ਆਨਲਾਈਨ ਡੈਸਕ, ਨਵੀਂ ਦਿੱਲੀ : NCERT ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ (ਐੱਨਸੀਈਆਰਟੀ) ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਇਤਿਹਾਸ ਦੇ ਇਕ ਚੈਪਟਰ ਦੇ ਪ੍ਰਸੰਗ ਨੂੰ ਲੈ ਕੇ ਮੰਗੀਆਂ ਸੂਚਨਾਵਾਂ ਦੇ ਜਵਾਬ ’ਚ ਕਿਹਾ ਹੈ ਕਿ ਕੌਂਸਲ ਦੇ ਕੋਲ ਇਸ ਬਾਰੇ ਸੂਚਨਾ ਉਪਲੱਬਧ ਨਹੀਂ ਹੈ। ਸ਼ਿਵਾਂਕ ਵਰਮਾ ਦੁਆਰਾ ਕਲਾਸ 12ਵੀਂ ਦੇ ਇਤਿਹਾਸ ਦੇ ਇਕ ਚੈਪਟਰ ’ਚ ਮੁਗਲ ਸ਼ਾਸਕਾਂ ਸ਼ਾਹਜਹਾਂ ਅਤੇ ਔਰੰਗਜ਼ੇਬ ਦੁਆਰਾ ਯੁੱਧ ਦੇ ਮੈਦਾਨ ਦੌਰਾਨ ਤਬਾਹ ਹੋਏ ਮੰਦਰਾਂ ਦੀ ਮੁਰੰਮਤ ਲਈ ਗ੍ਰਾਂਟ ਦਿੱਤੇ ਜਾਣ ਦੇ ਪੈਰਾਗ੍ਰਾਫ ਨੂੰ ਲੈ ਕੇ ਤੱਥਾਂ ਦੀ ਮੰਗ ਐੱਨਸੀਈਆਰਟੀ ਤੋਂ ਆਰਟੀਆਈ ਤਹਿਤ ਕੀਤੀ ਗਈ ਸੀ। ਨਾਲ ਹੀ, ਆਰਟੀਆਈ ਦੇ ਮਾਧਿਅਮ ਨਾਲ ਸ਼ਿਵਾਂਕ ਨੇ ਇਹ ਵੀ ਜਾਣਨਾ ਸੀ ਕਿ ਇਨ੍ਹਾਂ ਸ਼ਾਸਕਾਂ ਦੁਆਰਾ ਕਿਹੜੇ-ਕਿਹੜੇ ਮੰਦਰਾਂ ਦੀ ਮੁਰੰਮਤ ਲਈ ਗ੍ਰਾਂਟ ਦਿੱਤੀ ਗਈ ਸੀ। ਇਨ੍ਹਾਂ ਦੋਵੇਂ ਹੀ ਪ੍ਰਸ਼ਨਾਂ ਦੇ ਜਵਾਬ ਨੇ ਐੱਨਸੀਈਆਰਟੀ ਨੇ ਸੂਚਨਾ ਉਪਲੱਬਧ ਨਾ ਹੋਣ ਦੀ ਜਾਣਕਾਰੀ ਦਿੱਤੀ ਹੈ।

ਇਸ ਤਰ੍ਹਾਂ ਉੱਠਿਆ ਮਾਮਲਾ

ਕਲਾਸ 12ਵੀਂ ਦੇ ਇਤਿਹਾਸ ਦੀ ਕਿਤਾਬ ‘ਥੀਮਸ ਆਫ ਇੰਡੀਅਨ ਹਿਸਟਰੀ ਪਾਰਟ 11’ ਦੇ ਪੇਜ ਸੰਖਿਆ 234 ’ਤੇ ਮੁਗਲ ਸ਼ਾਸਕਾਂ ਸ਼ਾਹਜਹਾਂ ਤੇ ਔਰੰਗਜ਼ੇਬ ਦੇ ਬਾਰੇ ਦਿੱਤੇ ਗਏ ਇਕ ਪੈਰਾਗ੍ਰਾਫ ਨੂੰ ਲੈ ਕੇ ਸ਼ਿਵਾਂਕ ਵਰਮਾ ਦੁਆਰਾ 3 ਸਤੰਬਰ 2020 ਨੂੰ ਮੰਗੀ ਗਈ ਸੂਚਨਾ ਦਾ ਜਵਾਬ ਐੱਨਸੀਈਆਰਟੀ ਦੇ ਸਮਾਜਿਕ ਵਿਗਿਆਨ ਸਿੱਖਿਆ ਵਿਭਾਗ ਦੇ ਵਿਭਾਗ ਮੁਖੀ ਤੇ ਜਨਸੂਚਨਾ ਅਧਿਕਾਰੀ ਪ੍ਰੋ. ਗੌਰੀ ਸ਼੍ਰੀਵਾਸਤਵ ਵੱਲੋਂ ਜਾਣਕਾਰੀ ਦਿੱਤੀ ਗਈ ਸੀ।

ਇਸਤੋਂ ਬਾਅਦ ਕੋਲੰਬੀਆ ਯੂਨੀਵਰਸਿਟੀ ’ਚ ਸਕਾਲਰ ਰਹੀ ਤੇ ਸਿੱਖਿਆ ਸ਼ਾਸਤਰੀ ਡਾ. ਇੰਦੂ ਵਿਸ਼ਵਨਾਥਨ ਨੇ ਬੁੱਧਵਾਰ, 13 ਜਨਵਰੀ ਨੂੰ ਐੱਨਸੀਈਆਰਟੀ ਨੂੰ ਲੈ ਕੇ ਟਵੀਟ ਕਰਦੇ ਹੋਏ ਕਿਹਾ, ‘ਇਹ ਅਵਿਸ਼ਵਾਸ ਰੂਪ ਨਾਲ ਖ਼ਤਰਨਾਕ ਤੱਥ ਹੈ।’

ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ ਹੈ।

Posted By: Ramanjit Kaur