ਜੇਐੱਨਐੱਨ, ਨਵੀਂ ਦਿੱਲੀ : NCHM JEE 2021 ਨੈਸ਼ਨਲ ਕੌਂਸਲ ਫਾਰ ਹੋਟਲ ਮੈਨੇਜਮੈਂਟ ਜੁਆਇੰਟ ਐਂਟ੍ਰੈੱਸ ਅਗਜ਼ੈਮੀਨੇਸ਼ਨ ਰਜਿਸਟ੍ਰੇਸ਼ਨ ਦੀ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਪ੍ਰੀਖਿਆ ਆਯੋਜਿਤ ਕਰਨ ਵਾਲੀ ਏਜੰਸੀ ਯਾਨੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ NCHM JEE 2021 ਪ੍ਰੀਖਿਆ ਫਾਰਮ ਭਰਨ ਲਈ ਸਮਾਂ ਵਧਾਇਆ ਹੈ। ਇਸ ਅਨੁਸਾਰ ਹੁਣ ਉਮੀਦਵਾਰ 31 ਮਈ, 2021 ਤਕ ਆਨਲਾਈਨ ਅਪਲਾਈ ਕਰ ਸਕਦੇ ਹਨ।


ਜੋ ਵੀ ਉਮੀਦਵਾਰ ਇਸ ਐਂਟ੍ਰੈਸ ਟੈਸਟ ’ਚ ਸ਼ਾਮਲ ਹੋਣਾ ਚਾਹੁੰਦਾ ਹੈ, ਉਹ ਅਧਿਕਾਰਿਕ ਵੈੱਬਸਾਈਟ nchmjee.nta.nic.in ’ਤੇ ਜਾ ਕੇ ਸ਼ਾਮ 5 ਵਜੇ ਤਕ ਆਨਲਾਈਨ ਅਪਲਾਈ ਕਰ ਸਕਦਾ ਹੈ। ਇਸ ਦੇ ਇਲਾਵਾ ਐੱਨਟੀਏ ਨੇ 12 ਜੂਨ, 2021 ਨੂੰ ਪ੍ਰਸਤਾਵਿਤ ਨੈਸ਼ਨਲ ਕੌਂਸਲ ਫਾਰ ਹੋਟਲ ਮੈਨੇਜਮੈਂਟ ਜੁਆਇੰਟ ਐਂਟ੍ਰੈੱਸ ਅਗਜ਼ੈਮੀਨੇਸ਼ਨ ਪ੍ਰੀਖਿਆ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਇਸ ਸਬੰਧ ’ਚ ਐੱਨਟੀਏ ਨੇ ਇਕ ਅਧਿਕਾਰਿਕ ਨੋਟੀਫੀਕੇਸ਼ਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਮੌਜੂਦਾ ਸਮੇਂ ’ਚ ਕੋਵਿਡ-19 ਸੰਕ੍ਰਮਣ ਦੀ ਦੂਜੀ ਲਹਿਰ ਦੀ ਵਜ੍ਹਾ ਨਾਲ ਪੈਦਾ ਹੋਈਆਂ ਪ੍ਰਸਥਿਤੀਆਂ ਦੇ ਚਲਦੇ ਅਪਲਾਈ ਫਾਰਮ ਦੀਆਂ ਤਰੀਕਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ।

Posted By: Sarabjeet Kaur