ONGC recruitment 2020: ਦਿ ਆਇਲ ਐਂਡ ਨੈਚੁਰਲ ਕਾਰਪੋਰੇਸ਼ਨ ਲਿਮਟਿਡ ਨੇ ਅਪਰੇਂਟਿਸ ਦੀਆਂ ਅਸਾਮੀਆਂ 'ਤੇ ਨੌਕਰੀਆਂ ਕੱਢੀਆਂ ਹਨ। ਇਸ (apprentice) ਤਹਿਤ ਕੁੱਲ 4182 ਅਸਾਮੀਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ 'ਤੇ ਜੋ ਐਪਲੀਕੇਸ਼ਨ ਕਰਨਾ ਚਾਹੁੰਦੇ ਹੈ, ਉਹ ਅਧਿਕਾਰਿਕ ਵੈੱਬਸਾਈਟ ongcindia.com 'ਤੇ ਜਾ ਕੇ ਅਪਲਾਈ ਤਕ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਰਾਹੀਂ ਵੱਖ-ਵੱਖ ਖੇਤਰਾਂ 'ਚ ਨਿਯੁਕਤੀਆਂ ਕੀਤੀ ਜਾਣਗੀਆਂ। ਇਨ੍ਹਾਂ 'ਚ 228 ਉੱਤਰੀ ਖੇਤਰ, ਪੱਛਮ ਤੇ ਮੁੰਬਈ 'ਚ 1579 ਤੇ 764 ਅਸਾਮੀਆਂ ਭਰਨੀਆਂ ਹਨ। ਇਸ ਦੇ ਇਲਾਵਾ ਪੂਰਬੀ ਖੇਤਰ 'ਚ ਕੁੱਲ 716 ਅਹੁਦੇ ਭਰੇ ਜਾਣਗੇ, ਜਦੋਂਕਿ ਦੱਖਣ 'ਚ 674 ਤੇ 221 ਉਮੀਦਵਾਰਾਂ ਦੀਆਂ ਭਰਤੀਆਂ ਕੀਤੀਆਂ ਜਾਣਗੀਆਂ। ਐਪਲੀਕੇਸ਼ਨ ਪੱਤਰ ਭਰਨ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਪੂਰਾ ਨੋਟੀਫਿਕੇਸ਼ਨ ਫਾਰਮ ਚੰਗੀ ਤਰ੍ਹਾਂ ਪੜ੍ਹ ਲਵੋ ਕਿਉਂਕਿ ਜੇਕਰ ਐਪਲੀਕੇਸ਼ਨ ਪੱਤਰ 'ਚ ਗੋਈ ਗੜਬੜੀ ਹੁੰਦੀ ਹੈ ਤਾਂ ਫਾਰਮ ਰਿਜੈਕਟ ਕਰ ਦਿੱਤਾ ਜਾਵੇਗਾ।


ONGC Recruitment 2020: ਇਨ੍ਹਾਂ ਤਰੀਕਾਂ ਦਾ ਰੱਖੋ ਧਿਆਨ

ਐਪਲੀਕੇਸ਼ਨ ਸ਼ੁਰੂ ਹੋਣ ਦੀ ਤਰੀਕ- 29 ਜੁਲਾਈ 2020

ਐਪਲੀਕੇਸ਼ਨ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ- 10 ਸਤੰਬਰ 2020

ਕੋਣ ਕਰ ਸਕਦਾ ਹੈ ਅਪਲਾਈ?

