ਜੇਐੱਨਐੱਨ, ਚੰਡੀਗੜ੍ਹ : PCPCL Recruitment 2019 : ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਦਾ ਤੋਹਫ਼ਾ ਲਿਆਈ ਹੈ। ਇੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਲਾਈਨਮੈਨ ਦੇ ਸਾਢੇ ਤਿੰਨ ਹਜ਼ਾਰ ਅਹੁਦੇ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਹੜੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਕੋਲ ਯੋਗਤਾ ਵੀ ਹੈ ਤਾਂ ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹਿਮ ਤਰੀਕਾਂ (Important Dates)-

ਅਪਲਾਈ ਕਰਨ ਦੀ ਪਹਿਲੀ ਤਰੀਕ- 4 ਅਕਤੂਬਰ, 2019

ਅਪਲਾਈ ਕਰਨ ਦੀ ਅੰਤਿਮ ਤਰੀਕ- 25 ਅਕਤੂਬਰ, 2019

ਅਪਲਾਈ ਫੀਸ ਜਮ੍ਹਾਂ ਕਰਨ ਦੀ ਤਰੀਕ- 31 ਅਕਤੂਬਰ, 2019

ਅਹੁਦਿਆਂ ਦਾ ਵੇਰਵਾ (Vacancy Details)-

ਸਹਾਇਕ ਲਾਈਨਮੈਨ (Assistan Lineman)- 3500

ਉਮਰ ਹੱਦ (Age Limit)-

ਸਹਾਇਕ ਲਾਈਨਮੈਨ ਦੇ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੇ ਵਧ ਤੋਂ ਵਧ ਉਮਰ 37 ਸਾਲ ਤੈਅ ਕੀਤੀ ਗਈ ਹੈ।

ਵਿਦਿਅਕ ਯੋਗਤਾ (Educational Qualification)-

ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਅਲੱਗ-ਅਲੱਗ ਨਿਰਧਾਰਤ ਕੀਤੀ ਗਈ ਹੈ। ਜ਼ਿਆਦਾ ਜਾਣਕਾਰੀ ਲਈ ਅੱਗੇ ਦਿੱਤਾ ਨੋਟੀਫਿਕੇਸ਼ਨ ਪੜ੍ਹੋ।

ਅਪਲਾਈ ਪ੍ਰਕਿਰਿਆ (Application Process)-

ਚਾਹਵਾਨ ਉਮੀਦਵਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀ ਅਧਿਕਾਰਤ ਵੈੱਬਸਾਈਟ (Official Website) 'ਤੇ ਜਾਣ। ਇਸ ਤੋਂ ਬਾਅਦ ਇੱਥੇ ਦਿੱਤੇ ਗਏ ਦਿਸ਼ਾ-ਨਿਰਦੇਸ਼ ਚੰਗੀ ਤਰ੍ਹਾਂ ਪੜ੍ਹੋ। ਹੁਣ ਸਾਰੀਆਂ ਅਹਿਮ ਜਾਣਕਾਰੀਆਂ ਪ੍ਰਾਪਤ ਕਰਨ ਤੋਂ ਬਾਅਦ ਅਪਲਾਈ ਪ੍ਰਕਿਰਿਆ (Application Process) ਪੂਰੀ ਕਰੋ। ਜ਼ਿਕਰਯੋਗ ਹੈ ਕਿ ਅਪਲਾਈ ਪ੍ਰਕਿਰਿਆ 4 ਅਕਤੂਬਰ, 2019 ਤੋਂ 25 ਅਕਤੂਬਰ, 2019 ਤਕ ਆਨਲਾਈਨ ਮੋਡ 'ਚ ਜਾਰੀ ਰਹੇਗੀ।

ਚੋਣ ਪ੍ਰਕਿਰਿਆ (Selection Process)-

ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ (Written Exam) ਦੇ ਆਧਾਰ 'ਤੇ ਕੀਤੀ ਜਾਵੇਗੀ।

Posted By: Seema Anand