NEET PG 2021 : ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ (National Board of Examinations NBE) ਵੱਲੋਂ ਲਈ ਜਾਣ ਵਾਲੀ ਨੀਟ ਪੀਜੀ ਦਾਖ਼ਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਅੱਜ ਯਾਨੀ 23 ਫਰਵਰੀ, 2021 ਤੋਂ ਸ਼ੁਰੂ ਹੋਵੇਗੀ। ਇਸ ਦਾਖ਼ਲਾ ਪ੍ਰੀਖਿਆ ਲਈ ਲਿੰਕ ਦੁਪਹਿਰੇ 3 ਵਜੇ ਐਕਟਿਵ ਹੋ ਜਾਵੇਗਾ। ਉੱਥੇ ਹੀ ਇਸ ਐਂਟਰੈਂਸ ਐਗਜ਼ਾਮ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ 15 ਮਾਰਚ, 2021 ਤਕ ਦਾ ਸਮਾਂ ਦਿੱਤਾ ਜਾਵੇਗਾ। ਉਮੀਦਵਾਰ ਇਸ ਦੌਰਾਨ ਆਪਣਾ ਐਪਲੀਕੇਸ਼ਨ ਫਾਰਮ ਸਬਮਿਟ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਐੱਨਬੀਈ ਦੀ ਅਧਿਕਾਰਤ ਵੈੱਬਸਾਈਟ nbe.edu.in 'ਤੇ ਜਾ ਕੇ ਅਪਲਾਈ ਕਰਨਾ ਪਵੇਗਾ। ਉੱਥੇ ਹੀ ਨੀਟ ਪੀਜੀ (NEET PG 2021) ਦਾਖ਼ਲਾ ਪ੍ਰੀਖਿਆ 15 ਅਪ੍ਰੈਲ ਨੂੰ ਹੋਵੇਗੀ। ਇਹ ਕੰਪਿਊਟਰ ਆਧਾਰਤ ਟੈਸਟ (CBT) ਦੇ ਰੂਪ 'ਚ ਕਰਵਾਈ ਜਾਵੇਗੀ। ਇਸ ਪ੍ਰੀਖਿਆ ਦੇ ਨਤੀਜੇ 31 ਮਈ ਨੂੰ ਐਲਾਨ ਜਾਣਗੇ। ਇਸ ਪ੍ਰੀਖਿਆ ਜ਼ਰੀਏ ਉਮੀਦਵਾਰ ਨੂੰ ਮਾਸਟਰ ਆਫ ਸਰਜਰੀ, ਐੱਮਐੱਸ, ਡਾਕਟਰ ਆਫ ਮੈਡੀਸਿਨ, ਐੱਮਡੀ ਤੇ ਪੀਜੀ ਡਿਪਲੋਮਾ ਪ੍ਰੋਗਰਾਮ 'ਚ ਐਡਮਿਸ਼ਨ ਦਿੱਤੀ ਜਾਂਦੀ ਹੈ।

ਇਨ੍ਹਾਂ ਤਰੀਕਾਂ ਦਾ ਰੱਖੋ ਖ਼ਿਆਲ

ਨੀਟ ਪੀਜੀ ਪ੍ਰੀਖਿਆ 2021 ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਰੀਕ : 15 ਮਾਰਚ, 2021

ਨੀਟ ਪੀਜੀ ਪ੍ਰੀਖਿਆ 2021 ਆਨਲਾਈਨ ਅਪਲਾਈ ਕਰਨ ਦੀ ਤਰੀਕ : 18 ਅਪ੍ਰੈਲ, 2021

ਨੀਟ ਪੀਜੀ ਪ੍ਰੀਖਿਆ ਨਤੀਜਾ : 31 ਮਈ ਤਕ

ਕੌਣ ਕਰ ਸਕਦਾ ਹੈ ਅਪਲਾਈ

ਨੀਟ ਪੀਜੀ ਦਾਖ਼ਲਾ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਕੋਲ ਮੈਡੀਕਲ ਕੌਂਸਲ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਸੰਸਥਾ ਤੋਂ ਪ੍ਰੋਵਿਜ਼ਨਲ ਜਾਂ ਸਥਾਈ MBBS ਡਿਗਰੀ ਦਾ ਸਰਟੀਫਿਕੇਟ ਹੋਣਾ ਚਾਹੀਦੈ। ਉਨ੍ਹਾਂ ਕੋਲ MCI ਜਾਂ ਸਟੇਟ ਮੈਡੀਕਲ ਕੌਂਸਲ ਵੱਲੋਂ ਜਾਰੀ ਕੀਤਾ ਗਿਆ ਇਕ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ 30 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਇਕ ਸਾਲ ਦੀ ਇੰਟਰਨਸ਼ਿਪ ਪੂਰੀ ਕਰ ਲਈ ਹੋਵੇਗੀ।

Posted By: Seema Anand