ਕੋਵਿਡ-19 ਦੇ ਚੱਲਦਿਆਂ ਅੱਜ ਕਈ ਖੇਤਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਉਲਟ ਆਨਲਾਈਨ ਗੇਮਿੰਗ ਅਜਿਹੇ ਸੈਕਟਰ ਦੇ ਰੂਪ 'ਚ ਸਾਹਮਣੇ ਆਇਆ ਹੈ, ਜਿਸ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦਰਅਸਲ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਨ ਲਈ ਲੋਕ ਜਿੰਨਾ ਹੋ ਸਕੇ, ਘਰ 'ਚ ਹੀ ਰਹਿ ਰਹੇ ਹਨ ਅਤੇ ਆਨਲਾਈਨ ਗੇਮਾਂ ਖੇਡਣ 'ਚ ਜ਼ਿਆਦਾ ਸਮਾਂ ਬਿਤਾ ਰਹੇ ਹਨ।

ਉਧਰ ਲੱਦਾਖ 'ਚ ਚੀਨ ਨਾਲ ਹੋਏ ਸਰੱਹਦੀ ਵਿਵਾਦ ਕਾਰਨ ਸਰਕਾਰ ਵੱਲੋਂ ਚੀਨੀ ਐਪਸ ਨੂੰ ਲਗਾਤਾਰ ਬੈਨ ਕੀਤਾ ਜਾ ਰਿਹਾ ਹੈ, ਜਿਸ ਨਾਲ ਗੇਮਿੰਗ ਐਪ ਡਿਵੈਲਪ ਕਰਨ ਵਾਲੀਆਂ ਭਾਰਤੀ ਕੰਪਨੀਆਂ ਲਈ ਨਵੇਂ ਮੌਕੇ ਆਉਣ ਦੀ ਉਮੀਦ ਵੱਧ ਗਈ ਹੈ। ਅਜਿਹੇ 'ਚ ਭਾਰਤੀ ਨੌਜਵਾਨਾਂ ਲਈ ਆਨਲਾਈਨ ਗੇਮਿੰਗ ਨੂੰ ਸੰਭਾਵਨਾਵਾਂ ਭਰੇ ਖੇਤਰ ਵਜੋਂ ਦੇਖਿਆ ਜਾ ਰਿਹਾ ਹੈ। ਜੇ ਤੁਸੀਂ ਵੀ ਆਨਲਾਈਨ ਵੀਡੀਓ ਗੇਮ ਬਣਾਉਣ 'ਚ ਦਿਲਚਸਪੀ ਰੱਖਦੇ ਹੋ ਤਾਂ ਇਸ ਖੇਤਰ 'ਚ ਕਰੀਅਰ ਦੀ ਸਫਲ ਨੀਂਹ ਰੱਖ ਸਕਦੇ ਹੋ।

ਤੇਜ਼ੀ ਨਾਲ ਵਧਿਆ ਈ-ਗੇਮਿੰਗ ਦਾ ਕਾਰੋਬਾਰ

ਇਕ ਰਿਪੋਰਟ ਅਨੁਸਾਰ ਵਿੱਤੀ ਸਾਲ 2022-23 ਤਕ ਭਾਰਤ 'ਚ ਈ-ਗੇਮਿੰਗ ਜਾਂ ਆਨਲਾਈਨ ਗੇਮਿੰਗ ਦਾ ਕਾਰੋਬਾਰ 11,900 ਕਰੋੜ ਰੁਪਏ ਦੇ ਅੰਕੜੇ ਤਕ ਪਹੁੰਚਣ ਦੀ ਉਮੀਦ ਹੈ। ਉਥੇ ਹੀ ਆਨਾਲਈਨ ਗੇਮਿੰਗ ਇਨ ਇੰਡੀਆ ਰਿਪੋਰਟ ਅਨੁਸਾਰ 2021 ਤਕ 20 ਫ਼ੀਸਦੀ ਵਾਧੇ ਨਾਲ ਭਾਰਤ ਦਾ ਆਨਲਾਈਨ ਗੇਮਿੰਗ ਕਾਰੋਬਾਰ 1 ਅਰਬ ਡਾਲਰ ਹੋਣ ਦਾ ਅੰਦਾਜ਼ਾ ਹੈ।

