ਨਵੀਂ ਦਿੱਲੀ , ਆਨਲਾਈਨ ਡੈਸਕ । NEET 2021 Counseling : ਨੀਟ ਕਾਊਂਸਲਿੰਗ ਦਾ ਸ਼ੁਰੂ ਹੋਣ ਦਾ ਇੰਤਜਾਰ ਕਰ ਰਹੇ ਉਮੀਦਵਾਰਾਂ ਲਈ ਮਹੱਤਵਪੂਰਨ ਖਬਰ । ਨੀਟ ਪ੍ਰੀਖਿਆ ਜ਼ਰੀਏ ਪੋਸਟ ਗ੍ਰੈਜੂਏਟ ਮੈਡੀਕਲ ਐਡਮਿਸ਼ਨ ਲਈ ਹੋਰ ਪੱਛੜੇ ਵਰਗਾਂ (ਓਬੀਸੀ ) ਅਤੇ ਆਰਥਿਕ ਰੂਪ ਨਾਲ ਕਮਜ਼ੋਰ (EWS ) ਨੂੰ ਕ੍ਰਮਵਾਰ 27 ਫੀਸਦੀ ਅਤੇ 10 ਫੀਸਦੀ ਰਾਖਵਾਂਕਰਨ ਦੇਣ ਦੇ ਕੇਂਦਰ ਅਤੇ ਮੈਡੀਕਲ ਕਾਊਂਸਲਿੰਗ ਕਮੇਟੀ (MCC) ਦੇ ਨਿਰਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਮੰਗ ਉੱਤੇ ਸੁਪਰੀਮ ਕੋਰਟ ਵਿਚ ਅੱਜ 16 ਨੰਵਬਰ 2021 ਨੂੰ ਸੁਣਵਾਈ ਹੋਣੀ ਹੈ।

ਜ਼ਿਕਰਯੋਗ ਹੈ ਕਿ ਨਿਰਧਾਰਤ ਨਿਯਮਾਂ ਅਤੇ ਪ੍ਰੋਗਰਾਮ ਦੇ ਮੁਤਾਬਕ ਆਲ ਇੰਡਿਆ ਕੋਟੇ (AIQ) ਦੀ 50 ਫੀਸਦੀ ਲਈ ਕਾਊਂਸਲਿੰਗ ਦੀ ਪ੍ਰਕਿਰਿਆ 25 ਅਕਤੂਬਰ ਤੋਂ ਹੀ ਸ਼ੁਰੂ ਹੋਣੀ ਸੀ ਪਰ MCC ਨੇ ਪ੍ਰਕਿਰਿਆ ਨੂੰ ਟਾਲ ਦਿੱਤਾ ਸੀ । ਇਸਦੇ ਨਾਲ ਹੀ ਕੇਂਦਰ ਵੱਲੋ ਉੱਚਤਮ ਅਦਾਲਤ ਵਿਚ ਕਿਹਾ ਗਿਆ ਸੀ ਕਿ ਇਸ ਮਾਮਲੇ ਉੱਤੇ ਸਿਖਰ ਅਦਾਲਤ ਦੇ ਹੁਕਮ ਤੋਂ ਬਾਅਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ।

Posted By: Susheel Khanna