ਜੇਐੱਨਐੱਨ, ਨਵੀਂ ਦਿੱਲੀ। ਨੀਟ ਪੀਜੀ ਪ੍ਰਵੇਸ਼ ਪ੍ਰੀਖਿਆ ਲਈ ਰਜਿਸਟਰੇਸ਼ਨ ਪ੍ਰਕਿਰਿਆ ਅੱਜ 15 ਜਨਵਰੀ, 2022 ਨੂੰ ਸ਼ੁਰੂ ਹੋ ਰਹੀ ਹੈ। National Board of Examinations in Medical Sciences ਅੱਜ ਤੋਂ ਨੈਸ਼ਨਲ ਐੱਨਟ੍ਰਸ ਟੈਸਟ, ਪੀਜੀ ਪ੍ਰੀਖਿਆ ਲਈ ਅੱਜ ਦੁਪਹਿਰ 3 ਵਜੇ ਤੋਂ ਰਜਿਸਟਰੇਸ਼ਨ ਵਿੰਡੋ ਓਪਨ ਕਰ ਦੇਵੇਗਾ। ਅਜਿਹੇ ’ਚ ਜੋ ਉਮੀਦਵਾਰ ਇਸ ਪ੍ਰੀਖਿਆ ਲਈ ਰਜਿਸਟਰੇਸ਼ਨ ਕਰਨਾ ਚਾਹੁੰਦੇ ਹਨ ਉਹ ਵਿਭਾਗ ਦੀ ਵੈੱਬਸਾਈਟ nbe.edu.in ’ਤੇ ਜਾ ਕੇ ਆਨਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ। ਇਹ ਪ੍ਰਕਿਰਿਆ 4 ਫਰਵਰੀ ਰਾਤ 11:55 ਤੱਕ ਚਲੇਗੀ।

NEET PG 2022 Exam:ਇਹ ਹਨ ਮਹੱਤਵਪੂਰਨ ਮਿਤੀਆਂ

-ਨੀਟ ਪੀਜੀ 2022 ਰਜਿਸਟਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ-15 ਜਨਵਰੀ 2022( ਸ਼ਾਮ 3 ਵਜੇ ਤੋਂ)

- ਨੀਟ ਪੀਜੀ 2022 ਰਜਿਸਟਰੇਸ਼ਨ ਪ੍ਰਕਿਰਿਆ ਦੀ ਆਖ਼ਰੀ ਮਿਤੀ- 4 ਫਰਵਰੀ 2022 (ਰਾਤ 11:55 ਵਜੇ) ਤੱਕ

-ਰਜਿਸਟਰੇਸ਼ਨ ਕੁਰੈਕਸ਼ਨ ਪ੍ਰਕਿਰਿਆ- 8 ਫਰਵਰੀ 2022 ਤੋਂ 11 ਫਰਵਰੀ 2022

- ਗਲਤ ਫ਼ੋਟੋ ਸੁਧਾਰਨ ਲਈ ਕੁਰੈਕਸ਼ਨ ਵਿੰਡੋ ਓਪਨ- 24 ਫਰਵਰੀ 2022 ਤੋਂ 27 ਫਰਵਰੀ 2022

-ਨੀਟ ਪੀਜੀ 2022 ਐਡਮਿਟ ਕਾਰਡ- 7 ਮਾਰਚ 2022

-ਨੀਟ ਪੀਜੀ 2022 ਪ੍ਰੀਖਿਆ ਮਿਤੀ- 12 ਮਾਰਚ 2022

-ਨੀਟ ਪੀਜੀ 2022 ਰਿਜ਼ਲਟ ਦੀ ਮਿਤੀ- 31 ਮਾਰਚ 2022

NEET PG 2022:ਨੀਟ ਪੀਜੀ ਪ੍ਰਵੇਸ਼ ਪ੍ਰੀਖਿਆ ਲਈ ਇਸ ਤਰ੍ਹਾਂ ਕਰੋ ਅਪਲਾਈ

ਨੀਟ ਪੀਜੀ ਪ੍ਰੀਖਿਆ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ NBEMS ਦੀ ਅਧਿਕਾਰਤ ਵੈਬਸਾਈਟ natboard.edu.in ’ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਹੋਮ ਪੇਜ਼ ’ਤੇ ਮੌਜੂਦ ਨੀਟ ਪੀਜੀ 2022 ਲਿੰਕ ’ਤੇ ਕਲਿੱਕ ਕਰੋ। ਹੁਣ ਇਕ ਨਵਾਂ ਪੇਜ਼ ਖੁੱਲੇਗਾ ਜਿੱਥੇ ਉਮੀਦਵਾਰਾਂ ਨੂੰ ਆਪਣਾ ਰਜਿਸਟਰੇਸ਼ਨ ਕਰਨਾ ਹੋਵੇਗਾ। ਜ਼ਰੂਰੀ ਜਾਣਕਾਰੀ ਅਪਲੋਡ ਕਰੋ। ਰਜਿਸਟਰੇਸ਼ਨ ਫੀਸ ਦਾ ਭੁਗਤਾਨ ਕਰੋ ਤੇ ਸਬਮਿਟ ਕਰਕੇ ਕਲਿੱਕ ਕਰੋ। ਇਸ ਤੋਂ ਬਾਅਦ ਪੇਜ਼ ਨੂੰ ਡਾਊਨਲੋਡ ਕਰਕੇ ਇਸ ਦੀ ਹਾਰਡ ਕਾਪੀ ਆਪਣੇ ਕੋਲ ਜ਼ਰੂਰ ਰੱਖ ਲਓ।

Posted By: Sarabjeet Kaur