PSSSB Excise and Tax Inspector Recruitment 2022 : ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਪੰਜਾਬ ਸਰਕਾਰ 'ਚ ਆਬਕਾਰੀ ਅਤੇ ਕਰ ਇੰਸਪੈਕਟਰ ਦੀਆਂ ਖਾਲੀ ਪੋਸਟਾਂ ਭਰਨ ਲਈ ਅਧਿਕਾਰਤ ਵੈੱਬਸਾਈਟ 'ਤੇ ਭਰਤੀ ਹੇਤੂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤਹਿਤ ਆਬਕਾਰੀ ਤੇ ਕਰ ਨਿਰੀਖਕ ਦੀਆਂ 107 ਪੋਸਟਾਂ ਨੂੰ ਭਰਿਆ ਜਾਵੇਗਾ। ਇੱਛੁਕ ਤੇ ਯੋਗ ਉਮੀਦਵਾਰ ਜਿਹੜੇ ਆਬਕਾਰੀ ਤੇ ਕਰ ਇੰਸਪੈਕਟਰ ਦੀਆਂ ਪੋਸਟਾਂ 'ਤੇ ਭਰਤੀ ਦਾ ਸੁਪਨਾ ਦੇਖ ਰਹੇ ਹਨ, ਉਨ੍ਹਾਂ ਸਾਰਿਆਂ ਲਈ ਇਹ ਸੁਨਹਿਰੀ ਮੌਕਾ ਹੈ। ਉਮੀਦਵਾਰ ਆਬਕਾਰੀ ਤੇ ਕਰ ਨਿਰੀਖਕ ਦੀ ਪੋਸਟ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਸ ਭਰਤੀ ਲਈ ਆਨਲਾਈਨ ਅਪਲਾਈ 23 ਮਈ 2022 ਤੋਂ ਕਰ ਸਕੋਗੇ। PSSSB Excise and Tax Inspector Recruitment 2022 ਸਬੰਧੀ ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਨ।

ਪੋਸਟਾਂ ਸਬੰਧੀ ਜਾਣਕਾਰੀ ਲਈ ਇਸ ਡਾਇਰੈਕਟ ਲਿੰਕ 'ਤੇ ਕਲਿੱਕ ਕਰੋ...

ਉਮਰ ਹੱਦ

PSSSB ਆਬਕਾਰੀ ਅਤੇ ਕਰ ਇੰਸਪੈਕਟਰ ਭਰਤੀ 2022 ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਨਿਰਧਾਰਤ ਕੀਤੀ ਗਈ ਹੈ। ਇਸ ਭਰਤੀ 'ਚ ਰਾਖਵੇਂ ਵਰਗਾਂ ਨੂੰ ਸਰਕਾਰੀ ਨਿਯਮ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਕਿਵੇਂ ਹੋਵੇਗੀ ਸਿਲੈਕਸ਼ਨ

ਪੀਐੱਸਐੱਸਐੱਸਬੀ ਆਬਕਾਰੀ ਅਤੇ ਕਰ ਇੰਸਪੈਕਟਰ ਭਰਤੀ 2022 ਲਈ ਅਪਲਾਈ ਕਰਨ ਵੇਲੇ ਉਮੀਦਵਾਰ ਦੀ ਚੋਣ ਇਸ ਪ੍ਰਕਿਰਿਆ ਦੇ ਆਧਾਰ 'ਤੇ ਕੀਤੀ ਜਾਵੇਗੀ...

1. ਲਿਖਤੀ ਪ੍ਰੀਖਿਆ

2. ਦਸਤਾਵੇਜ਼ ਵੈਰੀਫਿਕੇਸ਼ਨ

3. ਮੈਡੀਕਲ ਸਰਟੀਫਿਕੇਟ

ਵਿਦਿਅਕ ਯੋਗਤਾ

ਪੀਐੱਸਐੱਸਬੀ ਆਬਕਾਰੀ ਤੇ ਕਰ ਇੰਸਪੈਕਟਰ ਭਰਤੀ 2022 'ਚ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ + 120 ਘੰਟੇ ਦਾ ਕੰਪਿਊਟਰ ਕੋਰਸ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਭਰਤੀ ਲਈ ਵਿਦਿਅਕ ਯੋਗਤਾ ਜਾਣਨ ਲਈ ਉਮੀਦਵਾਰ ਆਫਿਸ਼ੀਅਲ ਨੋਟੀਫਿਕੇਸ਼ਨ 'ਤੇ ਵਿਜ਼ਿਟ ਕਰ ਸਕਦੇ ਹਨ।

