ਨਈ ਦੁਨੀਆ, ਨਵੀਂ ਦਿੱਲੀ : ਨੈਸ਼ਨਲ ਇਨਫਾਰਮੈਸ਼ਨ ਸੈਂਟਰ ਨੇ ਵਿਗਿਆਨੀ ਅਤੇ ਹੋਰ ਆਸਾਮੀਆਂ ਲਈ 495 ਵੈਕੇਂਸੀਆਂ ਕੱਢੀਆਂ ਹਨ। ਇਹ ਭਰਤੀ ਵਿਗਿਆਨੀ ਬੀ ਅਤੇ ਵਿਗਿਆਨੀ/ਟੈਕਨੀਕਲ ਅਸਿਸਟੈਂਟ ਅਹੁਦਿਆਂ ਲਈ ਹੈ। ਇਨ੍ਹਾਂ ਵਿਚ ਸਾਇੰਟਿਸਟ ਬੀ ਲਈ 288 ਅਤੇ ਵਿਗਿਆਨੀ/ਟੈਕਨੀਕਲ ਅਸਿਸਟੈਂਟ ਲਈ 207 ਆਸਾਮੀਆਂ ਸ਼ਾਮਲ ਹਨ। ਚਾਹਵਾਨ ਅਤੇ ਯੋਗ ਉਮੀਦਵਾਰ ਇਸ ਲਈ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਦੀ ਕਲਿਕਟ ਦੀ ਆਫੀਸ਼ਿਅਲ ਵੈੱਬਸਾਈਟ calicut.nielit.in/nic 'ਤੇ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਲਈ ਆਖਰੀ ਮਿਤੀ 26 ਮਾਰਚ 2020 ਹੈ।

ਵਿਦਿਅਕ ਯੋਗਤਾ

ਸਾਇੰਟਿਸਟ ਬੀ ਗਰੁੱਪ ਏ

ਕੁਲ ਆਸਾਮੀਆਂ 288, ਰਾਖਵੀਆਂ 119

ਯੋਗਤਾ

ਮਾਨਤਾ ਪ੍ਰਾਪਤ ਸੰਸਥਾ ਤੋਂ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ/ਕੰਪਿਊਟਰ ਸਾਇੰਸ/ਕੰਿਪਊਟਰ ਐਂਡ ਨੈਟਵਰਕਿੰਗ ਸਕਿਊਰਿਟੀ/ਕੰਪਿਊਟਰ ਐਪਲੀਕੇਸ਼ਨ/ਸਾਫਟਵੇਅਰ ਸਿਸਟਮ/ਇਨਫਾਰਮੇਸ਼ਨ ਟੈਕਨਾਲੋਜੀ/ਇਨਫਾਰਮੇਸ਼ਨ ਟੈਕਨਾਲੋਜੀ ਮੈਨੇਜਮੈਂਟ/ਇਨਫਾਰਮੇਟਿਕਸ/ਕੰਪਿਊਟਰ ਮੈਨੇਜਮੈਂਟ/ਸਾਈਬਰ ਲਾਅ/ਇਲੈਕਟ੍ਰਾਨਿਕਸ ਐਂਡ ਇੰਸਟਰੂਮੈਂਟੇਸ਼ਨ ਵਿਸ਼ੇ ਵਿਚ ਬੀਈ/ਬੀਟੈੱਕ ਡਿਗਰੀ ਦਾ ਹੋਣਾ ਲਾਜ਼ਮੀ ਹੈ।

ਇਸ ਤੋਂ ਇਲਾਵਾ ਉਮੀਦਵਾਰ ਕੋਲ ਵਿਗਿਆਨ ਵਿਸ਼ੇ ਵਿਚ ਮਾਸਟਰ ਡਿਗਰੀ ਜਾਂ ਕੰਪਿਊਟਰ ਐਪਲੀਕੇਸ਼ਨ ਵਿਚ ਮਾਸਟਰ ਡਿਗਰੀ ਜਾਂ ਇੰਜੀਨੀਅਰਿੰਗ/ਟੈਕਨਾਲੋਜੀ ਵਿਚ ਐਮਈ/ਐਮਟੈਕ/ਐਮਫਿਲ ਦੀ ਡਿਗਰੀ ਹੋਣੀ ਚਾਹੀਦੀ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਸਭ ਤੋਂ ਪਹਿਲਾਂ ਸੰਸਥਾ ਦੀ ਵੈਬਸਾਈਟ www.nielit.gov.in 'ਤੇ ਲਾਗਇਨ ਕਰੇ। ਹੋਮਪੇਜ਼ 'ਤੇ ਰਿਕਰੂਟਮੈਂਟ ਆਪਸ਼ਨ 'ਤੇ ਕਲਿੱਕ ਕਰੇ। ਨਵੇਂ ਪੇਜ਼ Recruitment for Scientist ਲਿੰਕ 'ਤੇ ਕਲਿੱਕ ਕਰੋ। ਇਥੇ ਆਪਣੀ ਯੋਗਤਾ ਅਤੇ ਇੱਛਤ ਆਸਾਮੀ ਲਈ ਆਪਣੀ ਯੋਗਤਾ ਦੀ ਜਾਂਚ ਕਰੋ। ਨਿਰਦੇਸ਼ਾਂ ਮੁਤਾਬਕ ਆਨਲਾਈਨ ਅਪਲਾਈ ਪਰਕਿਰਿਆ ਪੂਰੀ ਕਰੋ। ਫਿਰ ਇਸ ਦਾ ਪ੍ਰਿੰਟ ਲੈ ਕੇ ਆਪਣੇ ਕੋਲ ਸੁਰੱਖਿਅਤ ਰੱਖ ਲਓ।

Posted By: Tejinder Thind