ਚੰਡੀਗੜ੍ਹ, ਜੇਐੱਨਐੱਨ : ਨੌਜਵਾਨਾਂ ਲਈ ਚੰਗੀ ਨੌਕਰੀ ਪਾਉਣ ਦਾ ਬਿਹਤਰੀਨ ਮੌਕਾ ਹੈ। ਆਤਮ ਨਿਰਭਰ ਭਾਰਤ ਅਭਿਆਨ ਦੇ ਤਹਿਤ PM Formation of Micro Food Processing Enterprises (ਪੀਐੱਫਐੱਫਐੱਫਈ) ਸਕੀਮ ਨੂੰ ਫੂਡ ਪ੍ਰੋਸੈਸਿੰਗ ਇੰਡਸਟ੍ਰੀਜ਼ ਨੇ ਲਾਂਚ ਕੀਤਾ ਸੀ। ਹੁਣ ਇਸ ਸਕੀਮ ਨੂੰ ਚੰਡੀਗੜ੍ਹ ’ਚ ਲਾਗੂ ਕਰਨ ਲਈ ਪ੍ਰਸ਼ਾਸਨ ਨੇ ਸਟੇਟ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਸੈੱਟਅਪ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਯੂਨਿਟ ਸਟੇਟ ਨੋਡਲ ਏਜੰਸੀ ਨੂੰ ਸਪੋਰਟ ਕਰੇਗੀ। ਇਸ ਲਈ ਮੈਨੇਜਰ ਫੂਡ ਟੈਕਨੋਲਾਜੀ ਦੇ ਅਹੁਦੇ ’ਤੇ ਨਿਯੁਕਤ ਕੀਤੀ ਜਾ ਰਹੀ ਹੈ। ਇਸ ਲਈ ਇਛੁਕ ਨੌਜਵਾਨਾਂ ਤੋਂ ਤੈਅ ਪ੍ਰਕਿਰਿਆ ਦੇ ਤਹਿਤ ਆਨਲਾਈਨ ਅਪਲਾਈ ਮੰਗੇ ਗਏ ਹਨ।

ਇੱਥੇ ਕਰੋ ਆਪਣੀ ਐਪਲੀਕੇਸ਼ਨ ਸਬਮਿਟ

ਲਿਖਿਤ ਪ੍ਰੀਖਿਆ ਤੇ ਇੰਟਰਵਿਊ ਦੇ ਤਹਿਤ ਇਹ transparent ਤਰੀਕੇ ਨਾਲ ਮੈਰਿਟ ਬੇਸ ’ਤੇ ਭਰਤੀ ਹੋਵੇਗੀ। ਇਛੁਕ ਕੈਂਡੀਡੇਟ Candidate Industrial Area Phase-2 Plot ਨੰਬਰ-39 ਸਥਿਤ ਡਿਪਾਰਟਮੈਂਟ ਆਫ ਇੰਡਸਟ੍ਰੀਜ਼ ’ਚ ਐਪਲੀਕੇਸ਼ਨ ਸਬਮਿਟ ਕਰਾ ਸਕਦੇ ਹਨ।

ਪ੍ਰਸ਼ਾਸਨ ਦੀ ਵੈੱਬਸਾਈਟ ਤੋਂ ਪ੍ਰਾਪਤ ਕਰੋ ਫਾਰਮ ਤੇ ਜ਼ਰੂਰੀ ਜਾਣਕਾਰੀ

ਇਛੁਕ ਵਿਅਕਤੀ ਪ੍ਰਸ਼ਾਸਨ ਦੀ ਵੈੱਬਸਾਈਟ http://chandigarh.gov.in ਤੋਂ ਐਪਲੀਕੇਸ਼ਨ ਫਾਰਮ ਤੇ ਜ਼ਰੂਰੀ ਜਾਣਕਾਰੀ ਹਾਸਿਲ ਕਰ ਸਕਦੇ ਹਨ। ਫਾਰਮ ਜਮ੍ਹਾ ਕਰਾਉਣ ਦੀ ਆਖਰੀ ਤਰੀਕ 30 ਸਤੰਬਰ ਰੱਖੀ ਗਈ ਹੈ। ਯੋਗਤਾ ਤੇ ਅਨੁਭਵ ਦੀ ਗੱਲ ਕਰੀਏ ਤੰ ਬੀਟੇਕ/ਐੱਮਐੱਸਸੀ ਫੂਡ ਇੰਜੀਨੀਅਰਿੰਗ ਕੋਲ ਇਸ ਲਈ ਅਪਲਾਈ ਕਰ ਸਕਦੇ ਹਨ। ਐੱਫਪੀਆਈ ’ਚ ਤਿੰਨ ਸਾਲ ਦਾ ਅਨੁਭਵ ਹੋਣਾ ਜ਼ਰੂਰੀ ਹੈ। ਇਸ ’ਚ ਹਰ ਮਹੀਨੇ ਇਕ ਲੱਖ ਰੁਪਏ ਤਨਖ਼ਾਹ ਦਿੱਤੀ ਜਾਵੇਗੀ।

ਫੂਡ ਪ੍ਰੋਸੈਸਿੰਗ ਦੀ ਹਾਲਤ ਹੋਵੇਗੀ ਬਿਹਤਰ

ਫੂਡ ਪ੍ਰੋਸੈਸਿੰਗ ਦੀ ਸਟੇਟ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਸੇਟਅਪ ਕਰਨ ਲਈ ਕੰਮ ਸ਼ੁਰੂ ਹੋ ਗਈ ਹੈ। ਇਸ ਨਾਲ ਸ਼ਹਿਰ ’ਚ ਫੂਡ ਪ੍ਰੋਸੈਸਿੰਗ ਦੀ ਹਾਲਤ ’ਚ ਸੁਧਾਰ ਆਵੇਗਾ। ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਬੜਾਵਾ ਮਿਲੇਗਾ ਤੇ ਖੇਤਰਾਂ ’ਚ ਰੋਜ਼ਗਾਰ ਦੇ ਮੌਕੇ ਵੱਧ ਹੋਣਗੇ। ਫੂਡ ਪ੍ਰੋਸੈਸਿੰਗ ’ਤੇ ਆਧਾਰਿਤ ਨਵੀਂ ਇੰਡਸਟਰੀ ਨੂੰ ਕਾਫੀ ਫ਼ਾਇਦਾ ਮਿਲੇਗਾ। ਫੂਡ ਪ੍ਰੋਸੈਸਿੰਗ ਦੇ ਖੇਤਰ ’ਚ ਚੰਡੀਗੜ੍ਹ ਸ਼ਹਿਰ ਨੂੰ ਨਵੀਂ ਪਛਾਣ ਮਿਲੇਗੀ।

Posted By: Rajnish Kaur