SBI Apprentice Recruitment 2021: ਸਟੇਟ ਬੈਂਕ ਆਫ ਇੰਡੀਆ ਨੇ ਅਪ੍ਰੈਂਟਿਸ ਆਸਾਮੀਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚਾਹਵਾਨ ਤੇ ਯੋਗ ਉਮੀਦਵਾਰ 6 ਜੁਲਾਈ 2021 ਭਾਵ ਅੱਜ ਤੋਂ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਰੀਕ 26 ਜੁਲਾਈ 2021 ਹੈ। ਦੇਸ਼ ਭਰ ਦੇ ਵੱਖ ਵੱਖ ਬੈਂਕਾਂ ਵਿਚ ਕੁਲ 6100 ਅਪ੍ਰੇਂਟਿਸ ਆਸਾਮੀਆਂ ’ਤੇ ਭਰਤੀ ਕੀਤੀ ਜਾਣੀ ਹੈ।

ਇਨ੍ਹਾਂ ਭਰਤੀਆਂ ਲਈ ਪੰਜਾਬ ਵਿਚ 365 ਆਸਾਮੀਆਂ ’ਤੇ ਭਰਤੀ ਕੀਤੀ ਜਾਣੀ ਹੈ ਜਦਕਿ ਯੂਪੀ 875, ਆਂਧਰਾ ਪ੍ਰਦੇਸ਼ 100, ਮੱਧ ਪ੍ਰਦੇਸ਼ 75, ਮਹਾਰਾਸ਼ਟਰ 375, ਰਾਜਸਥਾਨ 650, ਛੱਤੀਸਗਡ਼੍ਹ 75, ਗੁਜਰਾਤ 800, ਅਸਮ 250, ਤੇਲੰਗਾਨਾ 125 ਆਸਾਮੀਆਂ ਹਨ।

ਜ਼ਿਆਦਾ ਜਾਣਕਾਰੀ ਲਈ ਚਾਹਵਾਨ ਉਮੀਦਵਾਰ ਅਧਿਕਾਰਿਤ ਵੈਬਸਾਈਟ ’ਤੇ ਜਾ ਕੇ ਚੈਕ ਕਰ ਸਕਦੇ ਹਨ।

ਯੋਗਤਾ ਅਤੇ ਉਮਰ ਹੱਦ

ਐਸਬੀਆਈ ਬੈਂਕ ਦੀ ਇਸ ਭਰਤੀ ਲਈ ਚਾਹਵਾਨ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਦੀ ਉਮਰ 28 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਦੱਸ ਦੇਈਏ ਕਿ ਅਪ੍ਰੇਂਟਿਸ ਆਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 15000 ਰੁਪਏ ਮਹੀਨਾ ਸਟਾਈਪੇਂਡ ਦਿੱਤਾ ਜਾਵੇਗਾ।

ਕਿਵੇਂ ਹੋਵੇਗੀ ਚੋਣ

ਚੋਣ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਇਨ੍ਹਾਂ ਆਸਾਮੀਆਂ ਲਈ ਚੋਣ ਲਿਖਤ ਪ੍ਰੀਖਿਆ ਅਤੇ ਸਥਾਨਕ ਭਾਸ਼ਾ ਵਿਚ ਟੈਸਟ ਦੇ ਆਧਾਰ ’ਤੇ ਕੀਤੀ ਜਾਵੇਗੀ।

ਇਨ੍ਹਾਂ ਆਸਾਮੀਆਂ ਲਈ ਅਪਲਾਈ ਕਰਨ ਦੇ ਚਾਹਵਾਨ ਅਤੇ ਯੋਗ ਉਮੀਦਵਾਰ ਐਸਬੀਆਈ ਦੀ ਅਧਿਕਾਰਿਤ ਵੈਬਸਾਈਟ ਜ਼ਰੀਏ 6 ਜੁਲਾਈ ਤੋਂ 26 ਜੁਲਾਈ ਤਕ ਅਪਲਾਈ ਕਰ ਸਕਦੇ ਹਨ।

ਫੀਸ

ਅਪਲਾਈ ਕਰਨ ਲਈ ਜਨਰਲ/ਓਬੀਸੀ ਕੈਟਗਰੀ ਦੇ ਉਮੀਦਵਾਰਾਂ ਨੂੰ 300 ਰੁਪਏ ਫੀਸ ਦੀ ਅਦਾਇਗੀ ਕਰਨੀ ਹੋਵੇਗੀ ਜਦਕਿ ਐਸਸੀ, ਐਸਟੀ, ਪੀਡਬਲਿਊਡੀ ਕੈਟਗਰੀ ਦੇ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ।

Posted By: Tejinder Thind