ਜੇਐਨਐਨ, ਨਵੀਂ ਦਿੱਲੀ : ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਨੈਸ਼ਨਲ ਕੌਂਸਲ ਫਾਰ ਹੋਟਲ ਮੈਨੇਜਮੈਂਟ ਜੁਆਇੰਟ ਐਂਟ੍ਰੈਂਸ ਐਗਜ਼ਾਮੀਨੇਸ਼ਨ 2020 ਦੀ ਨਵੀਂ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ਵਿਚ ਐਨਸੀਐਚਐਮ ਜੇਈਈ 2020 ਦਾ ਆਯੋਜਨ ਹੁਣ 29 ਅਗਸਤ 2020 ਨੂੰ ਦੇਸ਼ ਭਰ ਦੇ ਵੱਖ ਵੱਖ ਕੇਂਦਰਾਂ ’ਤੇ ਕੀਤਾ ਜਾਵੇਗਾ। ਪ੍ਰੀਖਿਆ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤਕ ਨਿਰਧਾਰਤ ਕੀਤਾ ਗਿਆ ਹੈ। ਉਮੀਦਵਾਰ, ਆਫੀਸ਼ੀਅਲ ਵੈੱਬਸਾਈਟ nta.ac.in ’ਤੇ ਜਾ ਕੇ ਨੋਟੀਫਿਕੇਸ਼ਨ ਦੇਖ ਸਕਦੇ ਹੋ।

ਦੱਸ ਦੇਈਏ ਕਿ ਐਨਸੀਐਚਐਮ ਜੇਈਈ ਪ੍ਰੀਖਿਆ ਜ਼ਰੀਏ ਹਾਸਪਿਟੈਲਿਟਂ ਐਂਡ ਹੋਟਲ ਮੈਨੇਜਮੈਂਟ ਕੋਰਸਾਂ ਵਿਚ ਦਾਖਲਾ ਲਿਆ ਜਾਂਦਾ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਉਮੀਦਵਾਰਾਂ ਦੀਆਂ ਦਾਖਲਾ ਪੱਤਰ ਪ੍ਰੀਖਿਆ ਮਿਤੀ ਤੋਂ 15 ਦਿਨ ਪਹਿਲਾ ਜਾਰੀ ਕੀਤਾ ਜਾਣਗੇ।

ਦਾਖਲਾ ਪੱਤਰ ਜਾਰੀ ਹੋਣ ਤੋਂ ਬਾਅਦ ਉਮੀਦਵਾਰ nchmjee.nta.nic.in 'ਤੇ ਲਾਗਇਨ ਕਰ ਇਸ ਨੂੰ ਡਾਊਨਲੋਡ ਕਰ ਸਕਦੇ ਹੈ। ਉਥੇ, ਪ੍ਰੀਖਿਆ ਦੇ ਸਬੰਧ ਵਿਚ ਕਿਸੇ ਪ੍ਰਕਾਰ ਦੇ ਅਪਡੇਟ ਲਈ ਉਮੀਦਵਾਰਾਂ ਨੂੰ ਆਫੀਸ਼ੀਅਲ ਵੈੱਬਸਾਈਟ nta.ac.in ’ਤੇ ਨਜ਼ਰ ਰੱਖੋ।

ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਦਾਖਲਾ ਪ੍ਰੀਖਿਆ ਲਈ ਪਹਿਲਾਂ ਹੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ। ਉਮੀਦਵਾਰ ਪ੍ਰੀਖਿਆ ਨਾਲ ਜੁਡ਼ੀ ਕਿਸੇ ਵੀ ਜਾਣਕਾਰੀ ਲਈ ਏਜੰਸੀ ਦੇ ਇਨ੍ਹਾਂ ਨੰਬਰਾਂ 8287471852, 8178359845, 9650173668, 9599676953, 8882356803 ’ਤੇ ਸੰਪਰਕ ਕਰ ਸਕਦੇ ਹਨ।

Posted By: Tejinder Thind