ਤੰਦਰੁਸਤ ਮਨ ਤੰਦਰੁਸਤ ਸਰੀਰ ਵਿਚ ਹੀ ਨਿਵਾਸ ਕਰਦਾ ਹੈ। ਉਹ ਇਨਸਾਨ ਹੀ ਆਪਣਾ ਕਰੀਅਰ ਵਧੀਆ ਬਣਾ ਸਕਦਾ ਹੈ, ਜੋ ਸਰੀਰਕ ਤੇ ਮਾਨਸਿਕ ਪੱਖ ਤੋਂ ਤੰਦਰੁਸਤ ਹੋਵੇ। ਸਿਹਤਮੰਦ ਹੋਣ ਦਾ ਸਭ ਤੋਂ ਵਧੀਆ ਜ਼ਰੀਆ ਹਨ ਖੇਡਾਂ। ਖੇਡ ਦਾ ਮੈਦਾਨ ਹੀ ਅਜਿਹੀ ਲੈਬਾਰਟਰੀ ਹੈ, ਜੋ ਚੰਗੇ ਨਾਗਰਿਕ ਤਿਆਰ ਕਰਦੀ ਹੈ। ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਵਿਚ ਸਰੀਰਕ ਤੇ ਮਾਨਸਿਕ ਫਿਟਨੈੱਸ ਹਰ ਇਨਸਾਨ ਦੀ ਜ਼ਰੂਰਤ ਬਣ ਚੁੱਕੀ ਹੈ। ਜਿਸ ਦੇਸ਼ ਦੇ ਲੋਕ ਤੰਦਰੁਸਤ ਤੇ ਰਿਸ਼ਟ-ਪੁਸ਼ਟ ਹੋਣ, ਉਹੀ ਦੇਸ਼ ਤਰੱਕੀ ਕਰ ਸਕਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣਾ ਕਰੀਅਰ ਬਣਾਉਣ ਲਈ ਸਭ ਤੋਂ ਪਹਿਲਾ ਆਪਣੀ ਸਿਹਤ ਨੂੰ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਰੂਪ ਨਾਲ ਮਜ਼ਬੂਤ ਰੱਖਣਾ ਜ਼ਰੂਰੀ ਹੈ। ਇਹ ਮਜ਼ਬੂਤੀ ਸਰੀਰਕ ਕਿਰਿਆਵਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਖੇਡਾਂ ਅਜੋਕੇ ਜੀਵਨ ਦਾ ਮਹੱਤਵਪੂਰਨ ਅੰਗ ਬਣ ਚੁੱਕੀਆਂ ਹਨ।

