ਨਵੀਂ ਦਿੱਲੀ, ਜੇਐਨਐਨ : Directorate General of Health Sciences (DGHS) ਦੀ Medical Counselling Committee (MCC) NEET 2021 ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ ਦਾਖਲੇ ਲਈ ਕੌਂਸਲਿੰਗ ਕਰੇਗੀ। MCC ਆਨਲਾਈਨ ਮੋਡ ਵਿੱਚ ਕੌਂਸਲਿੰਗ ਕਰਦੀ ਹੈ। ਕੌਂਸਲਿੰਗ ਦੋ ਗੇੜਾਂ ਵਿੱਚ ਕੀਤੀ ਜਾਵੇਗੀ। ਇਸ ਤੋਂ ਬਾਅਦ ਇੱਕ ਮੋਪ ਅਪ ਰਾਊਂਡ ਹੋਵੇਗਾ। ਉਮੀਦਵਾਰਾਂ ਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ, ਮੋਪ-ਅਪ ਰਾਊਂਡ ਕੌਂਸਲਿੰਗ ਸਿਰਫ਼ ਡੀਮਡ/ਸੈਂਟਰਲ ਯੂਨੀਵਰਸਿਟੀਆਂ ਅਤੇ ਈਐਸਆਈਸੀ ਕਾਲਜ ਦੇ ਦਾਖਲਿਆਂ ਲਈ ਖਾਲੀ ਸੀਟਾਂ ਲਈ ਕੀਤੀ ਜਾਂਦੀ ਹੈ।

ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕੁੱਲ ਅੰਡਰਗ੍ਰੈਜੁਏਟ ਸੀਟਾਂ ਦੇ 15% ਤੇ ਪੋਸਟ ਗ੍ਰੈਜੂਏਟ ਸੀਟਾਂ ਦੇ 50% ਤੇ ਆਲ ਇੰਡੀਆ ਕੋਟੇ ਦੇ ਅਧੀਨ ਦਾਖ਼ਲਾ ਲਿਆ ਜਾਂਦਾ ਹੈ।

- ਦਿੱਲੀ ਯੂਨੀਵਰਸਿਟੀ (ਡੀਯੂ), ਬੀਐਚਯੂ, ਏਐਮਯੂ ਸਮੇਤ ਡੀਮਡ ਯੂਨੀਵਰਸਿਟੀਆਂ / ਕੇਂਦਰੀ ਯੂਨੀਵਰਸਿਟੀਆਂ / ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਦੀਆਂ ਸਾਰੀਆਂ ਸੀਟਾਂ

- ਏਮਜ਼ ਅਤੇ JIPMER 'ਚ ਸੀਟਾਂ

- ਆਰਮਡ ਫੋਰਸਿਜ਼ ਮੈਡੀਕਲ ਕਾਲਜ (ਏਐਫਐਮਸੀ) - ਐਮਸੀਸੀ ਅਤੇ ਏਐਫਐਮਸੀ, ਪੁਣੇ ਦੁਆਰਾ ਸੰਚਾਲਤ

ਸਿਰਫ਼ NEET ਦੇ ਯੋਗ ਉਮੀਦਵਾਰ ਹੀ ਕੌਂਸਲਿੰਗ ਪ੍ਰਕਿਰਿਆ ਲਈ ਅਰਜ਼ੀ ਦੇ ਯੋਗ ਹੋਣਗੇ। ਕੌਂਸਲਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈਬਸਾਈਟ ਦੁਆਰਾ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨਾ ਪਏਗਾ। ਤੁਸੀਂ ਰਜਿਸਟਰੀਕਰਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ

NEET 2021Counselling: NEET ਕੌਂਸਲਿੰਗ ਲਈ ਫਾਲੋ ਕਰੋ ਇਹ ਸਟੈੱਪਸ

ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ 'ਤੇ ਜਾਓ। ਉਸ ਤੋਂ ਬਾਅਦ ਕਾਊਂਸਲਿੰਗ ਫੀਸ ਦਾ ਭੁਗਤਾਨ ਕਰੋ। ਹੁਣ ਚੁਆਇਜ਼ ਫਿਲਿੰਗ ਅਤੇ ਲਾਕਿੰਗ ਕਰੋ। ਸੀਟ ਅਲਾਟਮੈਂਟ ਸੂਚੀ ਜਾਰੀ ਕੀਤੀ ਜਾਵੇ। ਅਲਾਟ ਕੀਤੇ ਕਾਲਜ ਨੂੰ ਰਿਪੋਰਟ ਕਰਨੀ ਪਵੇਗੀ।

ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਨੀਟ ਕੱਟ-ਆਫ

ਉਮੀਦਵਾਰਾਂ ਧਆਨ ਦੇਣ, ਆਖ਼ਰੀ ਰੈਂਕ ਜਿਸ 'ਤੇ ਕਿਸੇ ਵਿਦਿਆਰਥੀ ਨੂੰ ਕਿਸੇ ਖਾਸ ਕਾਲਜ ਵਿੱਚ ਸੀਟ ਅਲਾਟ ਕੀਤੀ ਜਾਂਦੀ ਹੈ ਉਹ ਹੈ ਕਾਲਜ ਦਾ ਦਾਖ਼ਲਾ ਕੱਟਆਫ। ਕੱਟਆਫ ਸਾਲ-ਦਰ-ਸਾਲ ਬਦਲਦਾ ਰਹਿੰਦਾ ਹੈ ਅਤੇ ਫਿਰ ਅਧਿਕਾਰੀਆਂ ਦੁਆਰਾ ਵੱਖ-ਵੱਖ ਕਾਰਕਾਂ ਜਿਵੇਂ ਕਿ ਪ੍ਰੀਖਿਆ ਦੇ ਮੁਸ਼ਕਲ ਪੱਧਰ, ਦਾਖ਼ਲੇ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ, ਸੀਟ ਮੈਟ੍ਰਿਕਸ ਅਤੇ ਹੋਰਾਂ 'ਤੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਕੀਤਾ ਜਾਂਦਾ ਹੈ।

ਦੱਸ ਦੇਈਏ ਕਿ NTA ਨੇ NEET 2021 ਦੀ ਪ੍ਰੀਖਿਆ 12 ਸਤੰਬਰ ਨੂੰ ਲਈ ਸੀ। ਇਹ ਪ੍ਰੀਖਿਆ 13 ਭਾਸ਼ਾਵਾਂ ਵਿੱਚ ਹੋਈ ਸੀ। NEET ਪ੍ਰੀਖਿਆ ਦੇਸ਼ ਦੇ ਮੈਡੀਕਲ, ਡੈਂਟਲ, ਆਯੂਸ਼ ਅਤੇ ਬੀਵੀਐਸਸੀ ਅਤੇ ਏਐਚ ਕਾਲਜਾਂ ਲਈ ਦਾਖ਼ਲਾ ਪ੍ਰੀਖਿਆ ਹੈ।

Posted By: Ramandeep Kaur