ਜੇਐੱਨਐੱਨ, ਨਵੀਂ ਦਿੱਲੀ : SBI Junior Associate Recruitment 2020 Notification : ਸਟੇਟ ਬੈਂਕ ਆਫ ਇੰਡੀਆ (State Bank of India- SBI) ਨੇ ਜੂਨੀਅਰ ਐਸੋਸੀਏਟ ਲਈ ਅਸਾਮੀਆਂ ਕੱਢੀਆਂ ਹਨ। ਕੁੱਲ 8,000 ਅਹੁਦਿਆਂ 'ਤੇ ਇਹ ਭਰਤੀ ਕੀਤੀ ਜਾ ਰਹੀ ਹੈ, ਜੋ ਕਸਟਮਰ ਸਪੋਰਟ ਐਂਡ ਸੇਲਜ਼ ਡਿਪਾਰਟਮੈਂਟਡ ਲਈ ਕੀਤੀ ਜਾ ਰਹੀ ਹੈ। ਚਾਹਵਾਨ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ sbi.co.in 'ਤੇ 26 ਜਨਵਰੀ 2020 ਤੋਂ ਪਹਿਲਾਂ ਅਪਲਾਈ ਕਰ ਦੇਣ। ਜੂਨੀਅਰ ਐਸੋਸੀਏਟਸ ਦੇ ਅਹੁਦਿਆਂ 'ਤੇ ਜਿਹੜੇ ਉਮੀਦਵਾਰਾਂ ਨੂੰ ਨਿਯੁਕਤ ਕੀਤਾ ਜਾਵੇਗਾ, ਉਨ੍ਹਾਂ ਨੂੰ ਪਹਿਲਾਂ 6 ਮਹੀਨੇ ਲਈ ਪ੍ਰੋਬੇਸ਼ਨ ਪੀਰੀਅਡ 'ਤੇ ਰੱਖਿਆ ਜਾਵੇਗਾ।

SBI Junior Associate Recruitment 2020 : ਯੋਗਤਾ

ਉਮਰ ਹੱਦ (Age Limit) : ਉਮੀਦਵਾਰ ਦੀ ਘੱਟੋ-ਘੱਟ ਉਮਰ 20 ਸਾਲ ਹੋਣੀ ਜ਼ਰੂਰੀ ਹੈ ਉੱਥੇ ਹੀ ਵੱਧ ਤੋਂ ਵੱਧ ਉਮਰ ਹੱਦ 28 ਸਾਲ ਤੈਅ ਕੀਤੀ ਗਈ ਹੈ। SC/ST ਉਮੀਦਵਾਰਾਂ ਨੂੰ ਵਧ ਤੋਂ ਵਧ ਉਮਰ ਹੱਦ 'ਚ 5 ਸਾਲ ਦੀ ਛੋਟ ਦਿੱਤੀ ਗਈ ਹੈ ਤੇ ਓਬੀਸੀ ਤੇ ਪੀਡਬਲਿਯੂਡੀ ਉਮੀਦਵਾਰਾਂ ਨੂੰ ਤਿੰਨ ਤੇ 10 ਸਾਲ ਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ PwD SC, ST ਤੇ PwD OBC ਨੂੰ 15 ਤੇ 15 ਸਾਲ ਦੀ ਰਾਹਤ ਮਿਲੀ ਹੈ।

ਵਿਦਿਅਕ ਯੋਗਤਾ (Educational Qualification) :

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਕਿਸੇ ਵੀ ਵਿਸ਼ੇ 'ਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਜ਼ਰੂਰੀ ਹੈ।

SBI Junior Associate Recruitment 2020 : ਇੰਝ ਕਰੋ ਅਪਲਾਈ-

ਸਟੈੱਪ-1 : ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾਓ।

ਸਟੈੱਪ-2 : ਹੁਣ ਹੋਮਪੇਜ 'ਤੇ ਦਿਸ ਰਹੇ ਕਰੀਅਰ ਸਕੈਸ਼ਨ 'ਤੇ ਕਲਿੱਕ ਕਰੋ।

ਸਟੈੱਪ-3 : ਹੁਣ ਜੂਨੀਅਰ ਐਸੋਸੀਏਟ ਹੇਠਾਂ ਲਿਖੇ ਅਪਲਾਈ ਆਨਲਾਈਨ 'ਤੇ ਕਲਿੱਕ ਕਰੋ।

ਸਟੈੱਪ-4 : ਹੁਣ ਨਿਊ ਰਜਿਸਟ੍ਰੇਸ਼ਨ 'ਤੇ ਕਲਿੱਕ ਕਰੋ।

ਸਟੈੱਪ-5 : ਹੁਣ ਆਪਣੀਆਂ ਸਾਰੀਆਂ ਜਾਣਕਾਰੀਆਂ ਭਰ ਕੇ ਵੈਰੀਫਾਈ ਕਰੋ।

ਸਟੈੱਪ-6 : ਹੁਣ ਲੌਗਇਨ ਡਿਟੇਲ ਦਰਜ ਕਰੋ।

ਸਟੈੱਪ-7 : ਹੁਣ ਆਪਣਾ ਫਾਰਮ ਭਰੋ ਤੇ ਫੋਟੋ ਅਪਲੋਡ ਕਰੋ।

ਸਟੈੱਪ-8 : ਹੁਣ ਅਪਲਾਈ ਫੀਸ ਜਮ੍ਹਾਂ ਕਰੋ।

ਅਪਲਾਈ ਫੀਸ (Application Fees) :

ਇਨ੍ਹਾਂ ਅਹੁਦਿਆਂ 'ਤੇ ਅਪਲਾਈ ਲਈ ਐੱਸਸੀ, ਐੱਸਟੀ, ਪੀਡਬਲਿਯੂਡੀ ਤੇ ਸਾਬਕਾ ਮੁਲਾਜ਼ਮਾਂ ਨੂੰ ਕੋਈ ਫੀਸ ਜਮ੍ਹਾਂ ਨਹੀਂ ਕਰਵਾਉਣੀ ਪਵੇਗੀ। ਜਦਕਿ ਜਨਰਲ ਵਰਗ ਦੇ ਉਮੀਦਵਾਰਾਂ ਨੂੰ 750 ਰੁਪਏ ਫੀਸ ਵਜੋਂ ਜਮ੍ਹਾਂ ਕਰਨੇ ਪੈਣਗੇ।

Posted By: Seema Anand