PPSC SO Recruitment 2021 : ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਖੇਤੀ ਵਿਭਾਗ (ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ) ’ਚ ਸੈਕਸ਼ਨ ਅਫਸਰ (ਸਿਵਲ/ਇਲੈਕਟ੍ਰੀਕਲ) ਦੇ ਅਹੁਦਿਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਪੀਪੀਐੱਸਸੀ ਦੀ ਅਫੀਸ਼ੀਅਲ ਵੈਬਸਾਈਟ ’ਤੇ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅਪਲਾਈ ਕਰਨ ਦੀ ਆਖ਼ਰੀ ਤਰੀਕ 19 ਮਈ, 2021 ਹੈ। ਉਥੇ ਹੀ ਐਪਲੀਕੇਸ਼ਨ ਫ਼ੀਸ ਜਮ੍ਹਾਂ ਕਰਨ ਦੀ ਲਾਸਟ ਡੇਟ 26 ਮਈ, 2021 ਹੈ। ਇਛੁੱਕ ਤੇ ਯੋਗ ਉਮੀਦਵਾਰ ppsc.gov.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਸ ਭਰਤੀ ਦੇ ਮਾਧਿਅਮ ਨਾਲ ਸੈਕਸ਼ਨ ਅਫਸਰ ਦੀਆਂ ਕੁੱਲ 13 ਅਹੁਦਿਆਂ ਨੂੰ ਭਰਿਆ ਜਾਣਾ ਹੈ। ਜਿਸ ’ਚ 10 ਅਹੁਦੇ ਸੈਕਸ਼ਨ ਅਫਸਰ (ਸਿਵਲ) ਦੇ ਹਨ ਅਤੇ 3 ਅਹੁਦੇ ਸੈਕਸ਼ਨ ਅਫਸਰ (ਇਲੈਕਟ੍ਰੀਕਲ) ਦੇ ਹਨ। ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਿਤ ਵੈਬਸਾਈਟ ’ਤੇ ਜਾ ਕੇ ਡਿਟੇਲ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ। ਵੈਬਸਾਈਟ ’ਤੇ ਦੋਵਾਂ ਅਹੁਦਿਆਂ ਲਈ ਅਲੱਗ-ਅਲੱਗ ਨੋਟੀਫਿਕੇਸ਼ਨ ਉਪਲੱਬਧ ਹੈ।

ਜਾਣੋ ਕੌਣ ਕਰ ਸਕਦਾ ਹੈ ਅਪਲਾਈ

ਸੈਕਸ਼ਨ ਅਫਸਰ (ਸਿਵਲ) ਲਈ ਉਸ ਤਰ੍ਹਾਂ ਦੇ ਉਮੀਦਵਾਰ ਅਪਲਾਈ ਕਰਨ ਦੇ ਪਾਤਰ ਹਨ, ਜਿਨ੍ਹਾਂ ਨੇ ਕਿਸੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾਨ ਤੋਂ ਸਿਵਲ ਇੰਜੀਨੀਅਰਿੰਗ ’ਚ ਡਿਪਲੋਮਾ ਪਾਸ ਕੀਤਾ ਹੋਵੇ। ਇਸਤੋਂ ਇਲਾਵਾ, ਮੈਟ੍ਰਿਕ ਪੱਧਰ ’ਤੇ ਪੰਜਾਬੀ ਵਿਸ਼ਾ ਹੋਣਾ ਚਾਹੀਦਾ ਹੈ। ਉਥੇ ਹੀ ਸੈਕਸ਼ਨ ਅਫਸਰ (ਇਲੈਕਟ੍ਰੀਕਲ) ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਇਲੈਕਟ੍ਰੀਕਲ ਇੰਜੀਨੀਅਰਿੰਗ ’ਚ ਡਿਪਲੋਮਾ ਪਾਸ ਹੋਣਾ ਚਾਹੀਦਾ ਹੈ। ਵਿਦਿਅਕ ਯੋਗਤਾ ਦੀ ਵੱਧ ਜਾਣਕਾਰੀ ਲਈ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ। ਉਥੇ ਹੀ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਨਿਰਧਾਰਿਤ ਹੈ। ਉਮਰ ਦੀ ਗਣਨਾ 1 ਜਨਵਰੀ 2021 ਅਨੁਸਾਰ ਕੀਤੀ ਜਾਵੇਗੀ। ਵਿਸ਼ੇਸ਼ ਜਾਣਕਾਰੀ ਲਈ ਵੈਬਸਾਈਟ ’ਤੇ ਜਾ ਕੇ ਕੈਂਡੀਡੇਟ ਉਪਲੱਬਧ ਜਨਰਲ ਇਨਫਾਰਮੇਸ਼ਨ ਚੈੱਕ ਕਰ ਸਕਦੇ ਹਨ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਲਿਖਤ ਪ੍ਰਤੀਯੋਗੀ ਪ੍ਰੀਖਿਆ ਦੇ ਮਾਧਿਅਮ ਨਾਲ ਕੀਤੀ ਜਾਵੇਗੀ। ਲਿਖਤ ਪ੍ਰੀਖਿਆ ਦਾ ਪ੍ਰਬੰਧ ਜੂਨ 2021 ’ਚ ਕੀਤਾ ਜਾਣਾ ਹੈ। ਪ੍ਰੀਖਿਆ ਪੈਟਰਨ ਦੀ ਪੂਰੀ ਜਾਣਕਾਰੀ ਲਈ ਵੈਬਸਾਈਟ ’ਤੇ ਜਾ ਸਕਦੇ ਹਨ।

ਇਥੇ ਕਰ ਸਕੋਗੇ ਆਨਲਾਈਨ ਅਪਲਾਈ

ਆਨਲਾਈਨ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਪੀਪੀਐੱਸਸੀ ਦੀ ਅਧਿਕਾਰਿਤ ਵੈਬਸਾਈਟ ppsc.gov.in ’ਤੇ ਵਿਜ਼ਿਟ ਕਰਨਾ ਹੋਵੇਗਾ। ਇਸਤੋਂ ਬਾਅਦ ਹੋਮਪੇਜ ’ਤੇ ਉਪਲੱਬਧ ਓਪਨ ਐਡਵਰਟਾਈਜ਼ਮੈਂਟ ਲਿੰਕ ’ਤੇ ਕਲਿੱਕ ਕਰੋ। ਹੁਣ ਇਕ ਨਵਾਂ ਪੇਜ ਓਪਨ ਹੋਵੇਗਾ। ਇਥੇ ਦੋਵੇਂ ਭਰਤੀਆਂ ਲਈ ਅਲੱਗ-ਅਲੱਗ ਐਪਲੀਕੇਸ਼ਨ ਲਿੰਕ ਉਪਲੱਬਧ ਕਰਵਾਇਆ ਗਿਆ ਹੈ। ਉਮੀਦਵਾਰ ਸਬੰਧਿਤ ਲਿੰਕ ਰਾਹੀਂ ਐਪਲੀਕੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਸਕਣਗੇ।

Posted By: Ramanjit Kaur