Punjab Police Recruitment 2023 : ਪੰਜਾਬ 'ਚ 'ਆਪ' ਸਰਕਾਰ ਨੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਪੁਲਿਸ 'ਚ ਭਰਤੀ ਹੋਣ ਦਾ ਸੁਪਨਾ ਦੇਖ ਰੇਹ ਨੌਜਵਾਨਾਂ ਲਈ ਕਾਂਸਟੇਬਲ ਤੇ ਸਬ-ਇੰਸਪੈਕਟਰਾਂ ਦੀ ਭਰਤੀ ਕੱਢੀ ਹੈ। ਪੰਜਾਬ ਪੁਲਿਸ ਨੇ ਜ਼ਿਲ੍ਹਾ ਪੁਲਿਸ ਤੇ ਆਰਮਡ ਪੁਲਿਸ ਕਾਡਰ 'ਚ ਕਾਂਸਟੇਬਲ ਅਤੇ ਸਬ-ਇੰਸਪੈਕਟਰ (SI) ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਮੰਗਲਵਾਰ, 31 ਜਨਵਰੀ, 2023 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਾਂਸਟੇਬਲ ਤੇ ਐਸਆਈ ਦੀਆਂ ਕੁੱਲ 1890 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਦੇ ਨਾਲ ਹੀ ਕਾਂਸਟੇਬਲ ਦੀਆਂ 1746 ਅਸਾਮੀਆਂ ਕੱਢੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 570 ਔਰਤਾਂ ਲਈ ਰਾਖਵੀਆਂ ਹਨ। ਇਸੇ ਤਰ੍ਹਾਂ ਐਸਆਈ ਦੀਆਂ 144 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 48 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਰਾਖਵੀਆਂ ਹਨ।
ਉਮੀਦਵਾਰ ਸਬ ਇੰਸਪੈਕਟਰ ਦੀ ਪੋਸਟ ਲਈ 7 ਫਰਵਰੀ ਤੋਂ 28 ਫਰਵਰੀ 2023 ਅਤੇ ਕਾਂਸਟੇਬਲ ਦੀ ਪੋਸਟ ਲਈ 15 ਫਰਵਰੀ ਤੋਂ 8 ਮਾਰਚ 2023 ਤਕ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਸਬ-ਇੰਸਪੈਕਟਰ ਲਈ ਘੱਟੋ-ਘੱਟ ਗ੍ਰੈਜੂਏਸ਼ਨ ਜ਼ਰੂਰੀ ਹੈ ਜਦਕਿ ਕਾਂਸਟੇਬਲ ਦੀ ਭਰਤੀ ਲਈ ਘੱਟੋ-ਘੱਟ 12ਵੀਂ ਪਾਸ ਹੋਣਾ ਲਾਜ਼ਮੀ ਹੈ।
ਪੰਜਾਬ ਪੁਲਿਸ ਕਾਂਸਟੇਬਲ ਭਰਤੀ 2023 ਨੋਟੀਫਿਕੇਸ਼ਨ PDF ਡਾਊਨਲੋਡ ਲਿੰਕ
ਪੰਜਾਬ ਪੁਲਿਸ ਐੱਸਆਈ ਭਰਤੀ 2023 ਨੋਟੀਫਿਕੇਸ਼ਨ PDF ਡਾਊਨਲੋਡ ਲਿੰਕ
ਨੌਜਵਾਨਾਂ ਨੂੰ ਪੋਸਟ ਲਈ ਅਪਲਾਈ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਕਰਨਾ ਪਵੇਗਾ। ਪੰਜਾਬ ਸਰਕਾਰ ਵੱਲੋਂ ਹੈਲਪ ਡੈਸਕ ਨੰਬਰ 02261306245 ਜਾਰੀ ਕੀਤਾ ਗਿਆ ਹੈ। ਕਾਂਸਟੇਬਲ ਦਾ 39-12-2020 ਦੇ ਪੇਅ ਸਕੇਲ ਮੁਤਾਬਕ 19,900 ਪ੍ਰਤੀ ਮਹੀਨਾ ਮਿਲੇਗਾ। 18 ਸਾਲ ਤੋਂ 28 ਸਾਲ ਤਕ ਦੇ ਯੁਵਾ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਵਾਲੇ ਪੁਰਸ਼ਾਂ ਦੀ ਹਾਈਟ 5 ਫੁੱਟ 7 ਇੰਚ ਤੇ ਔਰਤਾਂ ਦੀ 5 ਫੁੱਟ 2 ਇੰਚ ਹੋਣੀ ਲਾਜ਼ਮੀ ਹੈ।
18 ਸਾਲ ਤੋਂ 28 ਸਾਲ ਤਕ ਦੇ ਨੌਜਵਾਨ ਇਨ੍ਹਾਂ ਅਸਾਮੀਆਂ ਲਈ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ www.punjabpolice.gov.in 'ਤੇ ਅਪਲਾਈ ਕਰ ਸਕਦੇ ਹਨ।
ਪੰਜਾਬ ਪੁਲਿਸ ਭਰਤੀ
ਪੰਜਾਬ ਪੁਲਿਸ ਦੇ ਜ਼ਿਲ੍ਹਾ ਪੁਲਿਸ ਕਾਡਰ ਅਤੇ ਆਰਮਡ ਪੁਲਿਸ ਕਾਡਰ ਵਿੱਚ ਸਬ-ਇੰਸਪੈਕਟਰ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ।#PunjabPoliceRecruitment pic.twitter.com/U2nFuWqXVm
— Punjab Police India (@PunjabPoliceInd) January 31, 2023
ਪੰਜਾਬ ਪੁਲਿਸ ਭਰਤੀ
ਪੰਜਾਬ ਪੁਲਿਸ ਦੇ ਜ਼ਿਲ੍ਹਾ ਕਾਡਰ ਵਿੱਚ ਕਾਂਸਟੇਬਲ ਦੇ ਅਹੁਦਿਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾ ਰਹੀ ਹੈ।#PunjabPoliceRecruitment pic.twitter.com/HNTYANqIEA
— Punjab Police India (@PunjabPoliceInd) January 31, 2023
Posted By: Seema Anand