ਇਸ ਰਿਪੋਰਟ ਅਨੁਸਾਰ ਬੀਤੇ ਕੁਝ ਮਹੀਨਿਆਂ 'ਚ ਆਨਲਾਈਨ ਗੇਮ ਸਰਚ ਕਰਨ ਵਾਲਿਆਂ ਦੀ ਗਿਣਤੀ 'ਚ 117 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਹੀ ਨਹੀਂ ਸਗੋਂ ਆਨਲਾਈਨ ਗੇਮਿੰਗ ਦਾ ਕਾਰੋਬਾਰ ਪੂਰੀ ਦੁਨੀਆ 'ਚ ਤੇਜ਼ੀ ਨਾਲ ਵਧਿਆ ਹੈ।

ਸਟੈਟਿਸਟਾ ਡਾਟ ਕਾਮ ਦੀ ਰਿਪੋਰਟ ਅਨੁਸਾਰ ਆਲਮੀ ਪੱਧਰ 'ਤੇ ਆਨਲਾਈਨ ਗੇਮਿੰਗ ਕਾਰੋਬਾਰ ਦੇ ਰੈਵੀਨਿਊ 'ਚ ਇਸ ਸਾਲ 7.4 ਫ਼ੀਸਦੀ ਵਾਧਾ ਹੋਇਆ, ਜਦੋਂਕਿ ਯੂਜ਼ਰਜ਼ ਦੀ ਗਿਣਤੀ 'ਚ 12.7 ਫ਼ੀਸਦੀ ਵਾਧਾ ਹੋਇਆ ਹੈ।

ਕੋਰਸ

ਇਸ ਖੇਤਰ 'ਚ ਆਉਣ ਲਈ ਤੁਸੀਂ ਸਰਟੀਫਿਕੇਟ ਕੋਰਸ ਇਨ ਗੇਮ ਆਰਟ ਐਂਡ ਡਿਜ਼ਾਈਨ, ਡਿਪਲੋਮਾ ਇਨ ਗੇਮ ਡਿਜ਼ਾਈਨ ਐਂਡ ਇੰਟੀਗ੍ਰੇਸ਼ਨ, ਡਿਪਲੋਮਾ ਇਨ ਐਨੀਮੇਸ਼ਨ, ਗੇਮਿੰਗ ਐਂਡ ਸਪੈਸ਼ਲ ਇਫੈਕਟ, ਐਡਵਾਂਸ ਡਿਪਲੋਮਾ ਇਨ ਗੇਮ ਆਰਟ ਐਂਡ 3ਡੀ ਗੇਮ ਕੰਟੈਂਟ ਕ੍ਰਿਏਸ਼ਨ, ਐਡਵਾਂਸਡ ਡਿਪਲੋਮਾ ਇਨ ਗੇਮ ਪ੍ਰੋਗਰਾਮਿੰਗ, ਗ੍ਰੈਜੂਏਸ਼ਨ ਪੱਧਰ 'ਤੇ ਤੁਸੀਂ ਗ੍ਰਾਫਿਕਸ, ਐਨੀਮੇਸ਼ਨ ਤੇ ਗੇਮਿੰਗ 'ਚ ਬੀਐੱਸਸੀ, ਡਿਜੀਟਲ ਫਿਲਮ ਮੇਕਿੰਗ ਐਂਡ ਐਨੀਮੇਸ਼ਨ 'ਚ ਬੀਏ, ਕੰਪਿਊਟਰ ਸਾਇੰਸ ਤੇ ਗੇਮ ਡਿਵੈਲਪਮੈਂਟ 'ਚ ਬੀਟੈੱਕ ਤੇ ਐਨੀਮੇਸ਼ਨ ਗੇਮ ਡਿਜ਼ਾਈਨ ਅਤੇ ਡਿਵੈਲਪਮੈਂਟ 'ਚ ਬੀਐੱਸਸੀ ਕਰ ਸਕਦੇ ਹੋ। ਜੇ ਤੁਸੀਂ ਪੋਸਟ ਗ੍ਰੈਜੂਏਸਨ ਕਰਨ ਦੇ ਚਾਹਵਾਨ ਹੋ ਤਾਂ ਗੇਮ ਆਰਟ ਐਂਡ ਡਿਵੈਲਪਮੈਂਟ ਨਾਲ ਮਲਟੀਮੀਡੀਆ ਐਂਡ ਐਨੀਮੇਸ਼ਨ 'ਚ ਇੰਟੀਗ੍ਰੇਟਿਡ ਐੱਮਐੱਸਸੀ, ਮਲਟੀਮੀਡੀਆ ਐਂਡ ਐਨੀਮੇਸ਼ਨ 'ਚ ਐੱਮਐੱਸਸੀ ਕਰ ਸਕਦੇ ਹੋ।

