ਜੇਐੱਨਐੱਨ, ਨਵੀਂ ਦਿੱਲੀ : ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਭਾਈਚਾਰੇ ਨਾਲ ਜੁੜੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਭਾਰਤ ਸਰਕਾਰ ਕਈ ਵਜ਼ੀਫ਼ੇ ਦਿੰਦੀ ਹੈ। ਇਸੇ ਤਰ੍ਹਾਂ ਪੋਸਟ ਗ੍ਰੈਜੂਏਸ਼ਨ ਕਰ ਰਹੇ ਐੱਸਸੀ-ਐੱਸਟੀ ਭਾਈਚਾਰੇ ਦੇ ਵਿਦਿਆਰਥੀਆਂ ਲਈ ਸਰਕਾਰ ਵਲੋਂ ਹਰ ਮਹੀਨੇ ਰਕਮ ਦਿੱਤੀ ਜਾਂਦੀ ਹੈ। 'ਪੋਸਟ ਗ੍ਰੈਜੂਏਟ ਸਕਾਲਰਸ਼ਿਪ ਫਾਰ ਪ੍ਰੋਫੈਸ਼ਨਲ ਕੋਰਸ ਫਾਰ ਐੱਸਸੀ/ਐੱਸਟੀ 2019-20' ਤਹਿਤ ਸਰਕਾਰ 7,800 ਰੁਪਏ ਦੀ ਰਕਮ ਵਿਦਿਆਰਥੀਆਂ ਨੂੰ ਦਿੰਦੀ ਹੈ।

ਇਸ ਵਜ਼ੀਫ਼ੇ ਲਈ ਅਰਜ਼ੀਆਂ ਫ਼ਿਲਹਾਲ ਲਈਆਂ ਜਾ ਰਹੀਆਂ ਹਨ ਤੇ ਵਿਦਿਆਰਥੀ ਇਸ ਲਈ 31 ਅਕਤੂਬਰ 2019 ਤਕ ਅਪਲਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਭਾਈਚਾਰੇ ਨਾਲ ਸਬੰਧਤ ਵਿਦਿਆਰਥੀ, ਜੋ ਭਾਰਤ ਸਰਕਾਰ ਦੀ ਰੈਗੂਲੇਟਰੀ ਅਥਾਰਟੀਜ਼ ਵਰਗੇ ਐੱਮਸੀਆਈ, ਡੀਸੀਆਈ, ਪੀਸੀਆਈ, ਆਰਸੀਆਈ, ਐੱਨਸੀਟੀਆਈਐੱਸ, ਐੱਨਸੀਟੀਈ ਬਾਰ ਕੌਂਸਲ ਆਫ ਇੰਡੀਆ, ਏਆਈਸੀਟੀਈ, ਆਈਸੀਏਆਰ, ਆਈਐੱਨਸੀ ਵਲੋਂ ਮਾਨਤਾ ਪ੍ਰਾਪਤ ਸੰਸਥਾਵਾਂ 'ਚ ਪੋਸਟ ਗ੍ਰੈਜੂਏਸ਼ਨ ਪੱਧਰ 'ਤੇ ਪ੍ਰੋਫੈਸ਼ਨਲ ਕੋਰਸ ਦੇ ਪਹਿਲੇ ਸਾਲ 'ਚ ਪੜ੍ਹਾਈ ਕਰ ਰਹੇ ਹਨ, ਉਹ ਇਸ ਲਈ ਅਪਲਾਈ ਕਰ ਸਕਦੇ ਹਨ।

ਜਿਹੜੇ ਕੈਂਡੀਡੇਟਸ ਇਸ ਸਕਾਲਰਸ਼ਿਪ ਲਈ ਸਿਲੈਕਟ ਕੀਤੇ ਜਾਣਗੇ, ਉਨ੍ਹਾਂ ਨੂੰ ਹਰ ਮਹੀਨੇ 7,800 ਰੁਪਏ ਦੀ ਰਕਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਮਾਸਟਰਜ਼ ਪੱਧਰ ਦੇ ਕੋਰਸ ਕਰ ਰਹੇ ਹਨ, ਉਨ੍ਹਾਂ ਨੂੰ ਸਕਾਲਰਸ਼ਿਪ ਤਹਿਤ 4,500 ਰੁਪਏ ਦੀ ਰਕਮ ਹਰ ਮਹੀਨੇ ਦਿੱਤੀ ਜਾਵੇਗੀ। ਸਰਕਾਰ ਵੱਲੋਂ ਇਹ ਰਕਮ ਦੇਣ ਦਾ ਉਦੇਸ਼ ਯੋਗ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨਾ ਹੈ। ਅਪਲਾਈ ਕਰਨ ਲਈ ਵਿਦਿਆਰਥੀਆਂ ਕੋਲ 31 ਅਕਤੂਬਰ 2019 ਤਕ ਦਾ ਸਮਾਂ ਹੈ।

Posted By: Seema Anand