ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸਿੱਖਿਆ ਵਿਭਾਗ ਨੇ ਆਨਲਾਈ ਤਬਾਦਲਾ ਨੀਤੀ ਨੂੰ ਲਾਗੂ ਕਰਨ ਲਈ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਡਾਟਾ ਈ ਪੰਜਾਬ ਪੋਰਟਲ ’ਤੇ ਚੜ੍ਹਾਉਣ ਦੇ ਹੁਕਮ ਜਾਰੀ ਕੀਤੇ ਹਨ।

ਇੰਟਰਨੈੱਟ ਸੇਵਾਵਾਂ ਬੰਦ ਹੋਣ ਕਰਕੇ ਡਾਇਰੈਕਟਰ ਆਫ਼ ਸਕੂਲ ਐਜੂਕੇਸ਼ਨ ਨੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦਾ ਡਾਟਾ ਪੋਰਟਲ ’ਤੇ ਅਪਲੋਅਡ ਕਰਨ ਲਈ 22 ਮਾਰਚ ਤਕ ਦਾ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ 17 ਮਾਰਚ 2023 ਨੂੰ ਜਾਰੀ ਪੱਤਰ ਵਿਚ ਹਰੇਕ ਮੁਲਾਜ਼ਮ ਦੇ ਵੇਰਵੇ 20 ਮਾਰਚ ਤਕ ਪੋਰਟਲ ’ਤੇ ਨਸ਼ਰ ਕਰਨ ਦੀ ਹਦਾਇਤ ਹੋਈ ਸੀ। ਇਸ ਦੌਰਾਨ ਕਿਉਂਕਿ ਪੰਜਾਬ ’ਚ ਇੰਟਰਨੈੱਟ ਸੇਵਾਵਾਂ ਬੰਦ ਹੋ ਗਈਆਂ ਜਿਸ ਕਰਕੇ ਡਾਟਾ ਅਪਲੋਅਡ ਨਹੀਂ ਹੋ ਸਕਿਆ ਇਸ ਲਈ ਹੁਣ 2 ਹੋਰ ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਸਹਾਇਕ ਡਾਇਰੈਕਟਰ ਵਰਕ ਅਤੇ ਪਲਾਨਿੰਗ ਨੇ ਹਦਾਇਤ ਕੀਤੀ ਹੈ ਕਿ ਵਿਭਾਗ ’ਚ ਖ਼ਾਲੀ ਪਈਆਂ ਅਸਾਮੀਆਂ ਦੀ ਸੂਚੀ ਸਕੂਲ ਵੱਲੋਂ ਜਾਰੀ ਸਟਾਫ਼ ਦੀ ਸੂਚੀ ਵਿਚੋਂ ਤਿਆਰ ਕੀਤੀ ਜਾਂਦੀ ਹੈ। ਇਸ ਦੇ ਤਹਿਤ ਅਕਾਦਮਿਕ ਸਾਲ 2023-24 ਦੀ ਲਈ ਦੌਰਾਨ ਵਿਭਾਗ ਵੱਲੋਂ ਆਨਲਾਈਨ ਪਾਲਿਸੀ ਤੁਰੰਤ ਬਦਲੀਆਂ ਦਾ ਕਾਰਜ ਸ਼ੁਰੂ ਕੀਤਾ ਜਾ ਰਿਹਾ ਹੈ।

Posted By: Seema Anand