ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਪੰਜਾਬ ਓਪਨ ਸਕੂਲ ਦੀਆਂ ਮੈਟਿ੍ਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਸਰਕਾਰੀ, ਮਾਨਤਾ ਪ੍ਰਾਪਤ ਅਤੇ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਤੋਂ ਨਵੀਂ ਐਕਰੀਡਿਟੇਸ਼ਨ ਲੈਣ/ਰੀਨਿਊ ਕਰਵਾਉਣ ਸਬੰਧੀ ਆਨ-ਲਾਈਨ ਪ੍ਰਤੀ-ਬੇਨਤੀਆਂ ਪ੍ਰਰਾਪਤ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਮਾਨਤਾ ਪ੍ਰਾਪਤ ਅਤੇ ਐਫ਼ੀਲੀਏਟਿਡ ਸਕੂਲਾਂ ਤੋਂ ਨਵੀਂ ਐਕਰੀਡਿਟੇਸ਼ਨ ਲੈਣ ਦੀ ਫ਼ੀਸ ਮੈਟਿ੍ਕ ਸ਼੍ਰੇਣੀ ਲਈ 3000 ਰੁਪਏ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀ ਲਈ 4000 ਰੁਪਏ ਪ੍ਰਤੀ ਗਰੁੱਪ ਹੋਵੇਗੀ। ਸਰਕਾਰੀ ਸਕੂਲਾਂ ਲਈ ਨਵੀਂ ਐਕਰੀਡਿਟੇਸ਼ਨ ਲੈਣ ਦੀ ਫ਼ੀਸ ਮੈਟਿ੍ਕ ਸ਼੍ਰੇਣੀ ਤੇ ਸੀਨੀਅਰ ਸੈਕੰਡਰੀ ਸ਼੍ਰੇਣੀ ਦੇ ਸਾਰੇ ਗਰੁੱਪਾਂ ਲਈ 1500 ਰੁਪਏ ਹੋਵੇਗੀ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਲਈ ਐਕਰੀਡਿਟੇਸ਼ਨ ਰੀਨਿਊਅਲ ਫ਼ੀਸ ਮੈਟਿ੍ਕ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਲਈ ਪ੍ਰਤੀ ਸ਼੍ਰੇਣੀ 500 ਰੁਪਏ ਨਿਰਧਾਰਤ ਕੀਤੀ ਗਈ ਹੈ।

ਉਪ ਸਕੱਤਰ ਅਕਾਦਮਿਕ ਅਤੇ ਵਿੱਦਿਅਕ ਯੋਜਨਾ ਵੱਲੋਂ ਸਬੰਧਤ ਸੰਸਥਾਵਾਂ ਨੂੰ ਇਹ ਹਦਾਇਤ ਵੀ ਕੀਤੀ ਗਈ ਕਿ ਆਨਲਾਈਨ ਐਕਰੀਡਿਟੇਸ਼ਨ ਅਪਲਾਈ ਕਰਨ ਉਪਰੰਤ ਆਨਲਾਈਨ ਫਾਰਮ ਦੀ ਹਾਰਡ ਕਾਪੀ ਉੱਪ ਸਕੱਤਰ (ਅਕਾਦਮਿਕ), ਪੰਜਾਬ ਸਕੂਲ ਸਿੱਖਿਆ ਬੋਰਡ , ਐੱਸਏਐੱਸ ਨਗਰ (ਮੋਹਾਲੀ) ਦੇ ਨਾਂ 'ਤੇ ਭੇਜੀ ਜਾਵੇ। ਨਵੀਂ ਐਕਰੀਡਿਟੇਸ਼ਨ ਲੈਣ/ਰੀਨਿਊ ਲਈ ਆਨ-ਲਾਈਨ ਅਪਲਾਈ ਕਰਨ ਸਬੰਧੀ ਫਾਰਮ ਸਕੂਲਾਂ ਦੀ ਲਾਗ-ਇਨ ਆਈਡੀ 'ਤੇ ਓਪਨ ਸਕੂਲ ਪੋਰਟਲ ਉੱਪਰ ਉਪਲੱਬਧ ਹਨ।

ਨਵੀਂ ਐਕਰੀਡਿਟੇਸ਼ਨ ਲੈਣ/ਰੀਨਿਊ ਕਰਵਾਉਣ ਲਈ ਬਿਨਾਂ ਲੇਟ ਫ਼ੀਸ

ਫ਼ਾਰਮ ਭਰਨ ਦੀ ਆਖਰੀ ਮਿਤੀ 30 ਜਨਵਰੀ 2021 ਤੈਅ ਕੀਤੀ ਗਈ ਹੈ। 1000 ਰੁਪਏ ਲੇਟ ਫੀਸ ਨਾਲ ਫਾਰਮ 15 ਫਰਵਰੀ, 2021 ਅਤੇ 2000 ਰੁਪਏ ਲੇਟ ਫ਼ੀਸ ਨਾਲ ਫਾਰਮ ਭਰਨ ਦੀ ਆਖ਼ਰੀ ਮਿਤੀ 3 ਮਾਰਚ ਹੋਵੇਗੀ। 5000 ਰੁਪਏ ਲੇਟ ਫ਼ੀਸ ਨਾਲ ਫਾਰਮ ਭਰਨ ਦੀ ਆਖ਼ਰੀ ਮਿਤੀ 18 ਮਾਰਚ, 10,000 ਰੁਪਏ ਲੇਟ ਫ਼ੀਸ ਨਾਲ ਫਾਰਮ ਭਰਨ ਦੀ ਆਖ਼ਰੀ ਮਿਤੀ 2 ਅਪ੍ਰਰੈਲ ਅਤੇ 20,000 ਰੁਪਏ ਲੇਟ ਫ਼ੀਸ ਨਾਲ ਫਾਰਮ ਭਰਨ ਦੀ ਆਖਰੀ ਮਿਤੀ 17 ਅਪ੍ਰਰੈਲ ਹੋਵੇਗੀ। ਅੰਤ 'ਚ 30,000 ਰੁਪਏ ਲੇਟ ਫੀਸ ਨਾਲ 03 ਮਈ, 2021 ਤਕ ਫਾਰਮ ਭਰੇ ਜਾ ਸਕਦੇ ਹਨ। ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫ਼ੀਸ ਤੋਂ ਛੋਟ ਦਿੱਤੀ ਗਈ ਹੈ।