ਦੇਸ਼ ਵਿਚ ਵਧ ਰਹੇ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ JEE Main 2021 April ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਪ੍ਰੀਖਿਆ ਦੇ ਦੋ ਸੈਸ਼ਨ ਫਰਵਰੀ ਤੇ ਮਾਰਚ ਵਿਚ ਕਰਵਾਏ ਜਾ ਚੁੱਕੇ ਹਨ। ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਲਗਾਤਾਰ ਉੱਠ ਰਹੀ ਮੰਗ ਕਾਰਨ NTA ਨੇ 10 ਦਿਨ ਪਹਿਲਾਂ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਪ੍ਰੀਖਿਆ 27 ਤੋਂ 30 ਅਪ੍ਰੈਲ ਤਕ ਲਈ ਜਾਣੀ ਸੀ। ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ।

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ NTA ਨੂੰ ਪ੍ਰੀਖਿਆ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਸੀ।

ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਪ੍ਰੀਖਿਆ ਤੋਂ 15 ਦਿਨ ਪਹਿਲਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਜਿਨ੍ਹਾਂ ਵਿਦਿਆਰਥੀਆਂ ਨੇ ਅਪ੍ਰੈਲ ਸੈਸ਼ਨ ਦੀ ਪ੍ਰੀਖਿਆ ਲਈ ਅਪਲਾਈ ਕੀਤਾ ਹੈ ਉਹ ਨਵੀਆਂ ਤਰੀਕਾਂ ਅਧਿਕਾਰਤ ਵੈੱਬਸਾਈਟ 'ਤੇ ਚੈੱਕ ਕਰ ਸਕਣਗੇ।

ਬੋਰਡ ਨੇ ਹਾਲੇ ਅਪ੍ਰੈਲ ਸੈਸ਼ਨ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਨਹੀਂ ਕੀਤਾ ਹੈ। ਨਵੀਆਂ ਤਰੀਕਾਂ ਜਾਰੀ ਹੋਣ ਤੋਂ ਬਾਅਦ NTA ਅਧਿਕਾਰਤ ਵੈੱਬਸਾਈਟ jeemain.nic.in 'ਤੇ ਵਿਜ਼ਿਟ ਕਰ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ।

ਨੋਟਿਸ 'ਚ ਕਿਹਾ- ਇੰਝ ਕਰੋ ਚੈਪਟਰ ਵਾਈਜ਼ ਟੈਸਟ

ਅਧਿਕਾਰਤ ਨੋਟੀਫਿਕੇਸ਼ਨ ਮੁਤਾਬਿਕ ਕੋਰੋਨਾ ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਤੇ ਉਮੀਦਵਾਰਾਂ ਤੇ ਪ੍ਰੀਖਿਆ ਅਧਿਕਾਰੀਆਂ ਦੀ ਸੁਰੱਖਿਆ ਤੇ ਕਲਿਆਣਾ ਨੂੰ ਧਿਆਨ 'ਚ ਰੱਖਦੇ ਹੋਏ ਜੇਈਈ ਮੁੱਖ 2021 ਅਪ੍ਰੈਲ ਸੈਸ਼ਨ ਨੂੰ ਮਵਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਦੌਰਾਨ, ਉਮੀਦਵਾਰ ਆਪਣੇ ਘਰਾਂ 'ਚ ਆਰਾਮ ਨਾਲ ਐੱਨਟੀਏ ਅਭਯ ਐਪ (NTA Abhyas App) 'ਤੇ ਚੈਪਟਰ ਵਾਈਜ਼ ਟੈਸਟ ਕਰ ਸਕਦੇ ਹਨ।

Posted By: Seema Anand