ਨਵੀਂ ਦਿੱਲੀ : SBI Recruitment 2019 : ਸਟੇਟ ਬੈਂਕ ਆਫ ਇੰਡੀਆ (State Bank of India) ਸਪੈਸ਼ਲਿਟ ਕੇਡਰ ਆਫਿਸਰ (ਰੈਗੂਲਰ) ਅਹੁਦਿਆਂ 'ਤੇ ਭਰਤੀ ਕਰਨ ਜਾ ਰਿਹਾ ਹੈ। SBI ਸਪੈਸ਼ਲਿਸਟ ਕੇਡਰ ਅਫ਼ਸਰ ਦੇ ਖ਼ਾਲੀ ਪਏ 477 ਅਹੁਦੇ ਭਰਨ ਜਾ ਰਿਹਾ ਹੈ। ਚਾਹਵਾਨ ਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਰਜ਼ੀਆਂ ਭੇਜ ਸਕਦੇ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾ ਕੇ ਇਨ੍ਹਾਂ ਅਹੁਦਿਆਂ ਲਈ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ।

ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ ਕਿ ਅਰਜ਼ੀ 'ਚ ਕਿਸੇ ਤਰ੍ਹਾਂ ਦੀ ਕੋਈ ਵੀ ਗ਼ਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੀਆਂ ਗ਼ਲਤੀਆਂ ਤੋਂ ਬਚਣ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਸਾਰੇ ਦਿਸ਼ਾ-ਨਿਰਦੇਸ਼ ਚੰਗੀ ਤਰ੍ਹਾਂ ਪੜ੍ਹ ਲੈਣ। ਸਟੇਟ ਬੈਂਕ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਇਸ ਭਰਤੀ ਲਈ 56 ਅਹੁਦੇ ਭਰੇ ਜਾਣਗੇ।

ਅਹਿਮ ਤਰੀਕ (Important Dates)-

ਆਨਲਾਈਨ ਅਪਲਾਈ ਕਰਨ ਦੀ ਅੰਤਿਮ ਤਰੀਕ- 25 ਸਤੰਬਰ, 2019

ਯੋਗਤਾ (Eligibility Criteria)-

ਜਿਹੜੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਇਕ ਵਾਰ ਐੱਸਬੀਆਈ ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਵਿਜ਼ਿਟ ਜ਼ਰੂਰ ਕਰ ਲੈਣ। ਇੱਥੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।

ਚੋਣ ਪ੍ਰਕਿਰਿਆ (Selection Procedure)

ਕੁਝ ਅਹੁਦਿਆਂ 'ਤੇ ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਜ਼ਰੀਏ ਕੀਤੀ ਜਾਵੇਗੀ, ਉੱਥੇ ਹੀ ਹੋਰਨਾਂ ਅਹੁਦਿਆਂ 'ਤੇ ਸਿਰਫ਼ ਇੰਟਰਵਿਊ ਜ਼ਰੀਏ ਉਮੀਦਵਾਰ ਦੀ ਸਿਲੈਕਸ਼ਨ ਕੀਤੀ ਜਾਵੇਗੀ। ਉਮੀਦ ਹੈ ਕਿ ਟੈਸਟ 20 ਅਕਤੂਬਰ ਨੂੰ ਲਿਆ ਜਾਵੇਗਾ।

ਪ੍ਰੀਖਿਆ ਲਈ ਇਹ ਦਸਤਾਵੇਜ਼ ਨਾਲ ਲਿਆਉਣੇ ਜ਼ਰੂਰੀ

ਪ੍ਰੀਖਿਆ ਵਾਲੇ ਦਿਨ ਉਮੀਦਵਾਰਾਂ ਲਈ ਕੁਝ ਦਸਤਾਵੇਜ਼ ਪ੍ਰੀਖਿਆ ਕੇਂਦਰ ਲਿਜਾਣੇ ਜ਼ਰੂਰੀ ਹੋਣਗੇ। ਇਨ੍ਹਾਂ ਵਿਚ ਪਾਸਪੋਰਟ, ਆਧਾਰ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਜਾਂ ਬੈਂਕ ਪਾਸਬੁੱਕ ਕਾਰਡ ਸ਼ਾਮਲ ਹਨ। ਓਰੀਜਨਲ ਦੇ ਨਾਲ ਉਮੀਦਵਾਰ ਆਈਡੀ ਪਰੂਫ ਦੀ ਸੈਲਫ ਅਟੈਸਟਡ ਕਾਪੀ ਵੀ ਲੈ ਕੇ ਪ੍ਰੀਖਿਆ ਕੇਂਦਰ ਪਹੁੰਚਣ। ਬਿਨਾਂ ਆਈਡੀ ਪਰੂਫ ਦੇ ਉਮੀਦਵਾਰ ਨੂੰ ਪ੍ਰੀਖਿਆ 'ਚ ਬੈਠਣ ਨਹੀਂ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਐੱਸਬੀਆਈ ਕੁਝ ਸਪੈਸ਼ਲਿਸਟ ਕੇਡਰ ਅਫਸਰ (ਕੰਟ੍ਰੈਕਟ) ਅਤੇ ਸਰਕਲ ਡਿਫੈਂਸ ਬੈਂਕਿੰਗ ਐਡਵਾਈਜ਼ਰ (Army) ਦੇ ਅਹੁਦਿਆਂ 'ਤੇ ਭਰਤੀ ਕਰਨ ਜਾ ਰਿਹਾ ਹੈ ਜਿਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Posted By: Seema Anand