ਜੇਐੱਨਐੱਨ, ਨਵੀਂ ਦਿੱਲੀ : SBI Recritment 2019 : ਬੈਂਕ 'ਚ ਨੌਕਰੀ ਕਰਨ ਦੀ ਖਾਹਸ਼ ਰੱਖਣ ਵਾਲੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਸਟੇਟ ਬੈਂਕ ਆਫ ਇੰਡੀਆ ਨੇ ਬੈਂਕ ਮੈਡੀਕਲ ਅਫਸਰ ਦੇ 56 ਅਹੁਦਿਆਂ 'ਤੇ ਅਰਜ਼ੀਆਂ ਮੰਗੀਆਂ ਹਨ। ਅਜਿਹੇ ਵਿਚ ਯੋਗ ਅਤੇ ਚਾਹਵਾਨ ਉਮੀਦਵਾਰ ਨਿਰਧਾਰਤ ਫਾਰਮੈਟ ਤਹਿਤ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਰੀਕ 19 ਸਤੰਬਰ, 2019 ਹੈ। ਇਨ੍ਹਾਂ ਅਹੁਦਿਆਂ 'ਤੇ ਨਿਯੁਕਤ ਹੋਣ ਵਾਲੇ ਉਮੀਦਵਾਰਾਂ ਨੂੰ ਵਧੀਆ ਤਨਖ਼ਾਹ ਵੀ ਮਿਲੇਗੀ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਐੱਸਬੀਆਈ ਦੀ ਆਫਿਸ਼ੀਅਲ ਵੈੱਬਸਾਈਟ sbi.co.in 'ਤੇ ਵਿਜ਼ਿਟ ਕਰਨਾ ਪਵੇਗਾ।

ਬੈਂਕ ਮੈਡੀਕਲ ਅਫਸਰ ਦੇ ਕੁੱਲ 56 ਅਹੁਦਿਆਂ 'ਤੇ ਭਰਤੀ ਕਰਨ ਜਾ ਰਿਹਾ ਹੈ। ਇਨ੍ਹਾਂ ਵਿਚੋਂ 24 ਪੋਸਟਾਂ ਰਾਖਵੀਆਂ ਹਨ। ਜਿਹੜੇ ਉਮੀਦਵਾਰ ਇਸ ਭਰਤੀ ਦੇ ਚਾਹਵਾਨ ਹਨ ਉਹ ਵੈੱਬਸਾਈਟ 'ਤੇ ਮੌਜੂਦਾ ਪਾਤਰਤਾ ਮਾਪਦੰਡ, ਅਨੁਭਵ, ਸਿਲੈਕਸ਼ਨ, ਪ੍ਰਕਿਰਿਆ ਤੇ ਹੋਰ ਜਾਣਕਾਰੀਆਂ ਲਈ ਬੈਂਕ ਦੀ ਵੈੱਬਸਾਈਟ 'ਤੇ ਵਿਜ਼ਿਟ ਕਰ ਸਕਦੇ ਹਨ।

ਯੋਗਤਾ (Eligibility)

ਅਪਲਾਈ ਕਰਨ ਲਈ ਉਮੀਦਵਾਰ ਕੋਲ ਮੈਡੀਕਲ ਕੌਂਸਲ ਆਫ ਇੰਡੀਆ ਵਲੋਂ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਐੱਮਬੀਬੀਐੱਸ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਘੱਟੋ-ਘੱਟ ਪੰਜ ਸਾਲ ਦੀ ਡਿਗਰੀ ਹੋਣੀ ਚਾਹੀਦੀ ਹੈ। ਤਜਰਬੇ ਦੇ ਮਾਮਲੇ 'ਚ ਪੀਜੀ ਉਮੀਦਵਾਰਾਂ ਨੂੰ 2 ਸਾਲ ਦੀ ਛੋਟ ਮਿਲੇਗੀ। ਉੱਥੇ, ਅਪਲਾਈ ਕਰਨ ਵਾਲੇ ਉਮੀਦਵਾਰ ਇੰਡੀਅਨ ਮੈਡੀਕਲ ਕੌਂਸਲ ਜਾਂ ਸਟੇਟ ਮੈਡੀਕਲ ਕੌਂਸਲ 'ਚ ਰਜਿਸਟ੍ਰੇਸ਼ਨ ਕਰਵਾ ਚੁੱਕਾ ਹੋਵੇ।

ਚੋਣ ਪ੍ਰਕਿਰਿਆ ਤੇ ਤਨਖ਼ਾਹ (Selection Process and Salary)

ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਇੰਟਰਵਿਊ ਹੋਵੇਗਾ। ਇਸ ਦੇ ਆਧਾਰ 'ਤੇ ਹੀ ਚੋਣ ਹੋਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 31,705 ਤੋਂ 45,950 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾਵੇਗੀ।

Posted By: Seema Anand