ਜੇਐੱਨਐੱਨ, ਨਵੀਂ ਦਿੱਲੀ : SSC Exams 2019 Updates: ਸਟਾਫ ਸਿਲੇਕਸ਼ਨ ਕਮਿਸ਼ਨ ਵੱਲੋਂ SSC JHT ਭਰਤੀ 2019 'ਤੇ ਐੱਸਐੱਸਸੀ ਸੈਲੇਕਸ਼ਨ ਪ੍ਰੀਖਿਆ ਨੂੰ ਲੈ ਕੇ ਇਕ ਨੋਟਿਸ ਜਾਰੀ ਕੀਤਾ ਹੈ। ਇਹ ਸੂਚਨਾ ਹਿੰਦੀ ਪ੍ਰੋਫਸਰਾਂ ਤੇ ਫੋਟੋਗ੍ਰਾਫਾਂ ਦੇ ਅਹੁਦੇ ਲਈ ਜਾਰੀ ਕੀਤੇ ਗਏ ਹਨ। ਜਾਰੀ ਕੀਤੀ ਗਈ ਅਧਿਸੂਚਨਾ ਅਧਿਕਾਰਤ ਵੈੱਬਸਾਈਟ ssc.nic.in 'ਤੇ ਮੌਜੂਦ ਹੈ।

SSC JHT ਭਰਤੀ 2019 ਨੂੰ ਲੈ ਕੇ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਕੈਡਰ ਰਿਵਿਊ ਕਾਰਨ ਹੁਣ ਹਿੰਦੀ ਪ੍ਰੋਫੈਸਰ ਦੀ ਭਰਤੀ ਐੱਸਐੱਸਸੀ ਦੇ ਅਧੀਨ ਨਹੀਂ ਕੀਤੀ ਜਾਵੇਗੀ ਤੇ ਇਸ ਨੂੰ ਅਪਗ੍ਰੇਡ ਕਰ ਕੇ ਹੁਣ ਅਸਿਟੈਂਟ ਡਾਇਰੈਕਟਰ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਅਸਿਟੈਂਟ ਡਾਇਰੈਕਟਰ ਦੀ ਭਰਤੀ ਲੈਵਲ-11 ਦੇ ਅਧੀਨ ਕੀਤੀ ਜਾਵੇਗੀ। SSC JHT 2019 ਭਰਤੀ ਨੂੰ ਲੈ ਕੇ ਕੀਤਾ ਗਿਆ ਨੋਟੀਫਿਕੇਸ਼ਨ ਵੀ ਵੈੱਬਸਾਈਟ ਤੋਂ ਡਿਲੀਟ ਕਰ ਦਿੱਤਾ ਗਿਆ ਹੈ ਤੇ ਨਵਾਂ ਨੋਟਿਸ ਵੈੱਬਸਾਈਟ 'ਤੇ ਜਾਰੀ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਐੱਸਐੱਸਸੀ ਸਿਲੈਕਸ਼ਨ ਅਹੁਦਿਆਂ 'ਤੇ ਭਰਤੀ ਨੂੰ ਲੈ ਕੇ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਵਿਗਿਆਪਨ ਗਿਣਤੀ-Vi/2018 ਦੇ ਅਧੀਨ ਫੋਟੋਗ੍ਰਾਫਰ ਦੇ ਅਹੁਦਿਆਂ 'ਤੇ ਹੋਣ ਜਾ ਰਹੀ ਭਰਤੀ ਰੱਦ ਕਰ ਦਿੱਤੀ ਗਈ ਹੈ। ਵਿਭਾਗ ਦੇ ਸਮੀਖਿਆ ਚਲਦੇ ਇਹ ਭਰਤੀ ਰੱਦ ਕਰ ਦਿੱਤੀ ਗਈ ਹੈ। ਇਸ ਭਰਤੀ ਲਈ ਪ੍ਰੀਖਿਆ ਦਾ ਆਯੋਜਨ 16 ਜਨਵਰੀ, 2019 ਵਿਚਕਾਰ ਕੀਤਾ ਗਿਆ ਸੀ। ਭਰਤੀ ਰੱਦ ਕਰਨ ਨੂੰ ਲੈ ਕੇ ਵੀ ਅਧਿਕਾਰਤ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

Posted By: Amita Verma