ਨਵੀਂ ਦਿੱਲੀ, ਆਨਲਾਈਨ ਡੈਸਕ : NEET 2020 Counselling : ਮੈਡੀਕਲ ਕੌਂਸਲਿੰਗ ਕਮੇਟੀ (MCC) ਵੱਲੋਂ ਰਾਊਂਡ 2 ਨੀਟ ਯੂਜੀ ਕੌਂਸਲਿੰਗ 2020 'ਚ ਸ਼ਾਮਲ ਹੋਏ ਅਤੇ ਰਿਜ਼ਲਟ 'ਚ ਸੀਟ ਅਲਾਟ ਕੀਤੇ ਗਏ ਉਮੀਦਵਾਰਾਂ ਲਈ ਅਲਾਟਮੈਂਟ ਲੈਟਰ ਅੱਜ 30 ਨਵੰਬਰ 2020 ਨੂੰ ਜਾਰੀ ਕਰ ਦਿੱਤੇ ਗਏ ਹਨ। ਐੱਮਸੀਸੀ ਵੱਲੋਂ 28 ਨਵੰਬਰ 2020 ਨੂੰ ਜਾਰੀ ਰਾਊਂਡ 2 ਨੀਟ ਯੂਜੀ ਕੌਂਸਲਿੰਗ ਰਿਜ਼ਲਟ 2020 'ਚ ਜਿਨ੍ਹਾਂ ਉਮੀਦਵਾਰਾਂ ਨੂੰ ਸੀਟਾਂ ਦੀ ਅਲਾਟਮੈਂਟ ਕੀਤੀ ਗਈ ਹੈ, ਉਹ ਆਪਣੀ ਅਲਾਟਮੈਂਟ ਲੈਟਰ ਡਾਊਨਲੋਡ ਕਰਨ ਲਈ ਅਧਿਕਾਰਤ ਵੈੱਬਸਾਈਟ 'ਤੇ ਵਿਜ਼ਿਟ ਕਰਨ ਤੋਂ ਬਾਅਦ ਹੋਮ ਪੇਜ 'ਤੇ ਹੀ ਦਿੱਤੇ ਗਏ ਸਬੰਧਤ ਲਿੰਕ 'ਤੇ ਕਲਿੱਕ ਕਰਨ। ਇਸ ਤੋਂ ਬਾਅਦ ਨਵੇਂ ਪੇਜ 'ਤੇ ਰੋਲ ਨੰਬਰ ਤੇ ਜਨਮ ਤਰੀਕ ਦੇ ਵੇਰਵੇ ਭਰ ਕੇ ਲੌਗਇਨ ਕਰਨਾ ਪਵੇਗਾ। ਇਸ ਤੋਂ ਬਾਅਦ ਉਮੀਦਵਾਰ ਆਪਣੀ ਅਲਾਟਮੈਂਟ ਲੈਟਰ ਡਾਊਨਲੋਡ ਕਰ ਸਕਣਗੇ।

ਇਸ ਲਿੰਕ ਰਾਹੀਂ ਕਰੋ ਰਾਊਂਡ 2 ਅਲਾਟਮੈਂਟ ਲੈਟਰ

ਰਾਊਂਡ 2 ਯੂਜੀ ਕੌਂਸਲਿੰਗ 2020 ਦੇ ਨਤੀਜੇ 28 ਨਵੰਬਰ ਨੂੰ ਐਲਾਨੇ ਗਏ

ਇਸ ਤੋਂ ਪਹਿਲਾਂ ਐੱਮਸੀਸੀ ਨੇ 28 ਨਵੰਬਰ 2020 ਨੂੰ ਰਾਊਂਡ 2 ਯੂਜੀ ਕੌਂਸਲਿੰਗ 2020 ਦੇ ਨਤੀਜੇ ਜਾਰੀ ਕੀਤੇ ਸਨ। ਐੱਮਸੀਸੀ ਵੱਲੋਂ 27 ਨਵੰਬਰ ਨੂੰ ਜਾਰੀ ਕੀਤੇ ਗਏ ਅਪਲੇਡ ਅਨੁਸਾਰ ਹੀ ਫੇਜ਼ 2 ਕੌਂਸਲਿੰਗ ਨਤੀਜੇ ਅੱਜ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੇ ਗਏ। ਨੀਟ ਯੂਜੀ 2020 ਕੌਂਸਲਿੰਗ ਦੇ ਦੂਸਰੇ ਪੜਾਅ 'ਚ ਸ਼ਾਮਲ ਹੋਏ ਉਮੀਦਵਾਰ ਕੌਂਸਲਿੰਗ ਦੇ ਨਤੀਜੇ ਅਧਿਕਾਰਤ ਵੈੱਬਸਾਈਟ mcc.nic.in 'ਤੇ ਚੈੱਕ ਕਰ ਸਕਦੇ ਹਨ। ਐੱਮਸੀਸੀ ਵੱਲੋਂ ਜਾਰੀ ਨੋਟਿਸ ਅਨੁਸਾਰ ਜਿਨ੍ਹਾਂ ਉਮੀਦਵਾਰਾਂ ਨੂੰ ਨੀਟ 2020 ਕੌਂਸਲਿੰਗ ਰਾਊਂਸ 2 ਰਿਜ਼ਲਟ ਜ਼ਰੀਏ ਸੀਟਾਂ ਦੀ ਅਲਾਟਮੈਂਟ ਕੀਤੀ ਗਈ ਹੈ, ਉਹ ਆਪਣੀ ਅਲਾਟਮੈਂਟ ਲੈਟਰ ਅਧਿਕਾਰਤ ਵੈੱਬਸਾਈਟ ਤੋਂ ਸੋਮਵਾਰ 30 ਨਵੰਬਰ 2020 ਤੋਂ ਡਾਊਨਲੋਡ ਕਰ ਸਕਣਗੇ।

Posted By: Seema Anand