ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗਡ਼੍ਹ : Navodaya Vidalaya Admission Process : ਨਵੋਦਿਆ ਵਿਦਿਆਲਾ (Navodya Vidalaya) 'ਚ ਬੱਚੇ ਦੇ ਦਾਖ਼ਲੇ ਦੇ ਚਾਹਵਾਨ ਮਾਪੇ ਤਿਆਰ ਹੋ ਜਾਣਗੇ। ਦੇਸ਼ ਭਰ ਦੇ ਨਵੋਦਿਆ ਵਿਦਿਆਲਿਆਂ 'ਚ 2021-22 ਸੈਸ਼ਨ 'ਚ ਛੇਵੀਂ ਜਮਾਤ 'ਚ ਦਾਖ਼ਲੇ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। 15 ਦਸੰਬਰ ਤਕ ਨਵੋਦਿਆ ਵਿਦਿਆਲਿਆ ਕਮੇਟੀ ਦੀ ਵੈੱਬਸਾਈਟ 'ਤੇ ਅਪਲਾਈ ਕੀਤਾ ਜਾ ਸਕਦਾ ਹੈ।

ਹਰ ਸਾਲ ਦੇਸ਼ ਭਰ ਦੇ 600 ਤੋਂ ਜ਼ਿਆਦਾ ਨਵੋਦਿਆ ਵਿਦਿਆਲਿਆ 'ਚ ਦਾਖ਼ਲੇ ਲਏ ਹਜ਼ਾਰਾਂ ਦੀ ਗਿਣਤੀ 'ਚ ਅਰਜ਼ੀਆਂ ਆਉਂਦੀਆਂ ਹਨ। ਚੰਡੀਗਡ਼੍ਹ ਦੇ ਸੈਕਟਰ-25 ਸਥਿਤ ਨਵੋਦਿਆ ਵਿਦਿਆਲਿਆ ਨਾਰਥ ਰੀਜਨ ਦੇ ਟਾਪ ਸਕੂਲਾਂ 'ਚ ਸ਼ੁਮਾਰ ਹੈ। ਇੱਥੇ ਦਾਖ਼ਲੇ ਲਈ ਅਪਲਾਈ ਕੀਤਾ ਜਾ ਸਕਦਾ ਹੈ। ਸਕੂਲ ਪ੍ਰਿੰਸੀਪਲ ਡਾ. ਵਿਨੋਦ ਕੁਮਾਰ ਅਨੁਸਾਰ ਨਵੋਦਿਆ ਇੱਕੋ-ਇਕ ਅਜਿਹੇ ਸਕੂਲ ਹਨ, ਜਿੱਥੇ ਪਡ਼੍ਹਾਈ ਤੋਂ ਲੈ ਕੇ ਵਿਦਿਆਰਥੀਆਂ ਦੇ ਰਹਿਣ ਦੀ ਪੂਰੀ ਵਿਵਸਥਾ ਬਿਲਕੁਲ ਮੁਫ਼ਤ ਹੈ। 10 ਅਪ੍ਰੈਲ 2021 ਨੂੰ ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ।

ਚੰਡੀਗਡ਼੍ਹ ਨਵੋਦਿਆ ਦਾ 10 ਸਾਲਾਂ ਤੋਂ 100 ਫ਼ੀਸਦੀ ਰਿਜ਼ਲਟ

ਚੰਡੀਗਡ਼੍ਹ ਸਥਿਤ ਨਵੋਦਿਆ ਵਿਦਿਆਲਿਆ ਟਾਪ ਸਕੂਲਾਂ 'ਚ ਸ਼ਾਮਲ ਹੈ। ਬੀਤੇ 10 ਸਾਲਾਂ ਤੋਂ ਸਕੂਲ ਦਾ ਰਿਜ਼ਲਟ 100 ਫ਼ੀਸਦੀ ਰਿਹਾ ਹੈ। ਸਮਾਰਟ ਕਲਾਸਰੂਮਜ਼ ਤੋਂ ਲੈ ਕੇ ਖੇਡ ਸਹੂਲਤਾਂ ਤੇ ਚੰਗੇ ਹੋਸਟਲ ਦੀ ਸਹੂਲਤ ਦਿੱਤੀ ਜਾਂਦੀ ਹੈ। 6ਵੇਂ ਤੋਂ 12ਵੀਂ ਤਕ ਲਡ਼ਕੀਆਂ ਲਈ ਪੂਰੀ ਸਿੱਖਿਆ ਮੁਫ਼ਤ ਹੈ।

