JEE Mains Result 2021 : ਜੇਐੱਨਐੱਨ, ਬਠਿੰਡਾ : ਨੈਸ਼ਨਲ ਟੈਸਟਿੰਗ ਏਜੰਸੀ (nTA) ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਜੇਈਈ ਮੇਨਜ਼ ਸੈਸ਼ਨ-4 ਦੇ ਨਤੀਜਿਆਂ (JEE Mains Session 4 Result 2021) 'ਚ ਬਠਿੰਡਾ ਦੇ ਪੁਲਕਿਤ ਗੋਇਲ (Pulkit Goel) ਨੇ ਦੇਸ਼ ਭਰ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ 99.98 ਅੰਕ ਲੈ ਕੇ ਸਭ ਤੋਂ ਅੱਗੇ ਰਹੇ ਹਨ। ਨਤੀਜੇ ਦਾ ਐਲਾਨ ਹੁੰਦੇ ਹੀ ਉਨ੍ਹਾਂ ਦੇ ਘਰ ਫੋਨ 'ਤੇ ਵਧਾਈ ਦੇਣ ਵਾਲਿਆਂ ਦਾ ਜਮਾਵੜਾ ਲੱਗ ਗਿਆ ਹੈ। ਨਾਮਦੇਵ ਰੋਡ 'ਤੇ ਰਹਿਣ ਵਾਲੇ ਪੁਲਕਿਤ ਦੇ ਪਿਤਾ ਵਿਜੈ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਉਨ੍ਹਾਂ ਦਾ ਬੇਟਾ ਚੰਗੇ ਨੰਬਰ ਲੈ ਕੇ ਇਸ ਪ੍ਰੀਖਿਆ 'ਚ ਪਾਸ ਹੋਵੇਗਾ। ਮਾਂ ਨੀਲਮ ਗੋਇਲ ਨੇ ਦੱਸਿਆ ਕਿ ਪੁਲਕਿਤ ਦੇ ਪਹਿਲਾ ਸਥਾਨ ਹਾਸਲ ਕਰਨ 'ਤੇ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ। ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਪੁਲਕਿਤ ਪੂਰੇ ਦੇਸ਼ ਵਿਚ ਵਧਾਈ ਪੁਜ਼ੀਸ਼ਨ ਹਾਸਲ ਕਰ ਕੇ ਇਹ ਪ੍ਰੀਖਿਆ ਪਾਸ ਕਰੇਗਾ।

ਪੁਲਕਿਤ ਨੂੰ ਸਖ਼ਤ ਮਿਹਨਤ ਤੇ ਦ੍ਰਿੜ੍ਹਤਾ ਦਾ ਫਲ਼ ਉਦੋਂ ਮਿਲਿਆ ਜਦੋਂ ਉਨ੍ਹਾਂ ਦੇਸ਼ ਭਰ 'ਚ ਨੰਬਰ ਵਨ ਰਹਿਣ ਦਾ ਟੀਚਾ ਪੂਰਾ ਕਰ ਲਿਆ। ਨਾ ਸਿਰਫ਼ ਉਹ ਚੰਗੇ ਅੰਕ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ ਬਲਕਿ ਉਸ ਨੇ ਆਪਣੇ ਨਾਂ 'ਤੇ ਜੇਈਈ ਮੇਨਜ਼ 2021 ਰੈਂਕ-1 ਦਾ ਟੈਗ ਵੀ ਲਗਵਾ ਲਿਆ।

ਪੁਲਕਿਤ ਦਾ ਜਨਮ ਸਾਲ 2003 ਵਿਚ ਹੋਇਆ ਸੀ। ਉਸ ਨੇ 12ਵੀਂ 'ਚ 94.8 ਫ਼ੀਸਦ ਤੇ 10ਵੀਂ 'ਚ 98.6 ਫ਼ੀਸਦ ਅੰਕ ਹਾਸਲ ਕੀਤੇ ਸਨ। ਪਿਤਾ ਵਿਜੈ ਗੋਇਲ ਇਕ ਵਪਾਰੀ ਹਨ ਜਦਕਿ ਮਾਂ ਗ੍ਰਹਿਣੀ। ਸੇਂਟ ਜੋਸਫ ਸਕੂਲ ਦੇ ਅਧਿਆਪਕ ਗੁਰਪ੍ਰੀਤ ਆਰਟਿਸਟ ਨੇ ਦੱਸਿਆ ਕਿ ਪੁਲਕਿਤ ਨੇ ਆਪਣੀ ਪੜ੍ਹਾਈ ਸੇਂਟ ਜੌਸਫ ਸਕੂਲ ਤੋਂ ਹਾਸਲ ਕੀਤੀ ਸੀ। ਉਸ ਨੇ 10ਵੀਂ 'ਚ ਸਕੂਲ 'ਚ ਟਾਪ ਕੀਤਾ ਸੀ। ਇਸ ਤੋਂ ਬਾਅਦ ਜੇਈਈ ਦੀ ਪ੍ਰੀਖਿਆ ਦੀ ਤਿਆਰੀ ਲਈ ਕੋਟਾ 'ਚ ਦਾਖ਼ਲਾ ਲਿਆ ਸੀ।

ਰੋਜ਼ਾਨਾ 7-8 ਘੰਟੇ ਸੈਲਫ ਸਟੱਡੀ ਤੋਂ ਮਿਲੀ ਸਫ਼ਲਤਾ

ਪੁਲਕਿਤ ਨੇ ਸਾਰੇ ਵਿਸ਼ਿਆਂ ਦੀ ਨੀਂਹ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਉਹ ਰੋਜ਼ਾਨਾ ਰਾਤ ਤੋਂ 8 ਘੰਟੇ ਸੈਲਫ ਸਟੱਡੀ ਕਰਦਾ ਸੀ। ਮਨੋਰੰਜਨ ਲਈ ਉਨ੍ਹਾਂ ਆਪਣੇ ਪਰਿਵਾਰ ਦੇ ਨਾਲ ਸਮਾਂ ਦੱਸਿਆ। ਉਨ੍ਹਾਂ ਦਾ ਟੀਚਾ ਜੇਈਈ ਐਡਵਾਂਸਡ ਕ੍ਰੈਕ ਕਰਨਾ ਤੇ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਬ੍ਰਾਂਚ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨਾ ਹੈ।

Posted By: Seema Anand