ਜਾਗਰਣ ਬਿਊਰੋ, ਨਵੀਂ ਦਿੱਲੀ: ਕੰਪਾਰਟਮੈਂਟ ਪ੍ਰੀਖਿਆ ਦੇਣ ਵਾਲੇ ਕਰੀਬ ਦੋ ਲੱਖ ਵਿਦਿਆਰਥੀਆਂ ਲਈ ਰਾਹਤ ਦੀ ਖਬਰ ਹੈ। ਵੀਰਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਗਿਆ ਕਿ ਸੀਬੀਐੱਸਈ ਬਾਰ੍ਹਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ 10 ਅਕਤੂਬਰ ਤਕ ਐਲਾਨ ਦੇਵੇਗੀ ਤੇ ਕਾਲਜ 'ਚ ਦਾਖਲੇ ਦੀ ਪ੍ਰਕਿਰਿਆ 31 ਅਕਤੂਬਰ ਤਕ ਚੱਲੇਗੀ। ਕੋਰਟ ਨੇ ਸੀਬੀਐੱਸਈ ਤੇ ਯੂਜੀਸੀ ਵਲੋਂ ਦਿੱਤੀ ਗਈ ਇਸ ਜਾਣਕਾਰੀ ਤੋਂ ਸੰਤੁਸ਼ਟ ਹੋਣ ਦੇ ਬਾਅਦ ਕੰਪਾਰਟਮੈਂਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਕਾਲਜ 'ਚ ਦਾਖਲੇ ਸਬੰਧੀ ਮਾਮਲੇ ਦੀ ਸੁਣਵਾਈ ਨਿਪਟਾ ਦਿੱਤੀ।

ਜਸਟਿਸ ਏਐੱਮ ਖਾਨਵਿਲਕਰ ਤੇ ਸੰਜੀਵ ਖੰਨਾ ਦੇ ਬੈਂਚ ਨੇ ਆਦੇਸ਼ 'ਚ ਕਿਹਾ ਕਿ ਸੀਬੀਐੱਸਈ ਵਲੋਂ 10 ਅਕਤੂਬਰ ਤਕ ਰਿਜ਼ਲਟ ਐਲਾਨ ਦੇਣ ਦਾ ਭਰੋਸਾ ਦਿੱਤੇ ਜਾਣ ਦੇ ਬਾਅਦ ਪਟੀਸ਼ਨਕਰਤਾਵਾਂ ਨੂੰ ਕੋਈ ਸ਼ਿਕਾਇਤ ਨਹੀਂ ਰਹੀ ਹੋਵੇਗੀ ਕਿਉਂਕਿ ਯੂਜੀਸੀ ਦੇ ਜਾਰੀ ਅਕੈਡਮਿਕ ਕਲੈਂਡਰ ਦੇ ਮੁਤਾਬਕ ਵਿਦਿਆਰਥੀਆਂ ਨੂੰ ਅੱਗੇ ਬਦਲ ਅਪਣਾਉਣ ਲਈ ਕਾਫੀ ਸਮਾਂ ਮਿਲੇਗਾ। ਕੋਰਟ ਨੇ ਪਟੀਸ਼ਨ ਨਿਪਟਾਉਂਦੇ ਹੋਏ ਕਿਹਾ ਕੀ ਸੀਬੀਐੱਸਈ ਤੇ ਯੂਜੀਸੀ ਮਾਮਲੇ 'ਚ ਅੱਗੇ ਕੰਮ ਕਰਨ ਲਈ ਸੁਤੰਤਰ ਹਨ।

ਪਿਛਲੀ ਸੁਣਵਾਈ 'ਤੇ ਕੋਰਟ ਨੇ ਸੀਬੀਐੱਸਈ ਤੇ ਯੂਜੀਸੀ ਤੋਂ ਕੰਪਾਰਟਮੈਂਟ ਪ੍ਰੀਖਿਆ ਦੇਣ ਵਾਲੇ ਕਰੀਬ ਦੋ ਲੱਖ ਵਿਦਿਆਰਥੀਆਂ ਦੇ ਭਵਿੱਖ ਦਾ ਧਿਆਨ ਰੱਖਦੇ ਹੋਏ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ ਸੀ। ਕੋਰਟ ਨੇ ਸੀਬੀਐੱਸਈ ਨੂੰ ਕਿਹਾ ਸੀ ਕਿ ਉਹ ਅਗਲੀ ਸੁਣਵਾਈ 'ਤੇ ਦੱਸੇ ਕਿ ਕਦੋਂ ਤਕ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ। ਨਾਲ ਹੀ ਯੂਜੀਸੀ ਨੇ ਕਿਹਾ ਸੀ ਕਿ ਉਹ ਵੀ ਧਿਆਨ ਰੱਖੇ ਕਿ ਨਤੀਜੇ ਐਲਾਨਣ ਦੇ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਵੀ ਕਾਲਜ 'ਚ ਦਾਖਲਾ ਲੈਣ ਦਾ ਮੌਕਾ ਮਿਲੇ। ਇਸ ਲਈ ਦਾਖਲਾ ਪ੍ਰਕਿਰਿਆ ਉਸ ਤੋਂ ਪਹਿਲਾਂ ਬੰਦ ਨਹੀਂ ਹੋਣੀ ਚਾਹੀਦੀ।

Posted By: Jagjit Singh