ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : ਸਕੂਲ ਪੱਧਰ ਦੀ ਸਭ ਤੋਂ ਉੱਚਤਮ ਸਕਾਲਰਸ਼ਿਪ ਨੈਸ਼ਨਲ ਟੇਲੈਂਟ ਸਰਚ ਪ੍ਰੀਖਿਆ (ਐੱਨਟੀਐੱਸਈ) ਦਾ ਸ਼ੈਡਿਊਲ ਜਾਰੀ ਹੋ ਗਿਆ ਹੈ। ਪ੍ਰੀਖਿਆ 'ਚ ਦੱਸਵੀਂ ਕਲਾਸ ਦੇ ਵਿਦਿਆਰਥੀ ਬੈਠ ਸਕਦੇ ਹਨ। ਸਾਇੰਸ 'ਚ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨਾਂ ਲਈ ਐੱਨਟੀਐੱਸਈ ਸਕਾਲਰਸ਼ਿਪ ਨੂੰ ਕਾਫੀ ਮਹੱਤਵ ਦਿੱਤਾ ਜਾਂਦਾ ਹੈ। ਸਕਾਲਰਸ਼ਿਪ ਤਹਿਤ ਵਿਦਿਆਰਥੀਆਂ ਨੂੰ 11ਵੀਂ ਤੋਂ ਪੀਐੱਚਡੀ ਤਕ ਰਿਸਰਚ ਤੇ ਪੜ੍ਹਾਈ ਲਈ ਐੱਨਸੀਈਆਰਟੀ ਹਜ਼ਾਰਾਂ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ।

ਪਹਿਲੇ ਪੜਾਅ ਦੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ ਹੋ ਗਿਆ ਹੈ। ਸਟੇਟ ਲੈਵਲ 'ਤੇ ਲਈ ਜਾਣ ਵਾਲੀ ਇਸ ਪ੍ਰੀਖਿਆ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸਸੀਈਆਰਟੀ) ਵੱਲੋਂ ਲਈ ਜਾਂਦੀ ਹੈ। ਐੱਸਸੀਈਆਰਟੀ ਡਾਇਰੈਕਟਰ ਡਾ. ਸੁਰਿੰਦਰ ਸਿੰਘ ਦਹੀਆ ਅਨੁਸਾਰ ਹਰ ਸਾਲ ਇਸ ਪ੍ਰੀਖਿਆ 'ਚ ਚੰਡੀਗੜ੍ਹ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੋਂ ਪੰਜ ਹਜ਼ਾਰ ਤੋਂ ਕਰੀਬ ਵਿਦਿਆਰਥੀ ਅਪਲਾਈ ਕਰਦੇ ਹਨ। ਨੈਸ਼ਨਲ ਲੈਵਲ 'ਤੇ ਚੰਡੀਗੜ੍ਹ ਕੋਟੇ ਤੋਂ 20 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲ ਸਕਦੀ ਹੈ।


ਇਹ ਰਹੇਗਾ ਪ੍ਰੀਖਿਆ ਦਾ ਸ਼ੈਡਿਊਲ

ਵਿਦਿਆਰਥੀ 6 ਨਵੰਬਰ ਤਕ ਸਟੇਟ ਲੈਵਲ ਐੱਨਟੀਐੱਸਈ ਲਈ ਅਪਲਾਈ ਕਰ ਸਕਦੇ ਹਨ। ਸੈਕਟਰ-32 ਸਥਿਤ ਐੱਸਸੀਈਆਰਟੀ ਦਫ਼ਤਰ ਤੋਂ ਵੀ ਬਿਨੈ ਪੱਤਰ ਲੈ ਸਕਦੇ ਹਨ। ਐੱਸਸੀਈਆਰਟੀ ਦੀ ਵੈੱਬਸਾਈਟ www//scertchd.edu.in 'ਤੇ ਵੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। 13 ਦਸੰਬਰ 2020 ਨੂੰ ਚੰਡੀਗੜ੍ਹ ਦੇ ਵੱਖ-ਵੱਖ ਸੈਂਟਰਾਂ 'ਚ ਪ੍ਰੀਖਿਆ ਕਰਵਾਈ ਜਾਵੇਗੀ। ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੇ 9ਵੀਂ 'ਚੋਂ 60 ਫ਼ੀਸਦ ਤੋਂ ਜ਼ਿਆਦਾ ਅੰਕ ਤੇ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।

Posted By: Sunil Thapa