ਖੇਡਾਂ ਦਾ ਇਤਿਹਾਸ

ਸਾਡੇ ਦੇਸ਼ ’ਚ ਭਾਵੇਂ ਆਜ਼ਾਦੀ ਤੋਂ ਪਹਿਲਾਂ ਵੀ ਸਰੀਰਕ ਸਿੱਖਿਆ ਦੀ ਸਿਖਲਾਈ ਦਾ ਵਿਸ਼ਾ ਸਕੂਲੀ ਪਾਠਕ੍ਰਮ ਦਾ ਹਿੱਸਾ ਬਣ ਚੁੱਕਿਆ ਸੀ ਪਰ ਇਹ ਸਿਖਲਾਈ ਕੇਵਲ ਫ਼ੌਜ ਵਿੱਚੋਂ ਸੇਵਾ-ਮੁਕਤ ਵਿਅਕਤੀ ਹੀ ਦੇ ਸਕਦਾ ਸੀ। ਸ਼੍ਰੀ. ਹੈਰੀ ਕਰੋ ਬੱਕ ਨੇ ਇਸ ਵਿਸ਼ੇ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ। ਆਜ਼ਾਦੀ ਤੋਂ ਪਹਿਲਾਂ ਸਰੀਰਕ ਸਿੱਖਿਆ ਵਿਸ਼ੇ ’ਚ ਕੇਵਲ ਸਰਟੀਫਿਕੇਟ ਕੋਰਸ ਹੀ ਕਰਵਾਏ ਜਾਂਦੇ ਸਨ। ਆਜ਼ਾਦੀ ਤੋਂ ਬਾਅਦ ਹੀ ਦੇਸ਼ ’ਚ 6 ਮਹੀਨੇ ਦਾ ਕੋਰਸ ਸ਼ੁਰੂ ਕੀਤਾ ਗਿਆ, ਜਿਸ ਦਾ ਸੈਂਟਰ ਤਾਰਾ ਦੇਵੀ (ਸ਼ਿਮਲਾ) ਸੀ। ਭਾਰਤ ਦਾ ਇਸ ਵਿਸ਼ੇ ਦਾ ਪਹਿਲਾ ਡਿਗਰੀ ਕਾਲਜ 1957 ਵਿਚ ਲਕਸ਼ਮੀ ਬਾਈ ਸਰੀਰਕ ਸਿੱਖਿਆ ਕਾਲਜ ਗਵਾਲੀਅਰ ਵਿਖੇ ਸਥਾਪਿਤ ਕੀਤਾ ਗਿਆ, ਇਸ ਕਾਲਜ ਵਿਚ ਤਿਨ ਸਾਲਾ ਬੀਪੀ ਐਡ ਕੋਰਸ ਸ਼ੁਰੂ ਕੀਤਾ ਗਿਆ। ਪੰਜਾਬ ਦਾ ਸਰੀਰਕ ਸਿੱਖਿਆ ਵਿਸ਼ੇ ਦਾ ਸਭ ਤਂੋ ਪਹਿਲਾ ਕਾਲਜ ਰੋਪੜ ਵਿਖੇ 1952 ’ਚ ਪੰਜਾਬ ਸਰਕਾਰ ਨੇ ਸਥਾਪਿਤ ਕੀਤਾ। 1958 ਵਿਚ ਇਸ ਕਾਲਜ ਨੂੰ ਪਟਿਆਲੇ ਵਿਖੇ ਸਰਕਾਰੀ ਸਰੀਰਕ ਸਿੱਖਿਆ ਕਾਲਜ ਦੇ ਤੌਰ ’ਤੇ ਸ਼ਿਫਟ ਕਰ ਦਿੱਤਾ ਗਿਆ। ਹੁਣ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਇਸ ਵਿਸ਼ੇ ਵਿਚ ਕਿੱਤਾ-ਮੁਖੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ।

ਕੋਰਸ

ਕੋਈ ਵੀ ਵਿਦਿਆਰਥੀ ਇਨ੍ਹਾਂ ਸਾਰੇ ਖੇਤਰਾਂ ਵਿੱਚੋਂ ਆਪਣਾ ਮਨਪਸੰਦ ਖੇਤਰ ’ਚ ਆਪਣਾ ਕਰੀਅਰ ਬਣਾ ਸਕਦਾ ਹੈ। ਸਾਡੇ ਸਮਾਜ ਵਿਚ ਆਮ ਤੌਰ ’ਤੇ ਖੇਡ ਅਧਿਆਪਕ ਬਣਨ ਨੂੰ ਸੁਰੱਖਿਅਤ ਆਪਸ਼ਨ ਮੰਨਿਆ ਜਾਦਾ ਹੈ। ਇਸ ਵਿਸ਼ੇ ’ਚ ਕਰੀਅਰ ਬਣਾਉਣ ਲਈ ਮੁਹੱਈਆ ਕੋਰਸ ਤੇ ਲੋੜੀਂਦੀ ਯੋਗਤਾ ਦਾ ਵੇਰਵਾ ਇਸ ਤਰ੍ਹਾਂ ਹੈ :


- ਡੀ.ਪੀ.ਐੱਡ.