ਕਿੰਨੀ ਮਿਲੇਗੀ ਤਨਖ਼ਾਹ

ਪੀਐੱਸਐੱਸਐੱਸਬੀ ਆਬਕਾਰੀ ਤੇ ਕਰ ਇੰਸਪੈਕਟਰ ਭਰਤੀ 2022 'ਚ ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 10,000 ਰੁਪਏ ਤੋਂ 34,800 ਰੁਪਏ ਤਕ ਤਨਖ਼ਾਹ ਦਿੱਤਕੀ ਜਾਵੇਗੀ। ਇਸ ਤੋਂ ਇਲਾਵਾ ਭੱਤਾ 4200 ਰੁਪਏ ਦਿੱਤਾ ਜਾਵੇਗਾ।

ਪ੍ਰੀਖਿਆ ਪੈਟਰਨ

ਉਮੀਦਵਾਰਾਂ ਲਈ ਆਨਲਾਈਨ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਇਹ ਪ੍ਰੀਖਿਆ ਆਬਜੈਕਟਿਵ ਹੋਵੇਗੀ। ਉਮੀਦਵਾਰਾਂ ਲਈ ਇਸ ਵਿਚ ਘੱਟੋ-ਘੱਟ 40 ਫ਼ੀਸਦ ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਇਹ ਪ੍ਰੀਖਿਆ 120 ਅੰਕਾਂ ਲਈ ਹੋਵੇਗੀ। ਇਸ ਵਿਚ ਹਰੇਕ ਸਹੀ ਉੱਤਰ ਲਈ 1 ਅੰਕ ਮਿਲੇਗਾ ਤੇ ਹਰੇਕ ਗ਼ਲਤ ਉੱਤਰ ਲਈ 0.25 ਅੰਕ ਕੱਟੇ ਜਾਣਗੇ। ਖਾਲੀ ਛੱਡੇ ਸਵਾਲਾਂ ਲਈ ਕੋਈ ਅੰਕ ਨਹੀਂ ਦਿੱਤੇ ਜਾਣਗੇ।

ਕਿੰਨੀ ਦੇਣੀ ਪਵੇਗੀ ਅਪਲਾਈ ਫੀਸ

ਪੀਐੱਸਐੱਸਐੱਸਬੀ ਆਬਕਾਰੀ ਤੇ ਕਰ ਇੰਸਪੈਕਟਰ ਭਰਤੀ 2022 ਤਹਿਤ ਅਪਲਾਈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਲਈ ਅਪਲਾਈ ਫੀਸ 1000 ਰੁਪਏ, ਐੱਸਸੀ/ਬੀਸੀ/ਈਬਡਬਲੂਐੱਸ ਵਰਗ ਦੇ ਉਮੀਦਵਾਰਾਂ ਲਈ 250 ਰੁਪਏ, ਈਐੱਸਐੱਮ ਤੇ ਆਸ਼ਰਿਤ ਵਰਗ ਦੇ ਉਮੀਦਵਾਰਾਂ ਲਈ 200 ਰੁਪਏ ਅਤੇ ਪੀਐੱਚ/ਪੀਡਬਲਯੂ ਵਰਗ ਲਈ ਅਪਲਾਈ ਫੀਸ 500 ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਭਰਤੀ ਲਈ ਅਪਲਾਈ ਫੀਸ ਦਾ ਭੁਗਤਾਨ ਆਫਲਾਈਨ/ਆਨਲਾਈਨ ਦੋਨੋਂ ਮੋਡ 'ਚ ਕੀਤਾ ਜਾਵੇਗਾ।

Posted By: Seema Anand