ਰੱਖੋ ਇਨ੍ਹਾਂ ਗੱਲਾਂ ਦਾ ਖ਼ਿਆਲ

  • 2020 ਸੈਸ਼ਨ 'ਚ ਪੰਜਵੀਂ 'ਚ ਪਡ਼੍ਹਾਈ ਕਰਨ ਵਾਲਾ ਵਿਦਿਆਰਥੀ ਅਪਲਾਈ ਦੇ ਯੋਗ ਹੋਵੇਗਾ।
  • ਜਿਸ ਜ਼ਿਲ੍ਹੇ ਦੇ ਮਾਨਤਾ ਪ੍ਰਾਪਤ ਸਕੂਲ 'ਚ ਵਿਦਿਆਰਥੀ ਪਡ਼੍ਹ ਰਿਹਾ ਹੈ, ਉੱਥੇ ਹੀ ਨਵੋਦਿਆ ਸਕੂਲ 'ਚ ਅਪਲਾਈ ਕੀਤਾ ਜਾ ਸਕਦਾ ਹੈ।
  • ਬੱਚੇ ਦੀ ਜਨਮ ਤਰੀਕ 1 ਮਈ 2008 ਤੋਂ 30 ਅਪ੍ਰੈਲ 2012 ਦੇ ਵਿਚਕਾਰ ਹੋਣੀ ਚਾਹੀਦੀ ਹੈ।
  • ਨਵੋਦਿਆ 'ਚ 75 ਫ਼ੀਸਦੀ ਸੀਟਾਂ ਦਿਹਾਤੀ ਏਰੀਆ ਦੇ ਬੱਚਿਆਂ ਲਈ ਰਿਜ਼ਰਵ ਹੁੰਦੀਆਂ ਹਨ।
  • ਇਕ ਤਿਹਾਈ ਸੀਟਾਂ 'ਤੇ ਸਿਰਫ਼ ਲਡ਼ਕੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ।

ਦਾਖ਼ਲਾ ਸਬੰਧੀ ਜ਼ਰੂਰੀ ਜਾਣਕਾਰੀ

  • 2021-22 ਸੈਸ਼ਨ 'ਚ 6ਵੀਂ ਜਮਾਤ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ।
  • 15 ਦਸੰਬਰ 2020 ਤਕ ਅਰਜ਼ੀਆ ਸਵੀਕਾਰ ਕੀਤੀਆਂ ਜਾਣਗੀਆਂ।
  • ਅਪਲਾਈ ਨਵੋਦਿਆ ਦੀ ਵੈੱਬਸਾਈਟ www.navodaya.gov.in 'ਤੇ ਆਨਲਾਈਨ ਹੀ ਕਰਨਾ ਪਵੇਗਾ।
  • 10 ਅਪ੍ਰੈਲ 2021 ਨੂੰ ਦਾਖ਼ਲੇ ਲਈ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ।

ਬੱਚਿਆਂ ਲਈ ਹਰ ਤਰ੍ਹਾਂ ਦੀ ਸਹੂਲਤ

ਸੈਕਟਰ-25 ਸਥਿਤ ਨਵੋਦਿਆ ਵਿਦਿਆਲੇ ਦੀ ਪ੍ਰਿੰਸੀਪਲ ਵਿਨੋਦ ਕੁਮਾਰੀ ਦਾ ਕਹਿਣਾ ਹੈ ਕਿ ਨਵੋਦਿਆ ਵਿਦਿਆਲਿਆ ਕੁਆਲਿਟੀ ਐਜੂਕੇਸ਼ਨ ਦੇ ਨਾਲ ਹੀ ਬੱਚਿਆਂ 'ਚ ਲੀਡਰਸ਼ਿਪ ਕੁਆਲਿਟੀ ਡਿਵੈਲਪ ਕਰਦਾ ਹੈ। ਇੱਥੇ 6ਵੀਂ ਤੋਂ 12ਵੀਂ ਤਕ ਪਡ਼੍ਹਾਈ ਤੇ ਹੋਸਟਲ ਦੀ ਸਿੱਖਿਆ ਪੂਰੀ ਤਰ੍ਹਾਂ ਮੁਫ਼ਤ ਹੈ। ਇੱਥੇ ਪਡ਼੍ਹੇ ਬੱਚੇ ਹਰ ਫੀਲਡ 'ਚ ਕਾਮਯਾਬ ਹੋਏ ਹਨ। ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ।

Posted By: Seema Anand