ਜੇਐੱਨਐੱਨ, ਨਵੀਂ ਦਿੱਲੀ : Scholarship Alert : ਜੇਕਰ ਤੁਸੀਂ 12ਵੀਂ ਪਾਸ ਕੀਤੀ ਹੈ ਤੇ ਹਾਇਰ ਐਜੂਕੇਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਭਾਰਤ ਸਰਕਾਰ ਦੀ ਐੱਸਐੱਚਈ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹੋ। ਉੱਥੇ ਹੀ ਜੇਕਰ ਕੋਈ ਉਮੀਦਵਾਰ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਤਾਂ ਆਸਟ੍ਰੇਲੀਆ ਸਥਿਤ ਕੁਈਨਜ਼ਲੈਂਡ ਯੂਨੀਵਰਸਿਟੀ ਭਾਰਤੀ ਨਾਗਰਿਕਾਂ ਨੂੰ ਇਹ ਮੌਕਾ ਦੇਣ ਜਾ ਰਹੀ ਹੈ। ਇਨ੍ਹਾਂ ਦੋਵਾਂ ਸਕਾਲਰਸ਼ਿਪ ਸਕੀਮਜ਼ ਲਈ ਹੇਠਾਂ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ।

ਇੰਸਪਾਇਰ ਸਕਾਲਰਸ਼ਿਪ ਫਾਰ ਹਾਇਰ ਐਜੂਕੇਸ਼ਨ (ਐੱਸਐੱਚਈ)- 2019

ਇਹ ਸਕਾਲਰਸ਼ਿਪ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨੀਕੀ ਮੰਤਰਾਲੇ ਵੱਲੋਂ ਹੈ। ਸਾਲ 2019 'ਚ ਜਿਨ੍ਹਾਂ ਵਿਦਿਆਰਥੀਆਂ ਨੇ 12ਵੀਂ ਪਾਸ ਕੀਤੀ ਹੈ, ਉਹ ਇੰਸਪਾਇਰ ਸਕਾਲਰਸ਼ਿਪ ਫੌਰ ਹਾਇਰ ਐਜੂਕੇਸ਼ਨ (ਐੱਚਐੱਸਈ) ਲਈ ਅਪਲਾਈ ਕਰ ਸਕਦੇ ਹਨ।

ਵਿਦਿਆਰਥੀ ਦਾ ਰੈਂਕ ਜਮਾਤ ਦੇ ਚੋਟੀ ਦੇ 1 ਫ਼ੀਸਦੀ ਬੱਚਿਆਂ 'ਚ ਹੋਣਾ ਚਾਹੀਦਾ ਹੈ ਤੇ ਮੌਜੂਦਾ ਸਮੇਂ ਭਾਰਤ ਦੇ ਕਿਸੇ ਮਾਨਤਾ ਪ੍ਰਾਪਤ ਸੰਸਥਾ/ਕਾਲਜ/ਯੂਨੀਵਰਸਿਟੀ ਤੋਂ ਵਿਗਿਆਨ ਵਿਸ਼ੇ 'ਚ ਬੀਐੱਸਸੀ/ਬੀਐੱਸ/ਇੰਟੀਗ੍ਰੇਟਿਡ/ਐੱਮਐੱਸਸੀ/ਐੱਮਐੱਸ ਡਿਗਰੀ ਕੋਰਸ 'ਚ ਦਾਖ਼ਲਾ ਲਿਆ ਹੋਵੇ ਤਾਂ ਹੀ ਤੁਸੀਂ ਇਸ ਲਈ ਅਪਲਾਈ ਦੇ ਯੋਗ ਹੋ।

