ਜੇਐੱਨਐੱਨ, ਨਵੀਂ ਦਿੱਲੀ : MHT CET 2020 admit card: ਮਹਾਰਾਸ਼ਟਰ ਕਾਮਨ ਐਂਟਰੈਂਸ ਟੈਸਟ (Maharashtra Common Entrance Test) 1 ਤੋਂ 9 ਅਕਤੂਬਰ (ਪੀਸੀਬੀ ਗਰੁੱਪ) ਅਤੇ 12 ਤੋਂ 20 ਅਕਤੂਬਰ ਵਿਚਕਾਰ ਹੋਣੀ ਹੈ। ਪਰ ਮਹਾਰਾਸ਼ਟਰ ਕਾਮਨ ਐਂਟਰੈਂਸ ਟੈਸਟ ਸੇਲ ਨੇ ਹਾਲੇ ਤਕ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਨਹੀਂ ਕੀਤਾ। ਹੁਣ ਕਿਉਂਕਿ ਐਂਟਰੈਂਸ ਟੈਸਟ 'ਚ ਸਿਰਫ਼ ਇਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਪਰ ਹਾਲ ਟਿਕਟ ਜਾਰੀ ਨਾ ਹੋਣ ਕਾਰਨ ਸਟੂਡੈਂਟਸ ਭੁਲੇਖੇ ਦੀ ਸਥਿਤੀ 'ਚ ਪੈ ਗਏ ਹਨ, ਉਥੇ ਹੀ ਜੇਕਰ ਮਹਾਰਾਸ਼ਟਰ ਕਾਮਨ ਐਂਟਰੈਂਸ ਟੈਸਟ ਸੇਲ ਵੱਲੋਂ ਐਡਮਿਟ ਕਾਰਡ ਨੂੰ ਲੈ ਕੇ ਕਿਸੇ ਅਪਡੇਟ ਦੀ ਗੱਲ ਕਰੀਏ ਤਾਂ ਹਾਲੇ ਤਕ ਆਫ਼ੀਸ਼ੀਅਲ ਇਹ ਜਾਣਕਾਰੀ ਵੀ ਨਹੀਂ ਹੈ ਕਿ ਆਖ਼ਰ ਕਾਰਡ ਰਿਲੀਜ਼ ਕਦੋਂ ਕੀਤਾ ਜਾਵੇਗਾ।

ਉਥੇ ਹੀ ਕੋਵਿਡ-19 ਮਹਾਮਾਰੀ 'ਚ ਹੋਣ ਵਾਲੀ MHT CET 2020 ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀ ਪਰੇਸ਼ਾਨ ਹਨ ਕਿ ਹਾਲੇ ਤਕ ਟਿਕਟ ਰਿਲੀਜ਼ ਨਹੀਂ ਕਤਾ ਗਿਆ, ਅਜਿਹੇ 'ਚ ਉਹ ਕਿਵੇਂ ਪ੍ਰੀਖਿਆ 'ਚ ਸੁਰੱਖਿਅਤ ਰੂਪ ਨਾਲ ਸ਼ਾਮਿਲ ਹੋ ਸਕਣਗੇ। ਮੀਡੀਆ ਰਿਪੋਰਟ ਅਨੁਸਾਰ ਕਈ ਉਮੀਦਵਾਰਾਂ ਨੇ ਐੱਮਐੱਚਟੀ ਸੀਈਟੀ ਐਡਮਿਟ ਕਾਰਡ 2020 ਦੀ ਰਿਲੀਜ਼ ਕਰਨ ਲਈ ਸੋਸ਼ਲ ਮੀਡੀਆ 'ਤੇ ਵੀ ਗੁਹਾਰ ਲਗਾਈ ਹੈ।

MHT CET 2020 : ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ ਇਸ ਤਰ੍ਹਾਂ ਕਰੋ ਡਾਊਨਲੋਡ

MHT CET 2020 : ਪ੍ਰੀਖਿਆ ਲਈ ਐਡਮਿਟ ਕਾਰਨ ਦਾ ਲਿੰਕ ਐਕਟਿਵ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਅਧਿਕਾਰਿਕ ਵੈਬਸਾਈਟ mahacet.org 'ਤੇ ਜਾਣਾ ਹੋਵੇਗਾ। ਇਥੇ ਹੋਮਪੇਜ਼ 'ਤੇ MHT CET ਹਾਲ ਟਿਕਟ 2020 ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਇਸਤੋਂ ਬਾਅਦ ਲਿੰਕ ਐਕਟਿਵ ਹੋਣ ਤੋਂ ਬਾਅਦ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਐਂਟਰ ਕਰਕੇ ਲਾਗ-ਇਨ ਕਰਨਾ ਹੋਵੇਗਾ। ਇਸਤੋਂ ਬਾਅਦ MHT CET ਪ੍ਰਵੇਸ਼ ਪੱਤਰ ਸਕਰੀਨ 'ਤੇ ਡਿਸਪਲੇਅ ਹੋ ਜਾਵੇਗਾ। ਐਡਮਿਟ ਕਾਰਡ ਡਾਊਨਲੋਡ ਕਰੋ ਅਤੇ ਪ੍ਰੀਖਿਆ ਕੇਂਦਰ 'ਚ ਦਿਖਾਉਣ ਲਈ ਪ੍ਰਿੰਟਆਊਟ ਲੈ ਕੇ ਰੱਖ ਲਓ।

Posted By: Ramanjit Kaur