ਜੇਐੱਨਐੱਨ, ਨਵੀਂ ਦਿੱਲੀ : ਪੰਜਾਬ ਲੋਕ ਸੇਵਾ ਕਮਿਸ਼ਨ ਨੇ ਸੂਬੇ ਦੇ ਸਕੂਲ ਏਜੂਕੇਸ਼ਨ ਡਿਪਾਰਟਮੈਂਟ 'ਚ ਪ੍ਰਿੰਸੀਪਲ, ਹੈੱਡ ਮਾਸਟਰ/ਹੈੱਡ ਮਿਸਟ੍ਰੇਸ, ਬਲਾਕ ਪ੍ਰਾਈਮਰੀ ਏਜੂਕੇਸ਼ਨ ਆਫਿਸਰ ਤੇ ਇੰਡਸਟ੍ਰੀਜ਼ ਤੇ ਕਾਮਰਸ ਡਿਪਾਰਟਮੈਂਟ 'ਚ ਫੰਕਸ਼ਨਲ ਮੈਨੇਜਰ ਦੇ ਅਹੁਦਿਆਂ ਲਈ ਆਨਲਾਈਨ ਅਪਲਾਈ ਦੀ ਤਾਰੀਕ ਵਧਾ ਦਿੱਤੀ ਹੈ। ਇਨ੍ਹਾਂ ਅਹੁਦਿਆਂ ਲਈ ਇਛੁੱਕ ਉਮੀਦਵਾਰ ਹੁਣ 22 ਜੂਨ 2020 ਤਕ ਅਪਲਾਈ ਕਰ ਸਕਦੇ ਹਨ।

ਪੀਪੀਐੱਸਸੀ ਵੱਲੋਂ ਜਾਰੀ ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ppsc.govt.in 'ਤੇ ਵਿਜ਼ਿਟ ਕਰਨਾ ਹੋਵੇਗਾ। ਜਿੱਥੇ ਹੋਮ ਪੇਜ਼ 'ਤੇ ਹੀ ਦਿੱਤੇ ਗਏ ਆਪਣੇ ਐਡਵਰਟੀਜ਼ਮੈਂਟ ਦੇ ਲਿੰਕ 'ਤੇ ਕਲਿੱਕ ਕਰ ਕੇ ਸਬੰਧਿਤ ਪੇਜ਼ 'ਤੇ ਜਾ ਸਕਦੇ ਹੋ , ਜਿੱਥੇ ਵਰਤਮਾਨ 'ਚ ਅਪਲਾਈ ਹੋ ਰਹੇ ਵੱਖ-ਵੱਖ ਅਹੁਦਿਆਂ ਲਈ ਅਧਿਕਾਰਤ ਨੋਟੀਫਿਕੇਸ਼ਨ 'ਤੇ ਅਪਲਾਈ ਆਨਲਾਈਨ ਦੇ ਲਿੰਕ ਦਿੱਤੇ ਗਏ ਹਨ। ਉਮੀਦਵਾਰ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਤੋਂ ਵੀ ਐਪਲੀਕੇਸ਼ਨ ਪੋਰਟਲ 'ਤੇ ਜਾ ਸਕਦੇ ਹਨ।

ਪੰਜਾਬ ਲੋਕ ਸੇਵਾ ਕਮਿਸ਼ਨ ਭਰਤੀ 2020 ਦੇ ਲੈਟੇਸਟ ਵਿਗਿਆਪਨ 'ਚ ਉਮੀਦਵਾਰ ਦੇ ਇਛੁੱਕ ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਆਨਲਾਈਨ ਆਵੇਦਨ ਦੀ ਪ੍ਰਕਿਰਿਆ 22 ਜੂਨ 2020 ਨੂੰ ਰਾਤ 12 ਵਜੇ ਤਕ ਹੀ ਓਪਨ ਰਹੇਗੀ। ਹਾਲਾਂਕਿ, ਉਮੀਦਵਾਰਾਂ ਨੂੰ ਲਾਸਟ ਮੂਮੈਂਟ 'ਚ ਆਉਣ ਵਾਲੀ ਸੰਭਾਵਿਤ ਤਕਨੀਕੀ ਸਮੱਸਿਆਵਾਂ ਤੋਂ ਬਚਣ ਲਈ ਕਮਿਸ਼ਨ ਵੱਲੋਂ ਜਾਰੀ ਨਵੀਂ ਅੰਤਿਮ ਤਾਰੀਕ ਨਾਲ ਹੀ ਅਪਲਾਈ ਕਰ ਦੇਣਾ ਚਾਹੀਦਾ।

Posted By: Amita Verma