ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ ਬੁੱਧਵਾਰ ਨੂੰ ਪੰਜਵੀਂ ਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਸਿੱਖਿਆ ਬੋਰਡ ਦੁਆਰਾ ਦਸਵੀਂ ਤੇ ਬਾਰ੍ਹਵੀਂ ਦੀ ਸਾਲਾਨਾ ਪ੍ਰਰੀਖਿਆ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ। ਪੰਜਵੀਂ ਦੀਆਂ ਪ੍ਰੀਖਿਆਵਾਂ 16 ਅਪ੍ਰੈਲ ਤੋਂ ਸ਼ੁਰੂ ਹੋ ਕੇ 23 ਮਾਰਚ ਤਕ ਚੱਲੇਗੀ। ਅਠਵੀਂ ਦੀਆਂ ਪ੍ਰੀਖਿਆਵਾਂ 22 ਮਾਰਚ ਤੋਂ 7 ਅਪ੍ਰੈਲ ਤਕ ਹੋਣਗੀਆਂ। ਦੋਵਾਂ ਪ੍ਰੀਖਿਆਵਾਂ ਦਾ ਸਮਾਂ ਸਵੇਰ ਵੇਲ਼ੇ ਨਿਰਧਾਰਤ ਕੀਤਾ ਗਿਆ ਹੈ। ਪ੍ਰੀਖਿਆਵਾਂ ਵਾਸਤੇ ਸਮਾਂ ਤਿੰਨ ਘੰਟੇ ਤੈਅ ਕੀਤਾ ਗਿਆ ਹੈ। ਬੋਰਡ ਵੱਲੋਂ ਜਾਰੀ ਹਦਾਇਤ ਮੁਤਾਬਕ 15 ਮਿੰਟ ਦਾ ਸਮਾ ਵਿਦਿਆਰਥੀਆਂ ਨੂੰ ਓਐੱਮਆਰ ਸ਼ੀਟ ਭਰਨ ਤੇ ਪੇਪਰ ਪੜ੍ਹਨ ਲਈ ਮਿਲਣਗੇ। ਦਿਵਿਆਂਗ ਵਿਦਿਆਰਥੀਆਂ ਨੂੰ ਹਰ ਘੰਟੇ ਦੇ ਬਾਅਦ ਵੀਹ ਮਿੰਟ ਇਲਾਵਾ ਦਿੱਤੇ ਜਾਣਗੇ। ਬੋਰਡ ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਪ੍ਰੀਖਿਆ ਵਿਚ ਕੋਵਿਡ-19 ਸਬੰਧੀ ਹਦਾਇਤਾਂ ਦਾ ਪਾਲਣਾ ਕਰਨ ਲਈ ਪ੍ਰੀਖਿਆ ਕੇਂਦਰਾਂ ਦੀ ਗਿਣਤੀ 'ਚ ਵਾਧਾ ਕੀਤਾ ਜਾ ਰਿਹਾ ਹੈ। ਕਿਹਾ ਗਿਆ ਹੈ ਕਿ ਪ੍ਰੀਖਿਆਵਾਂ ਨਾਲ ਜੁੜੀਆਂ ਜਾਣਕਾਰੀਆਂ ਬੋਰਡ ਦੀ ਵੈੱਬਸਾਈਟ ਡਬਲਿਊ ਡਬਲਿਊ ਡਬਲਿਊ ਡਾਟ ਪੀਐੱਸਈਬੀਡਾਟ ਐਸੀਡਾਟਇਨ ਤੋਂ ਹਾਸਿਲ ਕੀਤੀ ਜਾ ਸਕਦੀ ਹੈ। ਇਮਤਿਹਾਨਾਂ ਦਾ ਵੇਲਾ ਸਵੇਰੇ ਨੌਂ ਵਜੇ ਤੋਂ ਦੁਪਹਿਰ ਸਵਾ ਬਾਰਾਂ ਵਜੇ ਤਕ ਰਹੇਗਾ। ਪੰਜਵੀਂ ਜਮਾਤ ਦੀ ਪ੍ਰਤੀਯੋਗੀ ਪ੍ਰੀਖਿਆਵਾਂ 24 ਮਾਰਚ ਤੋਂ 27 ਮਾਰਚ ਤਕ ਚੱਲੇਗੀ। ਅਠਵੀਂ ਦੀ ਪ੍ਰਯੋਗੀ ਪ੍ਰੀਖਿਆਵਾਂ ਅੱਠ ਮਾਰਚ 19 ਅਪ੍ਰੈਲ ਤਕ ਹੋਵੇਗੀ।

16 ਮਾਰਚ ਨੂੰ ਪੰਜਵੀਂ ਦਾ ਪੰਜਾਬੀ ਦਾ ਪੇਪਰ

ਬੋਰਡ ਵਲੋਂ ਜਾਰੀ ਕੀਤੇ ਗਏ ਪੰਜਵੀਂ ਜਮਾਤ ਦੀ ਪ੍ਰਰੀਖਿਆ ਡੇਟਸ਼ੀਟ ਮੁਤਾਬਕ 16 ਮਾਰਚ ਨੂੰ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, 17 ਮਾਰਚ ਅੰਗਰੇਜ਼ੀ, 18 ਮਾਰਚ ਪੰਜਾਬੀ ਹਿੰਦੀ ਦੂਜੀ ਭਾਸ਼ਾ, 19 ਮਾਰਚ ਵਾਤਾਵਰਣ ਸਿੱਖਿਆ, 22 ਮਾਰਚ ਹਿਸਾਬ, 23 ਮਾਰਚ ਹੋ ਸਵਾਗਤ ਜ਼ਿੰਦਗੀ ਦਾ ਪੇਪਰ ਹੋਵੇਗਾ।

ਅੱਠਵੀਂ ਦਾ 22 ਮਾਰਚ ਨੂੰ ਪੰਜਾਬੀ ਪਹਿਲੀ ਭਾਸ਼ਾ ਦਾ ਪੇਪਰ

22 ਮਾਰਚ ਨੂੰ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, 23 ਮਾਰਚ ਸਵਾਗਤ ਜ਼ਿੰਦਗੀ, 24 ਮਾਰਚ ਵਿਗਿਆਨ, 26 ਮਾਰਚ ਅੰਗ੍ਰੇਜ਼ੀ, 30 ਮਾਰਚ ਹਿਸਾਬ, 1 ਅਪ੍ਰੈਲ ਦੂਜੀ ਭਾਸ਼ਾ ਪੰਜਾਬੀ, ਹਿੰਦੀ, 3 ਅਪ੍ਰੈਲ ਸਰੀਰਕ ਸਿੱਖਿਆ, 5 ਅਪ੍ਰੈਲ ਸਮਾਜਿਕ ਵਿਗਿਆਨ, 6 ਅਪ੍ਰੈਲ ਕੰਪਿਊਟਰ ਸਾਇੰਸ, 7 ਅਪ੍ਰੈਲ ਚੋਣਵਾਂ ਵਿਸ਼ਾ ਖੇਤੀਬਾੜੀ, ਡਾਂਸ ਤੇ ਹੋਰ ਦੀ ਪ੍ਰੀਖਿਆ ਹੋਵੇਗੀ।