ਪੰਜਾਬ ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਕੱਲ੍ਹ ਤੋਂ ਸ਼ੁਰੂ ਹੋ ਰਹੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਇਸ ਵਿਦਿਅਕ ਵਰ੍ਹੇ ਲਈ ਪੰਜਾਬ ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਭਲਕੇ 24 ਮਾਰਚ, 2023 ਤੋਂ 20 ਅਪ੍ਰੈਲ, 2023 ਤਕ ਕਰਵਾਈਆਂ ਜਾਣਗੀਆਂ। PSEB 10ਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਪੰਜਾਬ-ਏ ਦੀ ਸ਼ੁਰੂਆਤ ਪੰਜਾਬ ਹਿਸਟਰੀ ਐਂਡ ਕਲਚਰ-ਏ ਨਾਲ ਹੋਵੇਗੀ। ਜਦੋਂ ਕਿ 20 ਅਪ੍ਰੈਲ 2023 ਨੂੰ ਭਾਸ਼ਾ ਦੀ ਪ੍ਰੀਖਿਆ ਲਈ ਜਾਵੇਗੀ। ਪੰਜਾਬ ਬੋਰਡ 10ਵੀਂ ਦੀ ਪ੍ਰੀਖਿਆ ਤਿੰਨ ਘੰਟੇ ਦੇ ਸਮੇਂ ਲਈ ਹੋਵੇਗੀ। ਇਮਤਿਹਾਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ, ਜਦੋਂ ਕਿ ਵੱਖ-ਵੱਖ ਯੋਗਤਾ ਵਾਲੇ ਵਿਦਿਆਰਥੀਆਂ ਨੂੰ 20 ਮਿੰਟ ਵਾਧੂ ਮਿਲਣਗੇ।

ਅਧਿਕਾਰਤ ਵੈੱਬਸਾਈਟ 'ਤੇ ਜਾਣ ਲਈ ਇਸ ਡਾਇਰੈਕਟ ਲਿੰਕ 'ਤੇ ਕਲਿੱਕ ਕਰੋ

ਪੰਜਾਬ ਬੋਰਡ 10ਵੀਂ ਜਮਾਤ ਦੀ ਡੇਟਸ਼ੀਟ ਦੇਖਣ ਲਈ ਇਸ ਸਿੱਧੇ ਲਿੰਕ 'ਤੇ ਕਲਿੱਕ ਕਰੋ

30 ਮਿੰਟ ਪਹਿਲਾਂ ਪਹੁੰਚਣਾ ਹੋਵੇਗਾ ਸੈਂਟਰ

ਵਿਦਿਆਰਥੀਆਂ ਲਈ ਪ੍ਰੀਖਿਆ ਹਾਲ ਵਿੱਚ PSEB ਹਾਲ ਟਿਕਟ 2023 ਅਤੇ ਸਕੂਲ ਦਾ ਪਛਾਣ ਪੱਤਰ ਲੈ ਕੇ ਜਾਣਾ ਲਾਜ਼ਮੀ ਹੋਵੇਗਾ। ਉਮੀਦਵਾਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਪ੍ਰੀਖਿਆ ਸੈਂਟਰ 'ਤੇ ਰਿਪੋਰਟ ਕਰਨੀ ਚਾਹੀਦੀ ਹੈ। ਦੇਰੀ ਨਾਲ ਆਉਣ ਵਾਲੇ ਵਿਦਿਆਰਥੀਆਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ। ਇਮਤਿਹਾਨ ਹਾਲ ਦੇ ਅੰਦਰ ਕੈਲਕੁਲੇਟਰ, ਮੋਬਾਈਲ ਫੋਨ, ਸਮਾਰਟ ਵਾਚ ਅਤੇ ਹੋਰ ਵਰਗੇ ਇਲੈਕਟ੍ਰਾਨਿਕ ਉਪਕਰਨਾਂ ਦੀ ਸਖ਼ਤ ਮਨਾਹੀ ਹੈ।

Posted By: Seema Anand