SBI Apprentice 2021 Exam : ਸਟੇਟ ਬੈਂਕ ਆਫ ਇੰਡੀਆ (State Bank of India) ਨੇ ਐੱਸਬੀਆਈ ਅਪਰੇਂਟਿਸ 2021 ਪ੍ਰੀਖਿਆ ਨੂੰ ਰੱਦ ਕਰਨ ਦੇ ਸਬੰਧ ’ਚ ਇਕ ਨੋਟਿਸ ਜਾਰੀ ਕੀਤਾ ਹੈ। ਇਸ ਅਨੁਸਾਰ ਜਨਵਰੀ 2021 ’ਚ ਹੋਣ ਵਾਲੀ ਇਹ ਪ੍ਰੀਖਿਆ ਅਪ੍ਰੈਲ 2021 ਤਕ ਟਾਲ ਦਿੱਤੀ ਗਈ ਹੈ। ਹਾਲਾਂਕਿ ਅਪ੍ਰੈਲ ’ਚ ਇਹ ਪ੍ਰੀਖਿਆ ਕਿਹੜੀਆਂ ਤਰੀਕਾਂ ’ਚ ਹਾਲੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ। ਬੈਂਕ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਅਪਰੇਂਟਿਸ ਭਰਤੀ ਪ੍ਰੀਖਿਆ 2021 ਅਪ੍ਰੈਲ ਤਕ ਦੇ ਲਈ ਰੱਦ ਕਰ ਦਿੱਤੀ ਗਈ ਹੈ। ਅਜਿਹੇ ’ਚ SBI ਅਪਰੇਂਟਿਸ ਭਰਤੀ 2021 ਲਈ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰ ਪ੍ਰੀਖਿਆ ਦੀਆਂ ਤਰੀਕਾਂ ਸਮੇਤ ਹੋਰ ਡਿਟੇਲ ਲਈ ਅਧਿਕਾਰਿਤ ਪੋਰਟਲ ’ਤੇ ਲੇਟੈਸਟ ਅਪਡੇਟ ਚੈੱਕ ਕਰਦੇ ਰਹਿਣ।

ਇਨ੍ਹਾਂ ਵੈਬਸਾਈਟਸ ’ਤੇ ਕਰਦੇ ਰਹੋ ਵਿਜ਼ਿਟ

ਆਨਲਾਈਨ ਐਪਲੀਕੇਸ਼ਨ ਭਰਨ ਦੀ ਤਰੀਕ - 20 ਨਵੰਬਰ ਤੋਂ 10 ਦਸੰਬਰ 2020

ਆਨਲਾਈਨ ਪ੍ਰੀਖਿਆ ਦੀ ਤਰੀਕ : ਅਪ੍ਰੈਲ ’ਚ ਸੰਭਾਵਿਤ।

ਐਡਮਿਟ ਕਾਰਡ ਰਿਲੀਜ਼ ਹੋਣ ਦੀ ਤਰੀਕ : ਮਾਰਚ 2021 ਦੇ ਅੰਤਿਮ ਹਫ਼ਤੇ ’ਚ ਸੰਭਾਵਿਤ।

ਪ੍ਰੀਖਿਆ ਲਈ ਐਡਮਿਟ ਕਾਰਡ ਪ੍ਰੀਖਿਆ ਦੇ ਕੁਝ ਦਿਨ ਪਹਿਲਾਂ ਰਿਲੀਜ਼ ਕੀਤੇ ਜਾਣਗੇ। ਉਥੇ ਹੀ ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ ਉਮੀਦਵਾਰ ਅਧਿਕਾਰਿਤ ਵੈਬਸਾਈਟ ’ਤੇ ਐੱਸਬੀਆਈ ਅਪਰੇਂਟਿਸ 2021 ਪ੍ਰੀਖਿਆ ਪ੍ਰਵੇਸ਼-ਪੱਤਰ ਡਾਊਨਲੋਡ ਕਰ ਸਕਣਗੇ। ਇਸ ਭਰਤੀ ਪ੍ਰਕਿਰਿਆ ਦੇ ਮਾਧਿਅਮ ਨਾਲ ਵਿਭਿੰਨ ਸੂਬਿਆਂ ’ਚ ਲਗਪਗ 8,500 ਖ਼ਾਲੀ ਆਸਾਮੀਆਂ ’ਤੇ ਭਰਤੀਆਂ ਕੀਤੀਆਂ ਜਾਣਗੀਆਂ। ਉਮੀਦਵਾਰਾਂ ਦੀ ਚੋਣ ਆਨਲਾਈਨ ਲਿਖਿਤ ਪ੍ਰੀਖਿਆ ਅਤੇ ਸਥਾਨਕ ਭਾਸ਼ਾ ਦੀ ਪ੍ਰੀਖਿਆ ’ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਜਾਵੇਗੀ। ਉਮੀਦਵਾਰ ਧਿਆਨ ਦੇਣ ਕਿ ਅੰਤਿਮ ਚੋਣ ਤੋਂ ਬਾਅਦ, ਉਮੀਦਵਾਰਾਂ ਨੂੰ ਤਿੰਨ ਸਾਲ ਦੀ ਟ੍ਰੇਨਿੰਗ ਲਈ ਭੇਜਿਆ ਜਾਵੇਗਾ।

ਇਹ ਮਿਲੇਗਾ ਸਟਾਈਪੇਂਡ

ਅਪਰੇਂਟਿਸ ਦੇ ਅਹੁਦੇ ’ਤੇ ਸਲੈਕਟ ਹੋਣ ਵਾਲੇ ਉਮੀਦਵਾਰਾਂ ਨੂੰ ਪਹਿਲੇ ਸਾਲ 15,000 ਰੁਪਏ ਅਤੇ ਦੂਸਰੇ ਸਾਲ 16,500 ਰੁਪਏ ਦਿੱਤੇ ਜਾਣਗੇ। ਉਥੇ ਹੀ ਤੀਸਰੇ ਸਾਲ ’ਚ 19,000 ਰੁਪਏ ਦਿੱਤੇ ਜਾਣਗੇ। ਅਪਰੇਂਟਿਸ ਕਿਸੇ ਹੋਰ ਭੱਤੇ/ਲਾਭ ਲਈ ਪਾਤਰ ਨਹੀਂ ਹਨ। ਉਥੇ ਹੀ ਉਮੀਦਵਾਰ ਇਸ ਗੱਲ ਦਾ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ’ਤੇ ਭਰਤੀ ਨਾਲ ਸਬੰਧਿਤ ਹੋਰ ਜੁੜੀ ਜਾਣਕਾਰੀ ਲਈ ਅਧਿਕਾਰਿਤ ਵੈਬਸਾਈਟ ਪੋਰਟਲ ’ਤੇ ਵਿਜ਼ਿਟ ਕਰ ਸਕਦੇ ਹਨ।

Posted By: Ramanjit Kaur