਨਿਰਧਾਰਿਤ ਨਿਯਮਾਂ ਅਨੁਸਾਰ ਜਾਰੀ ਕੀਤਾ ਹੈ।

ਯੂਜੀਸੀ ਦੁਆਰਾ ਜਾਰੀ ਨੋਟਿਸ ਅਨੁਸਾਰ ਯੂਨੀਵਰਸਿਟੀਆਂ ਤੇ ਕਾਲਜ ਦੀ ਟਰਮੀਨਲ ਸਮੈਸਟਰ ਜਾਂ ਅੰਤਿਮ ਸਾਲ ਦੀ ਪ੍ਰੀਖਿਆਵਾਂ ਦੇ ਲਾਜ਼ਮੀ ਫਾਰਮ ਨਾਲ ਆਯੋਜਨ ਦੇ ਦੌਰਾਨ ਇਨ੍ਹਾਂ ਵਿਸ਼ੇਸ਼ ਦਿਸ਼ਾ-ਨਿਰਦੇਸ਼ (ਐੱਸਓਪੀ) ਜਾ ਨਿਯਮਾਵਲੀ ਦਾ ਪਾਲਨ ਕਰਨਾ ਸਾਰੀਆਂ ਸੰਸਥਾਵਾਂ ਲਈ ਜ਼ਰੂਰੀ ਹੈ।


ਕੀ ਕਹਿੰਦੇ ਹਨ ਪ੍ਰੀਖਿਆਵਾਂ ਕੋਵਿਡ-19 ਦੌਰ 'ਚ ਕਰਵਾਉਣ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼?


1. ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੇ ਦੁਆਰਾ ਕੋਵਿਡ -19 ਨੂੰ ਧਿਆਨ 'ਚ ਰੱਖ ਕੇ ਬਣਾਏ ਗਏ ਹਨ ਨਿਯਮਾਂ ਦਾ ਪਾਨਲ ਨਿਸਚਿਤ ਕਰਨਾ ਹੋਵੇਗਾ। ਹਾਲਾਂਕਿ ਉਹ ਵੱਧ ਸਖ਼ਤ ਨਿਯਮ ਬਣਾ ਸਕਦੇ ਹਨ ਜੇਕਰ ਸਥਾਨ ਜਾਂ ਸਥਿਤੀ ਲਈ ਜ਼ਰੂਰੀ ਹੋਵੇ।


2. ਜੇਕਰ ਕਿਸੇ ਸਥਾਨ 'ਤੇ ਆਵਾਜਾਹੀ 'ਚ ਪਾਬੰਦੀ ਹੋਵੇ ਤਾਂ ਕਾਲਜ ਦੁਆਰਾ ਜਾਰੀ ਐਡਮਿਟ ਕਾਰਜ ਜਾ ਆਈਡੀ ਕਾਰਡ ਪਾਸ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਸੂਬਾ ਸਰਕਾਰਾਂ ਸਥਾਨਕ ਪ੍ਰਸ਼ਾਸਨ ਇਸ ਦੇ ਲਈ ਸੂਚਿਤ ਕਰੇਗਾ।


3. ਫਰਸ਼, ਕੰਧ, ਦਰਵਾਜੇ ਆਦਿ ਸਮੇਤ ਪੂਰੀਆਂ ਪ੍ਰੀਖਿਆਵਾਂ ਕੇਂਦਰ ਨੂੰ Disinfectant ਦੇ ਸਪਰੇ ਕੀਤਾ ਹੋਣਾ ਚਾਹੁੰਦਾ।


4. ਸੋਸ਼ਲ ਡਿਸਟੈਂਸਿੰਗ ਲਈ ਆਗਾਹ ਕਰਨ ਵਾਲੇ ਸਾਈਨ ਬੋਰਡ ਤੇ ਸਿੰਬਲ ਆਦਿ ਉਚਿਤ ਸਥਾਨਾਂ 'ਤੇ ਲੱਗੇ ਹੋਣ ਚਾਹੁੰਦਾ ਹੈ।


5. ਪ੍ਰੀਖਿਆ ਕੇਂਦਰ ਦੇ ਸਾਰੇ ਸਥਾਨਾਂ 'ਤੇ ਸਰਕਾਰਾਂ ਦੁਆਰਾ ਨਿਰਧਾਰਤ ਨਿਯਮਾਂ ਅਨੁਸਾਰ ਸਾਫ-ਸਫਾਈ ਬਣਾਈ ਰੱਖਣੀ ਹੋਵੇਗੀ।


7. ਪ੍ਰੀਖਿਆ ਕੇਂਦਰ 'ਚ ਸਾਰੇ ਸਟਾਫ ਨੂੰ ਮਾਸਕ ਤੇ Gloves ਪਾਉਣਾ ਜ਼ਰੂਰੀ ਹੋਵੇਗਾ।


8. ਤਾਪਮਾਨ ਚੈੱਕ ਕਰਨ ਲਈ Thermogan ਮੁੱਖ ਗੇਟ

'ਤੇ ਉਪਲਬਧ ਹੋਣਾ ਚਾਹੀਦਾ ਹੈ।

9. ਜੇਕਰ ਪ੍ਰੀਖਿਆ ਭਵਨ 'ਚ ਵ੍ਹੀਲਚੇਅਰ ਦੀ ਆਗਿਆ ਹੈ ਤਾਂ ਉਸ ਨੂੰ ਸੈਨੀਟਾਇਜ਼ ਕਰਨਾ ਜ਼ਰੂਰੀ ਹੈ।


10. ਸਾਰੇ ਕੂੜਾਦਾਨ ਸਾਫ ਹੋਣੇ ਚਾਹੀਦੇ ਹਨ।


11. ਇਹ ਹੋਣੀ ਚਾਹੀਦੀ ਹੈ ਸੀਟਿੰਗ ਪਲਾਨ :-

Posted By: Rajnish Kaur