ਓਐੱਨਜੀਸੀ ਸੀਐੱਮਓ ਭਰਤੀ ਲਈ ਪਦਾਂ ਮੁਤਾਬਕ ਯੋਗਤਾ ਵੱਖ-ਵੱਖ ਮੰਗੀ ਗਈ ਹੈ। ਈਐੱਮਓ, ਜੀਡੀਐੱਮਓ, ਓਐੱਚ ਤੇ ਫੀਲਡ ਡਿਊਟੀ ਐਪਲੀਕੇਸ਼ਨ ਤੇ ਇਛੁੱਕ ਉਮੀਦਵਾਰ ਕਾਨਟ੍ਰੈਕਟ ਮੈਡੀਕਲ ਅਫਸਰ ਪਦਾਂ ਲਈ ਐੱਮਬੀਬੀਐੱਸ ਦੀ ਡਿਗਰੀ ਜ਼ਰੂਰੀ ਹੈ। ਦੂਜੇ ਪਾਸੇ ਸਪੈਸ਼ਲ ਪਦਾਂ ਲਈ ਐੱਮਡੀ/ ਐੱਮਐੱਸ ਦੀ ਡਿਗਰੀ ਜ਼ਿਆਦਾਤਰ ਰੂਪ ਤੋਂ ਹੋਣੀ ਚਾਹੀਦੀ ਹੈ। ਜਦਕਿ ਹੋਮਿਓਪੈਥੀ ਸੀਐੱਮਓ ਪਦ ਲਈ ਬੀਐੱਚਐੱਮਐੱਸ ਡਿਗਰੀ ਮੰਗੀ ਗਈ ਹੈ।

ONGC recruitment 2020: ਇਹ ਹੋਣੀ ਚਾਹੀਦੀ ਹੈ ਉਮਰ

ਅਪਰੇਂਟਿਸ ਦੇ ਅਹੁਦਿਆਂ 'ਤੇ ਬਿਨੈ ਕਰਨ ਵਾਲੇ ਉਮੀਦਵਾਰਾਂ ਦੀਆਂ ਉਮਰ 18 ਤੋਂ 24 ਸਾਲ ਦੇ ਵਿਚ ਹੋਣੀ ਚਾਹੀਦੀ। ਉਥੇ ਐੱਸਸੀ, ਐੱਸਟੀ ਉਮੀਦਵਾਰਾਂ ਲਈ ਜ਼ਿਆਦਾਤਰ ਉਮਰ ਸੀਮਾ 'ਚ 5 ਸਾਲ ਤੇ ਓਬੀਸੀ ਉਮੀਦਵਾਰਾਂ ਲਈ 3 ਸਾਲ ਦੀ ਛੋਟ ਦਿੱਤੀ ਗਈ ਹੈ। ਉਥੇ ਪੀਡਬਲਯੂਬੀਡੀ ਸ਼੍ਰੇਣੀਆਂ ਨਾਲ ਸਬੰਧਿਤ ਉਮੀਦਵਾਰਾਂ ਨੂੰ ਉਮਰ 'ਚ 10 ਸਾਲ ਤੇ ਓਬੀਸੀ ਲਈ 13 ਸਾਲ ਦੀ ਛੋਟ ਦਿੱਤੀ ਜਾਵੇਗੀ।


ਇੰਝ ਹੋਵੇਗੀ ਚੋਣ

ਇਨ੍ਹਾਂ ਅਸਾਮੀਆਂ 'ਤੇ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਦੇ ਇਲਾਵਾ ਉਮੀਦਵਾਰ ਧਿਆਨ ਦੇਣ ਕਿ ਯੋਗਤਾ ਲਈ 70 ਅੰਕ ਤੇ ਇੰਟਰਵਿਊ ਲਈ 30 ਅੰਕ ਨਿਰਾਧਿਤ ਕੀਤੇ ਗਏ ਹਨ।ਇੰਟਰਵਿਊ ਦਾ ਆਯੋਜਨ ਇਲੈਕਟ੍ਾਨਿਕ ਮਾਧਿਅਮ ਰਾਹੀਂ ਕੀਤਾ ਜਾਵੇਗਾ। ਜਿਸ 'ਚ ਗੂਗਲ ਮੀਟ, ਵਟਸਐਪ, ਜੂਮ ਕਾਲ ਜਾਂ ਸਕਾਈਪ ਸ਼ਾਮਲ ਹੈ। ਉਮੀਦਵਾਰ ਇਸ ਤੋਂ ਇਲਾਵਾ ਅਸਾਮੀਆਂ ਨਾਲ ਜੁੜੀ ਜ਼ਿਆਦਾ ਜਾਣਕਾਰੀ ਲਈ ਅਧਿਕਾਰਕ ਵੈੱਬਸਾਈਟ ongcindia.com 'ਤੇ ਜਾ ਸਕਦੇ ਹਨ।

Posted By: Sunil Thapa