ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਅੱਜ 13 ਜੁਲਾਈ 2020 ਨੂੰ ਕਰ ਦਿੱਤਾ ਹੈ। ਨਤੀਜਿਆਂ ਨੂੰ ਸੀਬੀਐੱਸਈ ਦੇ ਰਿਜ਼ਲਟ ਪੋਰਟਲ, cbseresults.nic.in 'ਤੇ ਜਾਰੀ ਕੀਤਾ ਗਿਆ ਹੈ। ਹਾਲਾਂਕਿ ਵਿਦਿਆਰਥੀਆਂ ਦੇ ਜ਼ਿਆਦਾ ਗਿਣਤੀ 'ਚ ਪੋਰਟਲ 'ਤੇ ਇਕੱਠੇ ਵਿਜ਼ਟ ਕਰਨ ਨਾਲ ਵੈੱਬਸਾਈਟ 'ਚ ਤਕਨੀਕੀ ਖਰਾਬੀ ਆ ਗਈ ਹੈ, ਜਿਸ ਨੂੰ ਦੇਖਦੇ ਹੋਏ ਬੋਰਡ ਨੇ ਵਿਦਿਆਰਥੀਆਂ ਲਈ ਮਹੱਤਵਪੂਰਨ ਅਪਡੇਟ ਜਾਰੀ ਕਰਦੇ ਹੋਏ ਸੀਬੀਐੱਸਈ 12ਵੀਂ ਰਿਜ਼ਲਟ 2020 ਨੂੰ ਠੀਕ ਹੋਣ ਤਕ ਲਈ ਡਿਜਿਲਾਕਰ ਤੋਂ ਡਾਊਨਲੋਡ ਕਰਨ ਦੀ ਅਪੀਲ ਕੀਤੀ ਹੈ।


ਉਥੇ ਸੀਬੀਐੱਸਈ 12ਵੀਂ ਰਿਜ਼ਲਟ 2020 ਦੇ ਜਾਰੀ ਅੰਕੜਿਆਂ ਅਨੁਸਾਰ ਨਵੋਦਿਆ ਵਿਦਿਆਲਿਆ ਤੇ ਕੇਂਦਰੀ ਵਿਦਿਆਲਿਆ ਦੇ ਵਿਦਿਆਰਥੀ ਪੂਰੇ ਦੇਸ਼ 'ਚ ਸਭ ਤੋਂ ਅੱਗੇ ਹਨ। ਸੀਬੀਐੱਸਈ 12ਵੀਂ ਬੋਰਡ ਪ੍ਰੀਖਿਆ 2020 'ਚ ਕੁੱਲ 88.78 ਪ੍ਰੀਖਿਆਰਥੀ ਸਫਲ ਐਲਾਨੇ ਗਏ ਹਨ, ਜੋ ਕਿ ਪਿਛਲੇ ਸਾਲ ਤੋਂ 5.38 ਫ਼ੀਸਦੀ ਜ਼ਿਆਦਾ ਹਨ। ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਕੁੜੀਆਂ ਮੁੰਡਿਆਂ ਤੋਂ 5.96 ਫ਼ੀਸਦੀ ਅੱਗੇ ਰਹੀਆਂ ਹਨ। ਵਿਦਿਆਰਥੀਆਂ ਨੂੰ ਰਿਜ਼ਲਟ ਦੇਖਣ ਲਈ ਸੀਬੀਐੱਸਈ ਰਿਜ਼ਲਟ ਪੋਰਟਲ, cbseresults.nic.in 'ਤੇ ਵਿਜ਼ਟ ਕਰਨਾ ਹੋਵੇਗਾ। ਉਥੇ ਸੀਬੀਐੱਸਈ 12ਵੀਂ ਰਿਜ਼ਲਟ 2020 ਤੋਂ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਅਪਡੇਟ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਆਫਿਸ਼ੀਅਲ ਵੈੱਬਸਾਈਟ, cbse.nic.in 'ਤੇ ਵਿਜ਼ਟ ਕਰਨਾ ਹੋਵੇਗਾ। ਦੱਸ ਦਈਏ ਕਿ ਸੀਬੀਐੱਸਈ ਬੋਰਡ ਸੀਨੀਅਰ ਸੈਕੰਡਰੀ ਕਲਾਸਾਂ ਦੀਆਂ ਪ੍ਰੀਖਿਆਵਾਂ ਦਾ ਆਯੋਜਨ 15 ਫਰਵਰੀ ਤੋਂ 30 ਮਾਰਚ ਲਈ ਨਿਰਧਾਰਿਤ ਸੀ, ਹਾਲਾਂਕਿ ਕੁਝ ਪੇਪਰਾਂ ਦੇ ਹੋਣ ਕਾਰਨ ਬਚ ਹੋਏ ਪੇਪਰਾਂ ਲਈ ਨਵੀਂ ਮਾਰਕਿੰਗ ਸਕੀਮ ਤੋਂ ਅੰਕ ਦਿੱਤੇ ਗਏ ਹਨ।

