v> NTA NEET 2020 Answer Key: ਨੀਟ ਯੂਜੀ ਪ੍ਰੀਖਿਆ 2020 ਦੀ ਆਂਸਰ-ਕੀ ਜਾਰ ਕਰ ਦਿੱਤੀ ਗਈ ਹੈ। ਐੱਨਟੀਏ ਭਾਵ ਨੈਸ਼ਨਲ ਟੈਸਟਿੰਗ ਏਜੰਸੀ ਨੇ ਪ੍ਰੀਖਿਆਵਾਂ ਦੀ ਆਂਸਰ-ਕੀ ਦੀ Official websitehttps://ntaneet.nic.in/ntaneet/welcome.aspx 'ਤੇ ਜਾਰੀ ਕਰ ਦਿੱਤਾ ਹੈ। ਅਜਿਹੇ 'ਚ ਜੋ ਵੀ ਪ੍ਰੀਖਿਆਰਥੀ ਇਸ ਪ੍ਰੀਖਿਆ ਲਈ ਆਂਸਰ-ਕੀ ਦਾ ਇੰਤਜ਼ਾਰ ਕਰ ਰਹੇ ਸਨ, ਹੁਣ ਉਹ ਆਂਸਰ-ਕੀ ਨੂੰ ਡਾਊਨਲੋਡ ਕਰ ਕੇ ਆਂਸਰ ਚੈੱਕ ਕਰ ਸਕਦੇ ਹਨ। ਦੇਸ਼ ਭਰ ਦੀਆਂ ਮੈਡੀਕਲ ਸੰਸਥਾਵਾਂ 'ਚ ਯੂਜੀ ਕੋਰਸ 'ਚ ਪ੍ਰਵੇਸ਼ ਲਈ ਨੀਟ ਯੂਜੀ ਪ੍ਰਵੇਸ਼ ਪ੍ਰੀਖਿਆ 13 ਸਤੰਬਰ 2020 ਨੂੰ ਕਰਵਾਈ ਗਈ ਸੀ। ਕੋਰੋਨਾ ਕਾਲ 'ਚ ਇਸ਼ ਪ੍ਰੀਖਿਆ ਨੂੰ ਲੈ ਕੇ ਦੇਸ਼ ਭਰ 'ਚ ਤਮਾਮ ਵਿਰੋਧ ਹੋਏ ਸਨ। ਮਾਮਲਾ ਕੋਰਟ ਤਕ ਜਾ ਪਹੁੰਚਾ ਸੀ। ਵਿਦਿਆਰਥੀਆਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਕੋਰਟ ਨੇ ਪ੍ਰੀਖਿਆ ਮੁਲਤਵੀ ਕਰਨ ਮੰਗ ਨੂੰ ਰੱਦ ਕਰ ਦਿੱਤਾ ਸੀ। ਇਸ ਨਾਲ ਹੀ ਨਿਰਧਾਰਿਤ schedule 'ਤੇ ਪ੍ਰੀਖਿਆ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ।

Posted By: Rajnish Kaur