Navodaya Vidyalaya Class: ਜਵਾਹਰ ਨਵੋਦਿਆ ਵਿਦਿਆਲਿਆ ਕਮੇਟੀ (Navodaya Vidyalaya Samiti) ਐੱਨਵੀਐੱਸ ਨੇ ਛੇਵੀਂ ਕਲਾਸ ਦੀ ਪ੍ਰਵੇਸ਼ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਇਹ ਪ੍ਰੀਖਿਆ 16 ਮਈ, 2021 ਨੂੰ ਹੋਣੀ ਸੀ। ਪਰ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕਮੇਟੀ ਨੇ ਇਹ ਫ਼ੈਸਲਾ ਪ੍ਰਸ਼ਾਸਨਿਕ ਕਾਰਨ ਤੋਂ ਲਿਆ ਹੈ। ਉਥੇ ਹੀ ਨਵੀਂ ਪ੍ਰੀਖਿਆ ਤਰੀਕ ਐਗਜ਼ਾਮ ਤੋਂ ਘੱਟ ਤੋਂ ਘੱਟ 15 ਦਿਨ ਪਹਿਲਾਂ ਐਲਾਨ ਕੀਤੀ ਜਾਵੇਗਾ। ਅਜਿਹੇ ’ਚ ਪ੍ਰੀਖਿਆ ’ਚ ਸ਼ਾਮਿਲ ਹੋਣ ਜਾ ਰਹੇ ਸਟੂਡੈਂਟਸ ਤੇ ਉਨ੍ਹਾਂ ਦੇ ਮਾਤਾ-ਪਿਤਾ ਤੇ ਅਧਿਆਪਕ ਐੱਨਵੀਐੱਸ ਦੀ ਅਧਿਕਾਰਿਤ ਸਾਈਟ navodaya.gov.in ’ਤੇ ਜਾ ਕੇ ਅਧਿਕਾਰਿਤ ਨੋਟਿਸ ਦੇਖ ਸਕਦੇ ਹਨ।

ਜਵਾਹਰ ਨਵੋਦਿਆ ਵਿਦਿਆਲਿਆ ਕਮੇਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਵਿਦਿਅਕ ਸੈਸ਼ਨ 2021-22 ਲਈ ਛੇਵੀਂ ਕਲਾਸ ’ਚ ਐਂਟਰੀ ਲਈ ਹੋਣ ਵਾਲੀ ਜਵਾਹਰ ਨਵੋਦਿਆ ਵਿਦਿਆਲਿਆ ਸਲੈਕਸ਼ਨ ਪ੍ਰੀਖਿਆ ਜੋ ਕਿ ਸਾਰੇ ਸੂਬਿਆਂ ਤੇ ਮਿਜ਼ੋਰਮ ਅਤੇ ਨਾਗਾਲੈਂਡ ਨੂੰ ਛੱਡ ਕੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 16.05.2021 ਨੂੰ ਨਿਰਧਾਰਿਤ ਸੀ। ਹੁਣ ਇਹ ਪ੍ਰੀਖਿਆ ਮੁਲਤਵੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨਿਕ ਕਾਰਨਾਂ ਕਰ ਕੇ ਪ੍ਰੀਖਿਆ ਨੂੰ ਟਾਲਿਆ ਜਾ ਰਿਹਾ ਹੈ। ਉਥੇ ਹੀ ਪ੍ਰੀਖਿਆ ਦੀ ਨਵੀਂ ਡੇਟ ਜਲਦ ਹੀ ਅਧਿਕਾਰਿਤ ਵੈਬਸਾਈਟ ’ਤੇ ਜਾਰੀ ਕੀਤੀ ਜਾਵੇਗੀ। ਸਟੂਡੈਂਟਸ ਧਿਆਨ ਰੱਖਣ ਕਿ ਨਵੀਂ ਤਰੀਕ ਐਗਜ਼ਾਮ ਦੇ 15 ਦਿਨ ਪਹਿਲਾਂ ਐਲਾਨ ਕਰ ਦਿੱਤੀ ਜਾਵੇਗੀ।

Posted By: Ramanjit Kaur