10+2

2 ਸਾਲ

ਪੀਟੀਆਈ (ਮਿਡਲ ਸਕੂਲ)


- ਬੀ.ਪੀ. ਐੱਡ (ਇੰਟੀਗ੍ਰੇਟਿਡ ਕੋਰਸ)

10+2

4 ਸਾਲ

ਡੀ.ਪੀ.ਈ.(ਹਾਈ ਸਕੂਲ)


- ਬੀ.ਪੀ.ਐੱਡ. (ਡਿਪਲੋਮਾ)

ਕਿਸੇ ਵੀ ਸਟ੍ਰੀਮ ’ਚ ਗੈਜੂਏਸ਼ਨ

2 ਸਾਲ

ਡੀ.ਪੀ.ਈ.(ਹਾਈ ਸਕੂਲ)


- ਐੱਮ.ਪੀ.ਐੱਡ.

ਬੀ.ਪੀ.ਐੱਡ.

2 ਸਾਲ

ਸਕੂਲ ਲੈਕਚਰਾਰ/ਯੂਜੀਸੀ ਟੈਸਟ ਪਾਸ ਕਰਨ ਉਪਰੰਤ ਕਾਲਜ ਅਧਿਆਪਕ।


- ਐੱਮ.ਫਿਲ

ਐੱਮ.ਪੀ.ਐੱਡ.

1 ਸਾਲ

ਲੈਕਚਰਾਰ ਕਾਲਜ/ਯੂਨੀਵਰਸਿਟੀ।


- ਪੀਐੱਚਡੀ

ਐੱਮ.ਪੀ.ਐੱਡ./ਐੱਮ.ਫਿਲ

3 ਤੋਂ 5 ਸਾਲ

ਲੈਕਚਰਾਰ ਕਾਲਜ/ਯੂਨੀਵਰਸਿਟੀ।


- ਡੀ.ਲਿੱਟ.

ਪੀਐੱਚਡੀ

2 ਸਾਲ

ਲੈਕਚਰਾਰ ਕਾਲਜ/ਯੂਨੀਵਰਸਿਟੀ।


- ਸਰਟੀਫਿਕੇਟ ਕੋਰਸ ਇਨ ਯੋਗਾ

10+2

40 ਦਿਨ

ਯੋਗ ਇੰਸਟਰੱਕਟਰ।


- ਬੈਚਲਰ ਆਫ ਯੋਗਾ

10+2

3 ਸਾਲ

ਸਕੂਲ ਟੀਚਰ।


- ਡਿਪਲੋਮਾ ਇਨ ਯੋਗਾ

ਗੈ੍ਰਜੂਏਸ਼ਨ

2 ਸਾਲ

ਸਕੂਲ ਟੀਚਰ


- ਐੱਮਐੱਸਸੀ (ਯੋਗ ਸਾਇੰਸ)

ਬੈਚਲਰ ਆਫ ਯੋਗ 2 ਸਾਲ

ਲੈਕਚਰਾਰ

ਲੈਕਚਰਾਰ ਕਾਲਜ/ਯੂਨੀਵਰਸਿਟੀ।

ਨੌਕਰੀ ਦੇ ਮੌਕੇ

ਖੇਡਾਂ ਅਜੋਕੇ ਸਮੇਂ ’ਚ ਬਹੁਤ ਵਧੀਆ ਦਰਜੇ ਦਾ ਕਰੀਅਰ ਬਦਲ ਬਣ ਚੁੱਕੀਆਂ ਹਨ।

- ਖੇਡ ਅਧਿਆਪਕ।

- ਖੇਡ ਕੁਮੈਂਟੇਟਰ।

- ਖੇਡ ਸਬੰਧੀ ਬੁੱਕ ਪਬਲਿਸ਼ਰਜ਼।

- ਖਿਡਾਰੀ।

- ਖੇਡ-ਫਿਜ਼ੀਓਥੈਰੇਪਿਸਟ।

- ਖੇਡ ਅਧਿਕਾਰੀ।

- ਖੇਡ ਫੋਟੋਗ੍ਰਾਫਰ।

- ਖੇਡ ਪੱਤਰਕਾਰ।

- ਖੇਡ ਸਾਇਕੋਲੋਜਿਸਟ।

- ਹੈਲਥ ਐਡਵਾਈਜ਼ਰ।


- ਹਰਮੰਦਰ ਸਿੰਘ

94170-93279

Posted By: Harjinder Sodhi