10ਵੀ ਦੇ ਵਿਦਿਆਰਥੀਆਂ ਨੂੰ ਰਿਜ਼ਲਟ ਲਈ ਕਰਨਾ ਹੋਵੇਗਾ ਇੰਤਜ਼ਾਰ

ਦਸਵੀਂ ਤੇ 12ਵੀਂ ਕਲਾਸਾਂ ਲਈ ਸੀਬੀਐੱਸਈ ਰਿਜ਼ਲਟ 2020 ਦੇ ਐਲਾਨ ਨੂੰ ਲੈ ਕੇ ਸਥਿਤੀ ਕਾਫੀ ਉਲਝ ਗਈ ਹੈ। ਵਿਸ਼ੇਸ਼ਤੌਰ 'ਤੇ ਜਦੋਂਕਿ ਸੀਬੀਐੱਸਈ ਬੋਰਡ ਰਿਜ਼ਲਟ 2020 ਤੇ ਸੀਆਈਐੱਸਸੀਏ ਦੇ ਨਤੀਜੇ 15 ਜੁਲਾਈ ਤਕ ਐਲਾਨ ਕੀਤੇ ਜਾਣੇ ਸੀ ਤੇ ਸੀਆਈਐੱਸਸੀਏ ਨੇ ਐਲਾਨ ਕਰ ਦਿੱਤਾ ਹੈ। ਉਥੇ ਸੀਬੀਐੱਸਈ 10ਵੀਂ, 12ਵੀਂ ਰਿਜ਼ਲਟ 2020 ਡੇਟ ਤੇ ਟਾਈਮ ਦੇ ਐਲਾਨ ਨੂੰ ਲੈ ਕੇ ਅਜੇ ਤਕ ਕੋਈ ਵੀ ਸਹੀ ਤਰੀਕ ਤੇ ਸਮੇਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਦੂਸਰੇ ਪਾਸੇ ਬੋਰਡ ਵੱਲੋਂ ਸੀਬੀਐੱਸਈ 10ਵੀਂ ਰਿਜ਼ਲਟ 2020 ਤੇ ਸੀਬੀਐੱਸਈ 12ਵੀਂ ਰਿਜ਼ਲਟ 2020 ਦੇ ਐਲਾਨ ਕੀਤੇ ਜਾਣ ਦੀਆਂ ਤਿਆਰੀਆਂ ਨੂੰ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਸੀਬੀਐੱਸਈ ਰਿਜ਼ਲਟ 2020 ਦਾ ਐਲਾਨ 15 ਜੁਲਾਈ ਤੋਂ ਪਹਿਲਾਂ ਕਰਨ ਦੀ ਤਿਆਰੀ 'ਚ ਹੈ।

Posted By: Sunil Thapa