ਵਜ਼ੀਫ਼ੇ ਦੀ ਰਕਮ

ਇਸ ਸਕਾਲਰਸ਼ਿਪ ਤਹਿਤ ਕੁੱਲ 10 ਹਜ਼ਾਰ ਵਿਦਿਆਰਥੀਆਂ ਨੂੰ ਸਾਲਾਨਾ ਵਜ਼ੀਫ਼ੇ ਦੇ ਰੂਪ 'ਚ 60 ਹਜ਼ਾਰ ਰੁਪਏ ਤੇ ਸਮਰਟਾਈਮ ਅਟੈਚਮੈਂਟ ਫੀਸ ਲਈ 20 ਹਜ਼ਾਰ ਰੁਪਏ ਧਨਰਾਸ਼ੀ ਦਿੱਤੀ ਜਾਵੇਗੀ।

ਆਖਰੀ ਤਾਰੀਕ

ਵਿਦਿਆਰਥੀ ਇਸ ਦੇ ਲਈ 31 ਦਸੰਬਰ 2019 ਤਕ ਅਪਲਾਈ ਕਰ ਸਕਦੇ ਹਨ। ਇਸ ਸਕਾਲਰਸ਼ਿਪ ਲਈ ਸਿਰਫ਼ ਆਨਲਾਈਨ ਅਰਜ਼ੀਆਂ ਹੀ ਮਨਜ਼ੂਰ ਹੋਣਗੀਆਂ।

ਇੰਡੀਆ ਗਲੋਬਲ ਲੀਡਰਜ਼ ਸਕਾਲਰਸ਼ਿਪ-2020

ਆਸਟ੍ਰੇਲੀਆ ਸਥਿਤ ਕੁਈਨਜ਼ਲੈਂਡ ਯੂਨੀਵਰਸਿਟੀ (ਯੂਕਿਊ) ਵੱਲੋਂ ਇੰਡੀਆ ਗਲੋਬਲ ਲੀਡਰਜ਼ ਸਕਾਲਰਸ਼ਿਪ ਨਾਂ ਨਾਲ ਭਾਰਤੀ ਨਾਗਰਿਕਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਤਹਿਤ ਉਮੀਦਵਾਰ ਨੂੰ ਬਿਹਤਰ ਮੌਕੇ ਮੁਹੱਈਆ ਕਰਵਾਏ ਜਾਣਗੇ। ਚੁਣੇ ਗਏ ਕੈਂਡੀਡੇਟਸ ਨੂੰ ਆਸਟ੍ਰੇਲੀਆ 'ਚ ਰਹਿ ਕੇ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੋਰਸ ਪੂਰਾ ਕਰਨ ਦੇ ਨਾਲ-ਨਾਲ ਆਰਥਿਕ ਮਦਦ ਵੀ ਦਿੱਤੀ ਜਾਵੇਗੀ।

ਯੋਗਤਾ

ਭਾਰਤੀ ਵਿਦਿਆਰਥੀ, ਜੋ ਮੌਜੂਦਾ ਸਮੇਂ ਭਾਰਤ 'ਚ ਰਹਿ ਰਹੇ ਹਨ ਤੇ ਯੂਨੀਵਰਸਿਟੀ ਆਫ ਕੁਈਨਜ਼ਲੈਂਡ 'ਚ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਸਿਲੇਬਲ ਕਰਨ ਲਈ ਆਫਰ ਮਿਲਿਆ ਹੋਵੇ, ਉਹ ਇਸ ਲਈ ਅਪਲਾਈ ਦੇ ਯੋਗ ਹਨ।

ਵਜ਼ੀਫ਼ੇ ਦੀ ਰਕਮ

ਚੁਣੇ ਗਏ ਵਿਦਿਆਰਥੀਆਂ ਨੂੰ ਇਸ ਸਕਾਲਰਸ਼ਿਪ ਤਹਿਤ ਹੋਰ ਪੁਰਸਕਾਰਾਂ ਦੇ ਨਾਲ-ਨਾਲ ਟਿਊਸਨ ਫੀਸ ਵੀ ਮਿਲੇਗੀ।

Posted By: Seema Anand