ਜੇਐੱਨਐੱਨ, ਨਵੀਂ ਦਿੱਲੀ : PSTCL Recruitment 2021 : ਪੰਜਾਬ ਪਾਵਰ 'ਚ ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਖੁਸ਼ਖਬਰੀ। ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (PSTCL) ਨੇ ਅਸਿਸਟੈਂਟ ਸਬ ਸਟੇਸ਼ਨ ਅਟੈਂਡੇਂਟ ਦੇ 150 ਅਹੁਦਿਆਂ 'ਤੇ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਨਿਗਮ ਵੱਲੋਂ ਸੋਮਵਾਰ, 1 ਮਾਰਚ 2021 ਨੂੰ ਜਾਰੀ ਭਰਤੀ ਨੋਟਿਸ ਅਨੁਸਾਰ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਪੀਐੱਸਟੀਸੀਐੱਲ ਭਰਤੀ 2021 ਲਈ ਚਾਹਵਾਨ ਉਮੀਦਵਾਰ ਨਿਗਮ ਦੀ ਅਧਿਕਾਰਤ ਵੈੱਬਸਾਈਟ, pstcl.org 'ਤੇ ਉਪਲਬਧ ਕਰਵਾਏ ਗਏ ਆਨਲਾਈਨ ਐਪਲੀਕੇਸ਼ਨ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ। ਅਪਲਾਈ ਪ੍ਰਕਿਰਿਆ ਇਸ ਸ਼ੁੱਕਰਵਾਰ, 5 ਮਾਰਚ 2021 ਤੋਂ ਸ਼ੁਰੂ ਹੋਵੇਗੀ ਤੇ ਉਮੀਦਵਾਰ 26 ਮਾਰਚ ਤਕ ਆਪਣੀ ਐਪੀਲਕੇਸ਼ਨ ਸਬਮਿਟ ਕਰ ਸਕਣਗੇ।

ਇੱਥੇ ਕਰ ਸਕੋਗੇ ਅਪਲਾਈ

ਕੌਣ ਕਰ ਸਕਦੈ ਅਪਲਾਈ?

ਪੀਐੱਸਟੀਸੀਐੱਲ ਭਰਤੀ 2021 ਨੋਟਿਸ ਅਨੁਸਾਰ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਦੇ ਅਹੁਦਿਆਂ ਲਈ ਉਹੀ ਉਮੀਦਵਾਰ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰੀਕੁਲੇਸ਼ਨ ਦੇ ਨਾਲ-ਨਾਲ ਇਲੈਕਟ੍ਰੀਸ਼ਨ/ਵਾਇਰਮੈਨ ਟਰੇਡ 'ਚ ਫੁੱਲ ਟਾਈਮ ਆਈਟੀਆਈ ਕੀਤੀ ਹੋਵੇ। ਨਾਲ ਹੀ, ਪੰਜਾਬੀ ਭਾਸ਼ਾ ਦਾ ਗਿਆਨ ਹੋਵੇ। ਇਸ ਤੋਂ ਇਲਾਵਾ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਘੱਟ ਤੇ 37 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਉਮਰ ਹੱਦ ਦੀ ਗਣਨਾ 1 ਜਨਵਰੀ 2021 ਤੋਂ ਕੀਤੀ ਜਾਵੇਗੀ।

ਇੰਝ ਕਰ ਸਕੋਗੇ ਅਪਲਾਈ

ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਪੀਐੱਸਟੀਸੀਐੱਲ ਦੀ ਵੈੱਬਸਾਈਟ 'ਤੇ ਜਾਰੀ ਹੋਣ ਵਾਲਾ ਫਾਰਮ ਭਰਨਾ ਪਵੇਗਾ। ਅਪਲਾਈ ਪ੍ਰਕਿਰਿਆ ਤਹਿਤ 26 ਮਾਰਚ ਤਕ ਰਜਿਸਟ੍ਰੇਸ਼ਨ ਤੋਂ ਬਾਅਦ ਉਮੀਦਵਾਰ 30 ਮਾਰਚ ਤਕ ਐੱਸਬੀਆਈ 'ਚ ਜਮ੍ਹਾਂ ਕਰ ਸਕੋਗੇ। ਆਮ ਤੇ ਓਬੀਸੀ ਉਮੀਦਵਾਰਾਂ ਨੂੰ 400 ਰੁਪਏ, ਦਿਵਿਆਂਗਾਂ ਨੂੰ 200 ਤੇ ਐੱਸਸੀ/ਈਡਬਲਯੂਐੱਸ ਉਮੀਦਵਾਰਾਂ ਨੂੰ 160 ਰੁਪਏ ਅਪਲਾਈ ਫੀਸ ਜਮ੍ਹਾਂ ਕਰਨੀ ਪਵੇਗੀ।

ਬਿਨਾਂ ਪ੍ਰੀਖਿਆ ਹੋਵੇਗੀ ਭਰਤੀ

ਪੀਐੱਸਟੀਸੀਐੱਲ 'ਚ ਉਮੀਦਵਾਰਾਂ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਦੇ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਬਿਨਾਂ ਲਿਖਤ ਪ੍ਰੀਖਿਆ ਤੇ ਬਿਨਾਂ ਇੰਟਰਵਿਊ ਕੀਤੀ ਜਾਵੇਗੀ। ਉਮੀਦਵਾਰਾਂ ਦੇ ਕਵਾਲੀਫਾਇੰਗ ਪ੍ਰੀਖਿਆ ਨੰਬਰਾਂ ਦੇ ਆਧਾਰ 'ਤੇ ਬਣੀ ਮੈਰਿਟ ਲਿਸਟ ਅਨੁਸਾਰ ਸ਼ਾਰਟਲਿਸਟ ਕੀਤਾ ਜਾਵੇਗਾ।

Posted By: Seema Anand