ਨੈਸ਼ਨਲ ਟੈਸਟਿੰਗ ਏਜੰਸੀ ਨੇ NeeT 2020 ਐਪਲੀਕੇਸ਼ਨ ਫਾਰਮ ਦੀ ਕੁਰੈਕਸ਼ਨ ਵਿੰਡੋ ਨੂੰ ਫਿਰ ਤੋਂ ਖੋਲ੍ਹ ਦਿੱਤਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਆਪਣੇ ਐਪਲੀਕੇਸ਼ਨ ਫਾਰਮ 'ਚ ਕੋਈ ਗ਼ਲਤੀ ਕੀਤੀ ਹੈ, ਉਹ ਆਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਉਸ 'ਚ ਸੁਧਾਰ ਕਰ ਸਕਦੇ ਹਨ। ਇਸ ਸਹੂਲਤ ਦੀ ਵਰਤੋਂ 30 ਸਤੰਬਰ ਤਕ ਕੀਤੀ ਜਾ ਸਕਦੀ ਹੈ। ਇਸ ਸਬੰਧੀ ਆਫ਼ੀਸ਼ੀਅਲ ਵੈੱਬਸਾਈਟ ntaneet.nic.in 'ਤੇ ਇਕ ਨੋਟਿਸ ਜਾਰੀ ਕੀਤਾ ਗਿਆ ਹੈ।

ਆਫ਼ੀਸ਼ੀਅਲ ਨੋਟਿਸ ਅਨੁਸਾਰ ਆਨਲਾਈਨ ਅਪਲਾਈ ਫਾਰਮ ਦੇ ਵੇਰਵਿਆਂ 'ਚ ਸੁਧਾਰ ਲਈ ਇਹ ਸਹੂਲਤ 23 ਸਤੰਬਰ, 2020 ਤੋਂ 30 ਸਤੰਬਰ, 2020 ਤਕ ਵੈੱਬਸਾਈਟ ntaneet.nic.in 'ਤੇ ਮੁਹੱਈਆ ਹੋਵੇਗੀ। ਅਪਲਾਈ ਫਾਰਮ 'ਚ ਸੁਧਾਰ ਲਈ ਵੱਖ-ਵੱਖ ਉਮੀਦਵਾਰਾਂ ਦੀ ਮੰਗ 'ਤੇ NEET 2020 ਐਪਲੀਕੇਸ਼ਨ ਕੁਰੈਕਸ਼ਨ ਵਿੰਡੋ 'ਤੇ ਫਿਰ ਤੋਂ ਮੁਹੱਈਆ ਕਰਵਾਈ ਗਈ ਹੈ। ਨੀਟ ਕੁਰੈਕਸ਼ਨ ਵਿੰਡੋ ਜ਼ਰੀਏ ਉਮੀਦਵਾਰ ਆਪਣੀ ਪਰਸਨਲ ਡਿਟੇਲ 'ਚ ਸੁਧਾਰ ਕਰਨ ਦੇ ਸਮਰੱਥ ਹੋਣਗੇ। ਉਮੀਦਵਾਰ ਆਪਣੇ ਅਪਲਾਈ ਫਾਰਮ 'ਚ ਮਾਤਾ ਦਾ ਨਾਂ, ਪਿਤਾ ਦਾ ਨਾਂ, ਲਿੰਗ, ਕੈਟਾਗਰੀ, ਪੀਡਬਲਿਊਡੀ, ਨਾਗਰਿਕਤਾ ਆਦਿ ਵੇਰਵਿਆਂ 'ਚ ਸੁਧਾਰ ਕਰ ਸਕਦੇ ਹੋ।

ਅਧਿਕਾਰਤ ਨੋਟਿਸ ਅਨੁਸਾਰ ਉਮੀਦਵਾਰਾਂ ਨੂੰ ਇਹ ਧਿਆਨ ਦੇਣਾ ਹੋਵੇਗਾ ਕਿ ਅਪਲਾਈ ਫਾਰਮ ਦੇ ਵੇਰਵਿਆਂ 'ਚ ਫੈਕਸ/ਅਪਲਾਈ ਜਾਂ ਈਮੇਲ ਆਦਿ ਹੋਰ ਮਾਧਿਅਮਾਂ ਨਾਲ ਸਵੀਕਾਰ ਨਹੀਂ ਕੀਤੇ ਜਾਣਗੇ। ਇੱਥੇ ਉਮੀਦਵਾਰ ਲਈ ਪ੍ਰਦਾਨ ਕੀਤੇ ਜਾ ਰਹਾ ਸੁਧਾਰਾਂ ਦਾ ਆਖ਼ਰੀ ਮੌਕਾ ਹੈ। ਉਮੀਦਵਾਰਾਂ ਨੇ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤਾਂ ਨੂੰ ਨਵੀਂ ਅਪਡੇਟ ਲਈ ntaneet.nic.in ਤੇ www.nta.ac.in 'ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। NEET (UG) 2020 ਨਾਲ ਸਬੰਧਤ ਜ਼ਿਆਦਾ ਸਪੱਸ਼ਟੀਕਰਨ ਲਈ ਉਮੀਦਵਾਰ 8700028512, 8178359845, 9650173668, 9599676953, 8882356803 'ਤੇ ਕਾਲ ਕਰ ਕੇ ਵੀ ਸੰਪਰਕ ਕਰ ਸਕਦੇ ਹਨ।

Posted By: Harjinder Sodhi