Medical College Exams 2020 : ਨਵੀਂ ਦਿੱਲੀ, ਆਨਲਾਈਨ ਡੈਸਕ : ਕੋਵਿਡ-19 ਮਹਾਮਾਰੀ ਦੌਰਾਨ ਇਕ ਪਾਸੇ ਜਿੱਥੇ ਦੇਸ਼ ਭਰ 'ਚ ਕਾਲਜ, ਯੂਨੀਵਰਸਿਟੀਜ਼, ਤੇ ਹੋਰ ਉੱਚ ਪੱਧਰੀ ਸਿੱਖਿਆ ਸੰਸਥਾਵਾਂ 'ਚ ਮਿਡ-ਸਮੈੱਸਟਰ ਜਾਂ ਈਅਰ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦਿੱਤੇ ਪ੍ਰਮੋਟ ਕੀਤਾ ਜਾ ਰਿਹਾ ਹੈ, ਉੱਥੇ ਹੀ ਮੈਡੀਕਲ ਕੌਂਸਲਰ ਆਫ ਇੰਡੀਆ (MCI) ਨੇ ਦੇਸ਼ ਭਰ ਦੇ ਮੈਡੀਕਲ ਕਾਲਜਾਂ 'ਚ ਗ੍ਰੈਜੂਏਸ਼ਨ ਸਿਲੇਬਸ, ਐੱਮਬੀਬੀਐੱਸ ਦੇ ਵੱਖ-ਵੱਖ ਵਰ੍ਹਿਆਂ ਦੇ ਵਿਦਿਆਰਥੀਆਂ ਨੂੰ ਲਾਜ਼ਮੀ ਰੂਪ 'ਚ ਪ੍ਰੀਖਿਆਵਾਂ ਦੇਣ ਨਾਲ ਸਬੰਧਤ ਨਿਰਦੇਸ਼ ਜਾਰੀ ਕੀਤੇ ਹਨ। ਐੱਮਸੀਆਈ ਵੱਲੋਂ ਆਪਣੀ ਅਧਿਕਾਰਤ ਵੈੱਬਸਾਈਟ mciindia.org, 'ਤੇ ਕੱਲ੍ਹ 4 ਅਗਸਤ 2020 ਨੂੰ ਜਾਰੀ ਐਡਵਾਇਜ਼ਰੀ ਮੁਤਾਬਿਕ ਐੱਮਬੀਬੀਐੱਸ ਦੇ ਕਿਸੇ ਵੀ ਬੈਚ ਨੂੰ ਅਗਲੇ ਲੈਵਲ 'ਚ ਬਿਨਾਂ ਪ੍ਰੀਖਿਆ ਦਿੱਤੇ ਪ੍ਰਮੋਟ ਨਹੀਂ ਕੀਤਾ ਜਾਵੇਗਾ, ਉੱਥੇ ਹੀ ਫਾਈਨਲ ਈਅਰ ਦੇ ਅਜਿਹੇ ਸਾਰੇ ਵਿਦਿਆਰਥੀਆਂ ਜਿਨ੍ਹਾਂ ਦੇ ਸਪਲੀਮੈਂਟਰੀ ਐਗਜ਼ਾਮ ਸਾਲ 2020 ਦੇ ਪਹਿਲੇ 6 ਮਹੀਨਿਆਂ ਦੌਰਾਨ ਲਏ ਜਾਣੇ ਸੀ, ਉਨ੍ਹਾਂ ਦੀਆਂ ਪ੍ਰੀਖਿਆਵਾਂ ਜਲਦ ਤੋਂ ਜਲਦ ਲਈਆਂ ਜਾਣਗੀਆਂ।

Posted By: Seema Anand