ਜੇਐੱਨਐੱਨ, ਨਵੀਂ ਦਿੱਲੀ : SBI Clerk Recruitment 2021 : ਕੋਰੋਨਾ (Covid-19) ਮਹਾਮਾਰੀ ਦੇ ਦੂਸਰੇ-ਤੀਸਰੇ ਸਟ੍ਰੇਨ ਕਾਰਨ ਲਗਾਤਾਰ ਵਧ ਰਹੇ ਮਾਮਲਿਆਂ ਦੌਰਾਨ ਕੁਝ ਸਕਾਰਾਤਮਕ ਅਪਡੇਟ ਵੀ ਸਾਹਮਣੇ ਆ ਰਹੇ ਹਨ। ਜਨਤਕ ਖੇਤਰ 'ਚ ਭਾਰਤ ਦੇ ਸਭ ਤੋਂ ਵੱਡੇ ਬੈਂਕ, ਭਾਰਤੀ ਸਟੇਟ ਬੈਂਕ (SBI) ਨੇ ਦੇਸ਼ ਭਰ ਵਿਚ ਸਥਿਤ ਆਪਣੀਆਂ ਬ੍ਰਾਂਚਾਂ 'ਚ ਕਲੈਰੀਕਲ ਕੇਡਰ 'ਚ ਜੂਨੀਅਰ ਐਸੋਸੀਏਟਸ (ਕਸਟਮਰ ਸਪੋਰਟ ਤੇ ਸੇਲਜ਼) ਦੇ 5327 ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਬੈਂਕ ਵੱਲੋਂ ਸੋਮਵਾਰ, 26 ਅਪ੍ਰੈਲ 2021 ਨੂੰ ਜਾਰੀ ਭਰਤੀ ਇਸ਼ਤਿਹਾਰ (ਸੰ.CRPD/CR/2021-22/09) ਅਨੁਸਾਰ ਰੈਗੂਲਰ ਤੇ ਬੈਕਲਾਜ ਸਮੇਤ ਕੁੱਲ 5 ਹਜ਼ਾਰ ਕਲੈਰੀਕਲ ਕੇਡਰ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ।

ਇੰਝ ਕਰੋ ਆਨਲਾਈਨ ਅਪਲਾਈ

ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਐੱਸਬੀਆਈ ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਉਪਲਬਧ ਕਰਵਾਏ ਗਏ ਆਨਲਾਈਨ ਐਪਲੀਕੇਸ਼ਨ ਫਾਰਮ ਜ਼ਰੀਏ ਅਪਲਾਈ ਕਰ ਸਕਦੇ ਹਨ। ਐੱਸਬੀਆਈ ਕਲਰਕ ਭਰਤੀ 2021 ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਅੱਜ, 27 ਅਪ੍ਰੈਲ 2021 ਤੋਂ ਸ਼ੁਰੂ ਹੋ ਰਹੀ ਹੈ ਤੇ ਉਮੀਦਵਾਰ 20 ਮਈ 2021 ਤਕ ਆਪਣੀ ਐਪਲੀਕੇਸ਼ਨ ਆਨਲਾਈਨ ਸਬਮਿਟ ਕਰ ਸਕਣਗੇ। ਹਾਲਾਂਕਿ, ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਐੱਸਬੀਆਈ ਵੱਲੋਂ ਨਿਰਧਾਰਤ 750 ਰੁਪਏ ਦੀ ਅਪਲਾਈ ਫੀਸ ਨੂੰ ਵੀ 17 ਮਈ ਤਕ ਭਰਨਾ ਪਵੇਗਾ। ਉੱਥੇ ਹੀ ਉਮੀਦਵਾਰ ਮੁਕੰਮਲ ਰੂਪ 'ਚ ਭਰ ਕੇ ਆਨਲਾਈਨ ਸਬਮਿਟ ਕੀਤੇ ਗਏ ਐੱਸਬੀਆਈ ਕਲਰਕ ਭਰਤੀ 2021 ਐਪਲੀਕੇਸ਼ਨ ਫਾਰਮ ਦਾ ਪ੍ਰਿੰਟ ਆਊਟ 1 ਜੂਨ 2021 ਤਕ ਲੈ ਸਕਣਗੇ ਤੇ ਨਾਲ ਹੀ ਸਾਫਟ ਕਾਪੀ ਵੀ ਡਾਊਨਲੋਡ ਕਰ ਸਕਣਗੇ।

ਇੱਥੇ ਦੇਖੋ ਐੱਸਬੀਆਈ ਕਲਰਕ ਭਰਤੀ 2021 ਨੋਟੀਫਿਕੇਸ਼ਨ

ਐੱਸਬੀਆਈ ਕਲਰਕ ਭਰਤੀ 2021 ਆਨਲਾਈਨ ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਕੌਣ ਕਰ ਸਕਦਾ ਹੈ ਅਪਲਾਈ?

ਐੱਸਬੀਆਈ ਕਲਰਕ ਭਰਤੀ 2021 ਲਈ ਉਹੀ ਉਮੀਦਵਾਰ ਅਪਲਾਈ ਕਰ ਸਕਣਗੇ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਵਿਦਿਅਕ ਅਦਾਰੇ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਸ਼ਨ ਕੀਤੀ ਹੋਵੇ। ਹਾਲਾਂਕਿ ਗ੍ਰੈਜੂਕੇਸ਼ਨ ਕੋਰਸ ਦੀ ਅੰਤਿਮ ਸਾਲ ਜਾਂ ਸਮੈੱਸਟਰ ਦੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ, ਪਰ ਇਨ੍ਹਾਂ ਉਮੀਦਵਾਰਾਂ ਨੂੰ 16 ਅਗਸਤ 2021 ਤਕ ਆਪਣੀ ਗ੍ਰੈਜੂਏਸ਼ਨ ਡਿਗਰੀ ਦੀ ਕਾਪੀ ਸਬਮਿਟ ਕਰਵਾਉਣੀ ਪਵੇਗੀ।

ਇਸ ਤੋਂ ਇਲਾਵਾ ਉਮੀਦਵਾਰਾਂ ਦੀ ਉਮਰ 1 ਅਪ੍ਰੈਲ 2021 ਨੂੰ 20 ਸਾਲ ਤੋਂ ਘੱਟ ਤੇ 28 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਉਮੀਦਵਾਰ ਦਾ ਜਨਮ 2 ਅਪ੍ਰੈਲ 1993 ਤੋਂ ਪਹਿਲਾਂ ਤੇ 1 ਅਪ੍ਰੈਲ 2001 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ। ਹਾਲਾਂਕਿ, ਵੱਧ ਤੋਂ ਵੱਧ ਉਮਰ ਹੱਦ 'ਚ ਐੱਸਸੀ/ਐੱਸਟੀ, ਓਬੀਸੀ, ਪੀਡਬਲਯੂਡੀ, ਐਕਸ-ਸਰਵਿਸਮੈੱਨ, ਵਿਧਵਾ/ਤਲਾਕਸ਼ੁਦਾ ਮਹਿਲਾ ਉਮੀਦਵਾਰਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਨਿਯਮ ਅਨੁਸਾਰ ਛੋਟ ਦੀ ਵੀ ਵਿਵਸਥਾ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਦੀ ਕਾਪੀ ਦੇਖੋ।

Posted By: Seema Anand