ਅਾਨਲਾਈਨ ਡੈਸਕ, ਨਵੀਂ ਦਿੱਲੀ : IAF Group X & Y Recruitment 2021 : ਏਅਰ ਫੋਰਸ ’ਚ ਹਵਾਈ ਫ਼ੌਜੀਆਂ ਭਾਵ ਏਅਰਮੈਨਜ਼ ਦੇ ਅਹੁਦਿਆਂ ’ਤੇ ਭਰਤੀ ਲਈ ਆਨਲਾਈਨ ਐਪਲੀਕੇਸ਼ਨ ਦੀ ਪ੍ਰਕਿਰਿਆ ਅੱਜ, 22 ਜਨਵਰੀ 2021 ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਕੇਂਦਰੀ ਏਅਰਮੈਨ ਚੋਣ ਬੋਰਡ (CASB) ਦੁਆਰਾ ਗਰੁੱਪ ਐਕਸ ਤੇ ਗਰੁੱਪ ਵਾਈ ਦੇ ਅੰਤਰਗਤ ਏਅਰਮੈਨਜ਼ ਭਰਤੀ ਲਈ ਗਰੁੱਪ ਐਕਸ ਤੇ ਵਾਈ ’ਚ ਸਲੈਕਸ਼ਨ ਟੈਸਟ 2021 ਦਾ ਨੋਟੀਫਿਕੇਸ਼ਨ ਹਾਲ ਹੀ ’ਚ ਜਾਰੀ ਕੀਤਾ ਗਿਆ ਸੀ। ਏਅਰਮੈਨਜ਼ ’ਚ ਗਰੁੱਪ ਐਕਸ ਤੇ ਗਰੁੱਪ ਵਾਈ ’ਚ ਏਅਰਮੈਨ ਭਰਤੀ 2021 ਦੀ ਐਪਲੀਕੇਸ਼ਨ ਦੇ ਇਛੁੱਕ ਉਮੀਦਵਾਰ ਸੀਏਐੱਸਬੀ ਦੀ ਆਫੀਸ਼ੀਅਲ ਵੈਬਸਾਈਟ airmenselection.cdac.in ’ਤੇ ਉਪਲੱਬਧ ਕਰਵਾਏ ਗਏ ਆਨਲਾਈਨ ਐਪਲੀਕੇਸ਼ਨ ਫਾਰਮ ਦੇ ਮਾਧਿਅਮ ਨਾਲ ਅਪਲਾਈ ਕਰ ਸਕਦੇ ਹਨ। ਐਪਲੀਕੇਸ਼ਨ ਅਪਲਾਈ ਕਰਨ ਦੀ ਪ੍ਰਕਿਰਿਆ 7 ਫਰਵਰੀ 2021 ਦੀ ਸ਼ਾਮ 5 ਵਜੇ ਤਕ ਚੱਲੇਗੀ।

ਕੌਣ ਕਰ ਸਕਦਾ ਹੈ ਅਪਲਾਈ?

ਸੀਏਐੱਸਬੀ ਗਰੁੱਪ ਐਕਸ ਤੇ ਗਰੁੱਪ ਵਾਈ ਏਅਰਮੈਨਜ਼ ਭਰਤੀ 2021 ਨੋਟੀਫਿਕੇਸ਼ਨ ਅਨੁਸਾਰ ਗਰੁੱਪ ਐਕਸ ’ਚ ਏਅਰਮੈਨ ਬਣਨ ਲਈ ਉਮੀਦਵਾਰਾਂ ਨੂੰ ਮੈਥੇਮੈਟਿਕਸ, ਫਿਜੀਕਸ ਅਤੇ ਇੰਗਲਿਸ਼ ਵਿਸ਼ਿਆਂ ਦੇ ਨਾਲ ਕੁੱਲ ਘੱਟ ਤੋਂ ਘੱਟ 50 ਫ਼ੀਸਦੀ ਅੰਕਾਂ ਦੇ ਨਾਲ 10+2/ਇੰਟਰਮੀਡੀਏਟ/ਸੀਨੀਅਰ ਸੈਕੰਡਰੀ ਜਾਂ ਘੱਟ ਤੋਂ ਘੱਟ 50 ਅੰਕਾਂ ਦੇ ਨਾਲ ਤਿੰਨ ਸਾਲ ਦੀ ਡਿਪਲੋਮਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਗਰੁੱਪ ਵਾਈ ’ਚ ਏਅਰਮੈਨਜ਼ ਦੇ ਅਹੁਦੇ ਲਈ ਉਮੀਦਵਾਰਾਂ ਨੂੰ ਘੱਟ ਤੋਂ ਘੱਟ 50 ਫ਼ੀਸਦੀ ਅੰਕਾਂ ਦੇ ਨਾਲ 10+2/ਇੰਟਰਮੀਡੀਏਟ/ਸੀਨੀਅਰ ਸੈਕੰਡਰੀ ਪਾਸ ਹੋਣੀ ਚਾਹੀਦੀ ਹੈ। ਉਥੇ ਹੀ, ਮੈਡੀਕਲ ਟਰੇਡ ਦੇ ਲਈ ਫਿਜੀਕਸ, ਕੈਮਿਸਟਰੀ, ਅੰਗਰੇਜ਼ੀ ਦੇ ਨਾਲ-ਨਾਲ ਬਾਇਓਲਾਜੀ ਵਿਸ਼ਿਆਂ ’ਚ 12ਵੀਂ ਪਾਸ ਹੋਣੀ ਚਾਹੀਦੀ ਹੈ।

ਨਾਲ ਹੀ, ਉਮੀਦਵਾਰਾਂ ਦਾ ਜਨਮ 16 ਜਨਵਰੀ, 2001 ਤੋਂ ਪਹਿਲਾਂ ਅਤੇ 29 ਦਸੰਬਰ 2004 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ।

Posted By: Ramanjit Kaur