ਨਵੀਂ ਦਿੱਲੀ : Navodaya Vidyalaya Job : ਜੇਕਰ ਤੁਸੀਂ ਸਰਕਾਰੀ ਨੌਕਰੀ ਕਰਨ ਦੀ ਖਾਹਸ਼ ਰੱਖਦੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਨਵੋਦਿਆ ਵਿਦਿਆਲਿਆ ਨੇ ਕਲਰਕ, ਪੀਜੀਟੀ, ਟੀਜੀਟੀ ਟੀਚਰ, ਸਟਾਫ ਨਰਸ ਸਮੇਤ ਹੋਰ ਅਹੁਦਿਆਂ ਦੀਆਂ 2370 ਪੋਸਟਾਂ ਕੱਢੀਆਂ ਹਨ। ਅਪਲਾਈ ਕਰਨ ਦੀ ਆਖ਼ਰੀ ਤਰੀਕ ਅੱਗੇ ਵਧਾ ਦਿੱਤੀ ਗਈ ਹੈ। ਪਹਿਲਾਂ ਅਪਲਾਈ ਕਰਨ ਲਈ 9 ਅਗਸਤ ਤਕ ਦਾ ਮੌਕਾ ਦਿੱਤਾ ਗਿਆ ਸੀ ਜਿਸ ਨੂੰ ਵਧਾ ਕੇ 25 ਅਗਸਤ 2019 ਕਰ ਦਿੱਤਾ ਗਿਆ। ਇਸ ਲਈ ਅੱਜ ਉਮੀਦਵਾਰਾਂ ਕੋਲ ਅਪਲਾਈ ਕਰਨ ਦਾ ਆਖ਼ਰੀ ਮੌਕਾ ਹੈ। ਅਜਿਹੇ ਵਿਚ ਚਾਹਵਾਨ ਤੇ ਯੋਗ ਉਮੀਦਵਾਰ ਨਿਰਧਾਰਤ ਫਾਰਮੈਟ 'ਚ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਉਮੀਦਵਾਰ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ।

ਉਮਰ ਹੱਦ

ਇਨ੍ਹਾਂ ਅਹੁਦਿਆਂ ਲਈ 18 ਤੋਂ 45 ਸਾਲ ਦੀ ਉਮਰ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਵਿਦਿਆਲਿਆ ਨੇ ਪੋਸਟਾਂ ਅਨੁਸਾਰ ਅਲੱਗ-ਅਲੱਗ ਉਮਰ ਵਰਗ ਨਿਰਧਾਰਤ ਕੀਤਾ ਹੈ।

ਅਪਲਾਈ ਕਰਨ ਦੀ ਫੀਸ :

ਸਹਾਇਕ ਕਮਿਸ਼ਨਰ ਦੇ ਅਹੁਦਿਆਂ ਲਈ : 1500 ਰੁਪਏ

ਪੀਜੀਟੀ, ਟੀਜੀਟੀ, ਮਿਸਲੇਨੀਅਸ ਕੈਟਾਗਰੀ ਟੀਚਰਜ਼ ਤੇ ਮਹਿਲਾ ਨਰਸ ਸਟਾਫ ਦੇ ਅਹੁਦਿਆਂ ਲਈ : 1200 ਰੁਪਏ

ਲੀਗਲ ਅਸਿਸਟੈਂਟ, ਕੈਟਰਿੰਗ ਅਸਿਸਟੈਂਟ ਅਤੇ ਲੋਅਰ ਡਵੀਜ਼ਨ ਕਲਰਕ ਦੇ ਅਹੁਦਿਆਂ ਲਈ : 1000 ਰੁਪਏ

ਚੋਣ ਪ੍ਰਕਿਰਿਆ :

ਚੋਣ ਲਈ ਉਮੀਦਵਾਰਾਂ ਨੂੰ ਦੋ ਪੜਾਵਾਂ 'ਚੋਂ ਹੋ ਕੇ ਗੁਜ਼ਰਨਾ ਪਵੇਗਾ। ਪਹਿਲਾਂ ਲਿਖਤੀ ਪ੍ਰੀਖਿਆ ਹੋਵੇਗੀ ਤੇ ਬਾਅਦ 'ਚ ਇੰਟਰਵਿਊ ਹੋਵੇਗਾ। ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰਕਿਰਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਪਲਾਈ ਕਰਨ ਦੀ ਪ੍ਰਕਿਰਿਆ

ਇਨ੍ਹਾਂ ਅਹੁਦਿਆਂ ਲਈ ਨਵੋਦਿਆ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਾਂ। ਅਪਲਾਈ ਕਰਨ ਦੀ ਆਖ਼ਰੀ ਤਰੀਕ 25 ਅਗਸਤ, 2019 ਹੈ।

Posted By: Seema Anand