PSSSB Jail Warder Recruitment 2021: ਪੰਜਾਬ ਸੁਬਆਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਨੇ ਪੰਜਾਬ ਪੁਲਿਸ ਜੇਲ੍ਹ ਵਿਭਾਗ ਵਿਚ ਵਾਰਡਨ (ਮੇਲ( ਅਤੇ ਮੈਟਰਨ (ਫੀਮੇਲ) ਦੀਆਂ ਆਸਾਮੀਆਂ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਅਰਜ਼ੀਆਂ ਦੀ ਮੰਗ ਕੀਤੀ ਹੈ। ਅਧਿਕਾਰਿਤ ਵੈਬਸਾਈਟ ’ਤੇ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 10 ਮਈ 2021 ਨੂੰ ਸ਼ੁਰੂ ਹੋ ਚੁੱਕੀ ਹੈ। ਅਪਲਾਈ ਕਰਨ ਦੀ ਆਖਰੀ ਤਰੀਕ 31 ਮਈ 2021 ਹੈ। ਚਾਹਵਾਨ ਅਤੇ ਯੋਗ ਉਮੀਦਵਾਰ ਵੈਬਸਾਈਟ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ sssb.punjab.gov.in ’ਤੇ ਜਾਣਾ ਪਵੇਗਾ।

ਇਸ ਭਰਤੀ ਜ਼ਰੀਏ 847 ਖਾਲੀ ਆਸਾਮੀਆਂ ਭਰੀਆਂ ਜਾਣੀਆਂ ਹਨ, ਜਿਨ੍ਹਾਂ ਵਿਚ 815 ਆਸਾਮੀਆਂ ਜੇਲ੍ਹ ਵਾਰਡਨ ਅਤੇ 32 ਆਸਾਮੀਆਂ ਮੈਟਰਨ ਦੀਆਂ ਹਨ। ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਿਤ ਵੈਬਸਾਈਟ ’ਤੇ ਜਾ ਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹਨ। ਨੋਟੀਫਿਕੇਸ਼ਨ ਵਿਚ ਯੋਗਤਾ ਮਾਪਦੰਡ ਅਤੇ ਚੋਣ ਪ੍ਰਕਿਰਿਆ ਸਣੇ ਕੈਟਗਰੀ ਮੁਤਾਬਕ ਖਾਲੀਆਂ ਆਸਾਮੀਆਂ ਬਾਰੇ ਪੂਰੀ ਜਾਣਕਾਰੀ ਉਪਲਬਧ ਹੈ।

ਇਹ ਹਨ ਅਹਿਮ ਤਰੀਕਾਂ

ਆਨਲਾਈਨ ਅਪਲਾਈ ਕਰਨ ਦੀ ਤਰੀਕ 10 ਮਈ 2021

ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ : 31 ਮਈ 2021 ਸ਼ਾਮ 5 ਵਜੇ ਤਕ

ਫੀਸ ਭੁਗਤਾਨ ਕਰਨ ਦੀ ਆਖਰੀ ਤਰੀਕ 2 ਜੂਨ 2021

ਵਿਦਿਅਕ ਯੋਗਤਾ ਅਤੇ ਉਮਰ ਹੱਦ

ਇਨ੍ਹਾਂ ਅਸਾਮੀਆਂ ਲਈ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। 10ਵੀਂ ਵਿਚ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ। ਉਮੀਦਵਾਰਾਂ ਦੀ ਉਮਰ 18 ਸਾਲ ਤੋਂ 27 ਸਾਲ ਦੀ ਉਮਰ ਨਿਰਧਾਰਤ ਕੀਤੀ ਗਈ ਹੈ। ਵਿਦਿਅਕ ਯੋਗਤਾ ਅਤੇ ਉਮਰ ਸੀਮਾ ਦੀ ਵਿਸਥਾਰ ਜਾਣਕਾਰੀ ਲਈ ਅਧਿਕਾਰਿਤ ਵੈਬਸਾਈਟ ’ਤੇ ਜਾ ਕੇ ਨੋਟੀਫਿਕੇਸ਼ਨ ਚੈਕ ਕਰ ਸਕਦੇ ਹਨ।

ਇੰਝ ਕਰ ਸਕਾਂਗੇ ਆਨਲਾਈਨ ਅਪਲਾਈ

ਆਨਲਾਈਨ ਅਪਲਾਈ ਕਰਨ ਲਈ ਉਮੀਦਵਾਰ ਨੂੰ ਪੰਜਾਬ ਸਬਾਅਰਡੀਨੇਟ ਸਰਵਿਸ ਸਲੈਕਸ਼ਨ ਬੋਰਡ ਦੀ ਅਧਿਕਾਰਿਤ ਵੈਬਸਾਈਟ sssb.punjab.gov.in ’ਤੇ ਜਾਣਾ ਹੋਵੇਗਾ।

ਇਸ ਤੋਂ ਬਾਅਦ ਹੋਮਪੇਜ਼ ’ਤੇ ਉਪਲਬਧ ਆਨਲਾਈਨ ਐਪਲੀਕੇਸ਼ਨ ਲਿੰਕ ’ਤੇ ਕਲਿਕ ਕਰੋ। ਹੁਣ ਇਕ ਨਵਾਂ ਟੈਬ ਓਪਨ ਹੋਵੇਗਾ। ਇਥੇ ਸਬੰਧਤ ਪੋਸਟ ਲਈ ਉਪਲਬਧ ਐਪਲੀਕੇਸ਼ਨ ਲਿੰਕ ਜ਼ਰੀਏ ਤੁਸੀਂ ਐਪਲੀਕੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹੋ।

Posted By: Tejinder Thind