JEE Main 2021 Result Date : ਜੇਈਈ ਮੇਨ ਫਰਵਰੀ ਸੈਸ਼ਨ ਪ੍ਰੀਖਿਆ ਦਾ ਨਤੀਜਾ ਸੋਮਵਾਰ ਦੇਰ ਸ਼ਾਮ ਜਾਰੀ ਕਰ ਦਿੱਤਾ ਗਿਆ। ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਪੋਰਟਲ jeemain.nta.nic.in 'ਤੇ ਜਾ ਕੇ ਜ਼ਰੂਰੀ ਡਿਟੇਲ ਚੈੱਕ ਕਰ ਸਕਦੇ ਹਨ। ਦੱਸ ਦੇਈਏ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ ਮੇਨ ਪ੍ਰੀਖਿਆ 2021 ਦੀ ਪ੍ਰੀਖਿਆ ਦਾ ਪ੍ਰਬੰਧ 23 ਤੋਂ 26 ਫਰਵਰੀ 2021 ਤਕ ਕੀਤਾ ਸੀ, ਉੱਥੇ ਹੀ ਪ੍ਰੀਖਿਆ ਦੀ ਆਂਸਰ-ਕੀ ਹਾਲ ਹੀ 'ਚ ਯਾਨੀ ਕਿ 1 ਮਾਰਚ 2021 ਨੂੰ ਜਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਇਸ ਆਂਸਰ-ਕੀ 'ਤੇ ਇਤਰਾਜ਼ ਵੀ ਮੰਗਿਆ ਸੀ। ਹੁਣ ਅਜਿਹੇ ਵਿਚ ਇਤਰਾਜ਼ ਭੇਜਣ ਵਾਲਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਰਿਜ਼ਲਟ ਜਾਰੀ ਕੀਤਾ ਜਾਵੇਗਾ।

ਉੱਥੇ ਹੀ ਸਿੱਖਇਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵਿੱਟਰ 'ਤੇ ਆਪਣੇ ਸੰਦੇਸ਼ ਵਿਚ ਲਿਖਿਆ- ਪਿਆਰੇ ਵਿਦਿਆਰਥੀਓਂ ਜੇਈਈ (ਮੁੱਖ) ਫਰਵਰੀ ਸੈਸ਼ਨ 2021 ਦੇ ਨਤੀਜੇ ਸਾਹਮਣੇ ਆ ਗਏ ਹਨ। ਸਫ਼ਲ ਵਿਦਿਆਰਥੀਆਂ ਨੂੰ ਵਧਾਈ। ਪਿਛਲੇ ਸਾਲ ਤਕ, ਪ੍ਰੀਖਿਆ ਸਿਰਫ਼ 3 ਭਾਸ਼ਾਵਾਂ 'ਚ ਹੁੰਦੀ ਸੀ, ਪਰ ਇਸ ਵਾਰ ਪ੍ਰੀਖਿਆ 13 ਭਾਸ਼ਾਵਾਂ 'ਚ ਲਈ ਗਈ ਸੀ ਤੇ ਨਤੀਜੇ 10 ਦਿਨਾਂ 'ਚ ਐਲਾਨੇ ਗਏ ਹਨ। ਇਹ ਨੈਸ਼ਨਲ ਟੈਸਟਿੰਗ ਏਜੰਸੀ ਦੀ ਵੱਡੀ ਕਾਮਯਾਬੀ ਹੈ।

ਜੇਈਈ ਮੇਨ ਫਰਵਰੀ 2021 ਫਾਈਨਲ 'ਆਂਸਰ ਕੀ' ਜਾਰੀ

ਉੱਥੇ ਹੀ ਇਸ ਤੋਂ ਪਹਿਲਾਂ NTA ਨੇ ਫਰਵਰੀ ਸੈਸ਼ਨ ਦੀ ਜੇਈਈ ਮੇਨ ਪ੍ਰੀਖਿਆ ਦੇ ਫਾਈਨਲ 'ਆਂਸਰ ਕੀ' ਜਾਰੀ ਕਰ ਦਿ4ਤੇ। ਏਜੰਸੀ ਨੇ ਐਤਵਾਰ, 7 ਮਾਰਚ 2021 ਨੂੰ ਜੇਈਈ ਮੇਨ ਫਰਵਰੀ 2021 ਫਾਈਨਲ 'ਆਂਸਰ ਕੀ' ਪ੍ਰੀਖਿਆ ਪੋਰਟਲ 'ਤੇ ਜਾਰੀ ਕੀਤੀ। ਪ੍ਰੀਖਿਆ 'ਚ ਸ਼ਾਮਲ ਉਮੀਦਵਾਰ ਪੋਰਟਲ 'ਤੇ ਵਿਜ਼ਿਟ ਕਰ ਕੇ ਜਾਂ ਹੇਠਆਂ ਦਿੱਤੇ ਗਏ ਡਾਇਰੈਕਟ ਲਿੰਕ ਰਾਹੀਂ ਜੇਈਈ ਮੇਨ ਫਰਵਰੀ 2021 ਫਾਈਨਲ 'ਆਂਸਰ ਕੀ' ਚੈੱਕ ਕਰ ਸਕਦੇ ਹਨ।

JEE Main 2021 Result Date : ਰਿਜ਼ਲਟ ਜਾਰੀ ਹੋਣ ਤੋਂ ਬਾਅਦ ਇੰਝ ਕਰ ਸਕੋਗੇ ਚੈੱਕ

  • ਨਤੀਜਾ ਚੈੱਕ ਕਰ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ jeemain.nta.nic.in 'ਤੇ ਜਾਓ।
  • ਹੋਮਪੇਜ 'ਤੇ ਪ੍ਰਦਰਸ਼ਿਤ ਨਤੀਜੇ ਦੇ ਲਿੰਕ 'ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਪੁੱਛੀ ਗਈ ਲਾਗਇਨ ਡਿਟੇਲ ਐਂਟਰ ਕਰਨੀ ਪਵੇਗੀ।
  • ਇਸ ਤੋਂ ਬਾਅਦ ਨਤੀਜੇ ਦੀ ਜਾਂਚ ਕਰਨੀ ਪਵੇਗੀ।
  • ਫਿਰ ਇਸ ਦਾ ਪ੍ਰਿੰਟਆਊਟ ਲੈ ਕੇ ਭਵਿੱਖ ਲਈ ਰੱਖਣਾ ਪਵੇਗਾ।

Posted By: Seema Anand