ਨਵੀਂ ਦਿੱਲੀ : ਜੇਈਈ ਮੇਨ (JEE Mains 2021) ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਜੁਆਇੰਟ ਏਂਟਰੈਸ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਪ੍ਰੀਖਿਆ ਦੀ ਤਰੀਕ ਦਾ ਐਲਾਨ ਕਰ ਦਿੱਤਾ। ਬੋਰਡ ਮੁਤਾਬਿਕ ਇਹ ਪ੍ਰੀਖਿਆ 17 ਜੁਲਾਈ ਨੂੰ ਆਯੋਜਿਤ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਜੇਈਈ ਮੇਨਜ਼ ਰਿਜਲਟ 14 ਅਗਸਤ ਤਕ ਐਲਾਨ ਕਰ ਦਿੱਤਾ ਜਾਵੇਗਾ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਦਿਨੀਂ ਇਸ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਲੰਬੇ ਸਮੇਂ ਤੋਂ ਇਸ ਪ੍ਰੀਖਿਆ ਦੇ ਆਯੋਜਨ ਨੂੰ ਲੈ ਕੇ ਗੱਲ-ਬਾਤ ਚੱਲ ਰਹੀ ਸੀ।

92,695 ਵਿਦਿਆਰਥੀ ਜੇਈਈ 'ਚ ਹੋਣਗੇ ਸ਼ਾਮਲ

ਇਸ ਵਾਰ 92,695 ਵਿਦਿਆਰਥੀ ਦੇਸ਼ ਦੇ 174 ਕੇਂਦਰਾਂ 'ਤੇ ਆਯੋਜਿਤ ਹੋਣ ਵਾਲੀ ਜੇਈਈ ਮੇਨ 'ਚ ਸ਼ਾਮਲ ਹੋਣਗੇ। ਜੁਆਇੰਟ ਏਂਟਰੈੱਸ ਬੋਰਡ ਮੁਤਾਬਿਕ ਨਤੀਜਾ ਐਲਾਨ ਹੋਣ ਤੋਂ ਬਾਅਦ ਤਿੰਨ ਪੜਾਵਾਂ 'ਚ ਕੈਂਡੀਡੇਟਸ ਦੀ ਕਾਊਸਲਿੰਗ ਪੂਰੀ ਹੋ ਜਾਵੇਗੀ। ਕਾਊਸਲਿੰਗ ਦੀ ਪ੍ਰਕਿਰਿਆ 15 ਸਤੰਬਰ ਤਕ ਪੂਰੀ ਕਰਨ ਦਾ ਐਲਾਨ ਹੈ। ਲੰਬੇ ਸਮੇਂ ਤੋਂ ਵਿਦਿਆਰਥੀ ਇੰਜੀਨੀਅਰਿੰਗ 'ਚ ਪ੍ਰਵੇਸ਼ ਲਈ ਹੋਣ ਵਾਲੀ ਇਸ ਪ੍ਰੀਖਿਆ ਦੀ ਤਰੀਕ ਦਾ ਇੰਤਜ਼ਾਰ ਕਰ ਰਹੇ ਸਨ। ਆਖਿਰਕਾਰ ਬੋਰਡ ਨੇ ਪ੍ਰੀਖਿਆ ਨੂੰ ਲੈ ਕੇ ਫ਼ੈਸਲਾ ਲੈ ਲਿਆ।

Posted By: Amita Verma