ਕਿਵੇਂ ਹੋਈਏ ਇਸ ਖੇਤਰ 'ਚ ਦਾਖ਼ਲ

ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਦਸਵੀਂ ਪਾਸ ਕਰਨ ਵਾਲਾ ਕੋਈ ਵੀ ਵਿਦਿਆਰਥੀ ਗੇਮ ਡਿਜ਼ਾÎਈਨਿੰਗ 'ਚ ਸਰਟੀਫਿਕੇਟ ਕੋਰਸ ਕਰਨ ਤੋਂ ਬਾÎਅਦ ਇਸ ਇੰਡਸਟਰੀ 'ਚ ਕਦਮ ਰੱਖ ਸਕਦਾ ਹੈ। ਜੇ ਤੁਸੀਂ ਸਫਲਤਾ ਦੀਆਂ ਉਚਾਈਆਂ ਨੂੰ ਛੂਹਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਾਰ੍ਹਵੀਂ ਤੋਂ ਬਾਅਦ ਡਿਪਲੋਮਾ ਜਾਂ ਗ੍ਰੈਜੂਏਟ ਕਰਨੀ ਬਿਹਤਰ ਹੋਵੇਗੀ। ਗੇਮ ਡਿਜ਼ਾÎਈਨਿੰਗ 'ਚ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਮਾਸਟਰ ਵੀ ਕਰ ਸਕਦੇ ਹੋ।

ਭਵਿੱਖ ਦੀਆਂ ਸੰਭਾਵਨਾਵਾਂ

ਕਿਸੇ ਵੀ ਗੇਮ ਨੂੰ ਡਿਵੈਲਪ ਤੇ ਡਿਜ਼ਾਈਨ ਕਰਨਾ ਇਕ ਪੜਾਅਬੱਧ ਪ੍ਰਕਿਰਿਆ ਹੈ, ਜਿਸ ਨਾਲ ਕਈ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ। ਇਸ ਖੇਤਰ 'ਚ ਤੁਸੀਂ ਗੇਮ ਡਿਵੈਲਪਰ, ਗੇਮ ਆਰਟਿਸਟ, ਗੇਮ ਪ੍ਰੋਗਰਾਮਰ, ਨੈੱਟਵਰਕ ਪ੍ਰੋਗਰਾਮਰ, ਗੇਮ/ਸਕਰਿਪਟ ਰਾਈਟਰ, ਆਡੀਓ/ਸਾਊਂਡ ਇੰਜੀਨੀਅਰ, ਗੇਮ ਟੈਸਟਰ ਆਦਿ ਦੇ ਰੂਪ 'ਚ ਕੰਮ ਕਰ ਸਕਦੇ ਹੋ।

ਹੁਨਰ ਦਾ ਹੋਣਾ ਜ਼ਰੂਰੀ


ਗੇਮਿੰਗ ਦੇ ਖੇਤਰ 'ਚ ਯੋਗ ਪੇਸ਼ੇਵਰ ਬਣਨ ਲਈ ਆਨਲਾਈਨ ਗੇਮ ਪ੍ਰਤੀ ਰੁਚੀ ਤੇ ਦਿਲਚਸਪੀ ਦਾ ਹੋਣਾ ਜ਼ਰੂਰੀ ਹੈ। ਤੁਹਾਨੂੰ ਸਾਫਟਵੇਅਰ ਬਾਰੇ ਪਤਾ ਹੋਣ ਚਾਹੀਦਾ ਹੈ ਤੇ ਗੇਮ ਪਲੇਅ ਥਿਊਰੀ ਨੂੰ ਸਮਝਣਾ ਆਉਣਾ ਚਾਹੀਦਾ ਹੈ। ਇਕ ਗੇਮ ਡਿਜ਼ਾਈਨਰ 'ਚ ਟਾਈਮ ਮੈਨੇਜਮੈਂਟ ਦੀ ਖ਼ੂਬੀ ਦਾ ਹੋਣਾ ਬਹੁਤ ਜ਼ਰੂਰੀ ਹੈ, ਨਾਲ ਹੀ ਤੁਹਾਨੂੰ ਸਕੈੱਚ, ਡਰਾਇੰਗ, ਮਨੁੱਖ, ਪਸ਼ੂ-ਪੰਛੀਆਂ ਦੀ ਅਨੌਟਮੀ ਤੇ ਉਨ੍ਹਾਂ ਦੀ ਬਾਡੀ ਮੂਵਮੈਂਟ ਤੇ ਲਾਈਟਿੰਗ ਇਫੈਕਟ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ।


Posted By: Harjinder Sodhi