Education news ਜੇਐੱਨਐੱਨ, ਨਵੀਂ ਦਿੱਲੀ : ਜੇਈਈ ਮੇਨ ਟੈਸਟ ਦੇ ਅਪਲਾਈ ਫਾਰਮ ’ਚ ਕਰੈਕਸ਼ਨ ਦੀ ਪ੍ਰਕਿਰਿਆ ਅੱਜ, 27 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਟੈਸਟ ਕਰਵਾਉਣ ਵਾਲੀ ਏਜੰਸੀ ਨੈਸ਼ਨਲ ਟੈਸਟਿੰਗ ਏਜੰਸੀ, ਐੱਨਟੀਏ ਕੱਲ੍ਹ ਤੋਂ ਕਰੈਕਸ਼ਨ ਵਿੰਡੋ ਖੋਲ੍ਹ ਦੇਵੇਗੀ। ਇਸ ਤੋਂ ਬਾਅਦ ਜੋ ਉਮੀਦਵਾਰ ਉਨ੍ਹਾਂ ਦੁਆਰਾ ਦਿੱਤੀ ਗਈ ਜਾਣਕਾਰੀ ’ਚ ਬਦਲਾਅ ਕਰਨਾ ਚਾਹੁੰਦੇ ਹਨ, ਉਹ ਫਾਰਮ ਨੂੰ ਐਡਿਟ ਕਰ ਸਕਦੇ ਹਨ। ਐਡਿਟ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਿਕ ਵੈੱਬਸਾਈਟ jeemain.nta.nic.in ’ਤੇ ਲਾਗਇਨ ਦੇ ਨਾਲ ਐਂਟਰ ਕਰਨਾ ਪਵੇਗਾ। ਇਸ ਤੋਂ ਬਾਅਦ ਫਾਰਮ ’ਚ ਸੁਧਾਰ ਕਰਨਾ ਪਵੇਗਾ।

JEE Main 2021 ਟੈਸਟ ਫਾਰਮ ’ਚ ਕਰ ਸਕਦੇ ਹੋ ਸੁਧਾਰ

JEE Main 2021 ਦੀ ਅਧਿਕਾਰਿਕ ਵੈੱਬਸਾਈਟ jeemain.nta.nic.in ’ਤੇ ਜਾਓ ਤੇ ਆਪਣੀ ਕ੍ਰੈਂਡਿਸ਼ਅਲਸ ਦੇ ਨਾਲ ਲਾਗਇਨ ਕਰੋ। ਲਾਗਿਨ ਕਰਨ ਤੋਂ ਬਾਅਦ JEE ਮੇਨ ਕਨੈਕਸ਼ਨ ਇਨ ਐਪਲੀਕੇਸ਼ਨ ਫਾਰਮ 2021 ਲਿੰਕ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਕਰੈਕਸ਼ਨ ਲਈ ਅੱਗੇ ਵਧੋ। ਇਸ ਤੋਂ ਬਾਅਦ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਤੇ ਇਨ੍ਹਾਂ ’ਤੇ ਕਲਿੱਕ ਕਰੋ।


ਜੇਈਈ ਮੇਨ ਟੈਸਟ ਦੇ ਅਪਲਾਈ ਫਾਰਮ ਦੀ ਫੋਟੋ ’ਚ ਕਰ ਸਕੋਗੇ ਬਦਲਾਅ

ਉਮੀਦਵਾਰ ਜੇਈਈ ਮੇਨ ਟੈਸਟ ਦੇ ਅਪਲਾਈ ਪੱਤਰ ਜੇਈਈ ਦੀ ਅਧਿਕਾਰਿਕ ਵੈੱਬਸਾਈਟ ’ਤੇ ਜਾਓ। ਇਸ ਤੋਂ ਬਾਅਦ ਜੇ ਇਮੇਜ ’ਚ ਕੋਈ ਗੜਬੜੀ ਹੈ ਤਾਂ "Remove Image Discrepancy" ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣੇ ਕ੍ਰੈਡੇਂਸ਼ੀਅਲਸ ਦੇ ਨਾਲ ਲਾਗਿਨ ਕਰੋ। ਇਸ ਦੇ ਬਾਅਦ


ਸਹੀ ਫੋਟੋ ਅਪਲੋਡ ਕਰੋ ਤੇ ‘ਸਬਮਿਟ’ ’ਤੇ ਕਲਿੱਕ ਕਰੋ।

ਐੱਨਟੀਏ ਵੱਲੋ ਜਾਰੀ ਨੋਟੀਫਿਕੇਸ਼ਨ ਅਨੁਸਾਰ ਫਾਰਮ ’ਚ ਕਰੈਕਸ਼ਨ ਦੀ ਸੁਵਿਧਾ 30 ਜਨਵਰੀ ਤਕ ਉਪਲਬਧ ਹੋਵੇਗੀ। ਇਸ ਤੋਂ ਬਾਅਦ NTA ਫਰਵਰੀ ਪੱਧਰ ਦੇ ਟੈਸਟ ਲਈ ਐਡਮਿਟ ਕਾਰਡ ਜਾਰੀ ਕਰੇਗੀ। ਅਧਿਕਾਰਿਕ ਸ਼ੈਡਿਊਲ ਅਨੁਸਾਰ ਫਰਵਰੀ ਪੱਧਰ ਲਈ ਡੇਈਈ ਮੇਨ 2021 ਦਾ ਐਡਮਿਟ ਕਾਰਡ ਫਰਵਰੀ, 2021 ਦੇ ਦੂਸਰੇ ਹਫ਼ਤੇ ਤਕ ਜਾਰੀ ਕੀਤਾ ਜਾਵੇਗਾ।

Posted By: Sarabjeet Kaur